ਮੁੱਖ ਖਬਰਾਂ

ਇੱਕ ਐਂਬੂਲੈਂਸ 'ਚ ਲਿਜਾਇਆ ਗਿਆ ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਦਾ ਢੇਰ, ਦੇਖ ਕੰਬਿਆ ਹਰ ਇਕ ਦਾ ਦਿਲ

By Jagroop Kaur -- April 27, 2021 12:57 pm -- Updated:April 27, 2021 12:57 pm

ਕੋਰੋਨਾ ਮਹਾਮਾਰੀ 'ਚ ਦੇਸ਼ ਹੁਣ ਤ੍ਰਾਸਦੀ ਵਲ ਜਾ ਰਿਹਾ ਹੈ , ਦੇਸ਼ ਮਾੜੇ ਹਲਾਤਾਂ ਦਾ ਸਾਹਮਣਾ ਕਰ ਰਿਹਾ ਹੈ , ਹਲਾਤ ਵੀ ਅਜਿਹੇ ਕਿ ਕੋਰੋਨਾ ਨਾਲ ਮਰਨ ਵਾਲਿਆਂ ਲਈ ਸ਼ਮਸ਼ਾਨ ਘਾਟ 'ਚ ਥਾਂ ਘੱਟ ਪੈ ਗਈ ਹੈ , ਉਥੇ ਹੀ ਇਹਨਾਂ ਲਾਸ਼ਾਂ ਮਹਾਰਾਸ਼ਟਰ ਦੇ ਬੀੜ 'ਚ ਇਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕੋਵਿਡ-19 ਨਾਲ ਜਾਨ ਗੁਆਉਣ ਵਾਲੇ 22 ਲੋਕਾਂ ਦੀਆਂ ਲਾਸ਼ਾਂ ਇਕ ਹੀ ਐਂਬੂਲੈਂਸ 'ਚ ਭਰ ਕੇ ਸ਼ਮਸ਼ਾਨ ਲਿਜਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

22 Covid bodies crammed in one van triggers outrage in Maharashtra's Beed -  Coronavirus Outbreak News

ਪੜ੍ਹੋ ਹੋਰ ਖ਼ਬਰਾਂ : ਆਕਸੀਜਨ ਦਾ ਲੰਗਰ ਲਗਾ ਕੇ ਜ਼ਰੂਰਤਮੰਦਾਂ ਦੀ ਮਦਦ ਕਰ ਰਿਹੈ ਇਹ ਗੁਰਦੁਆਰਾ

ਜ਼ਿਲ੍ਹਾ ਪ੍ਰਸ਼ਾਸਨ ਨੇ ਐਂਬੂਲੈਂਸ ਦੀ ਘਾਟ ਨੂੰ ਇਸ ਦਾ ਇਕ ਕਾਰਨ ਦੱਸਿਆ ਹੈ। ਘਟਨਾ ਐਤਵਾਰ ਰਾਤ ਨੂੰ ਹੋਈ ਜਦੋਂ ਬੀੜ ਦੇ ਅੰਬਾਜੋਗਾਈ 'ਚ ਸਥਿਤ ਸਵਾਮੀ ਰਾਮਾਨੰਦ ਤੀਰਥ ਪੇਂਡੂ ਸਰਕਾਰੀ ਮੈਡੀਕਲ ਕਾਲਜ ਦੇ ਸ਼ਮਸ਼ਾਨ ਘਾਟ 'ਚ ਰੱਖੀਆਂ ਗਈਆਂ ਲਾਸ਼ਾਂ ਨੂੰ ਅੰਤਿਮ ਸੰਸਕਾਰ ਲਈ ਲਿਜਾਇਆ ਜਾ ਰਿਹਾ ਸੀ।Bodies of 22 COVID-19 victims stuffed in one ambulance in Maharashtra- The  New Indian Express

REAd More : ਮਾਈਨਿੰਗ ਦੀ ਡਿਊਟੀ ‘ਤੇ ਗਸ਼ਤ ਦੌਰਾਨ ਐਸ.ਐਚ.ਓ.ਦੀ ਸੜਕ ਹਾਦਸੇ ‘ਚ ਮੌਤ

ਮੈਡੀਕਲ ਕਾਲਜ ਦੇ ਡੀਨ ਡਾਕਟਰ ਸ਼ਿਵਾਜੀ ਸ਼ੁਕਰੇ ਨੇ ਮੰਗਲਵਾਰ ਨੂੰ ਕਿਹਾ,''ਹਸਪਤਾਲ ਪ੍ਰਸ਼ਾਸਨ ਕੋਲ ਐਂਬੂਲੈਂਸ ਨਹੀਂ ਹਨ, ਜਿਸ ਕਾਰਨ ਅਜਿਹਾ ਹੋਇਆ।'' ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਪਿਛਲੇ ਸਾਲ ਕੋਵਿਡ-19 ਦੇ ਪਹਿਲੇ ਦੌਰ 'ਚ 5 ਐਂਬੂਲੈਂਸ ਸਨ। ਉਨ੍ਹਾਂ 'ਚੋਂ ਤਿੰਨ ਨੂੰ ਬਾਅਦ 'ਚ ਵਾਪਸ ਲੈ ਲਿਆ ਗਿਆ ਅਤੇ ਹੁਣ ਹਸਪਤਾਲ 'ਚ 2 ਐਂਬੂਲੈਂਸ 'ਚ ਕੋਵਿਡ-19 ਰੋਗੀਆਂ ਨੂੰ ਲਿਆਂਦਾ ਅਤੇ ਲਿਜਾਇਆ ਜਾ ਰਿਹਾ ਹੈ।

ਅਧਿਕਾਰੀ ਨੇ ਕਿਹਾ,''ਕਦੇ-ਕਦੇ, ਮ੍ਰਿੁਤਕਾਂ ਦੇ ਸੰਬੰਧੀਆਂ ਨੂੰ ਲੱਭਣ 'ਚ ਸਮਾਂ ਲੱਗ ਜਾਂਦਾ ਹੈ। ਲੋਖੰਡੀ ਸਵਾਰਗਾਂਵ ਦੇ ਕੋਵਿਡ-19 ਕੇਂਦਰ ਤੋਂ ਵੀ ਲਾਸ਼ਾਂ ਨੂੰ ਸਾਡੇ ਹਸਪਤਾਲ 'ਚ ਭੇਜਿਆ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਦੇ ਕੋਲ ਕੋਲਡ ਸਟੋਰੇਜ਼ ਨਹੀਂ ਹੈ।'' ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਤਿੰਨ ਹੋਰ ਐਂਬੂਲੈਂਸ ਮੁਹੱਈਆ ਕਰਵਾਉਣ ਲਈ 17 ਮਾਰਚ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿੱਠੀ ਲਿਖੀ ਸੀ। ਉਨ੍ਹਾਂ ਕਿਹਾ,''ਅਵਿਵਸਥਾ ਤੋਂ ਬਚਣ ਲਈ ਅਸੀਂ ਅੰਬਾਜੋਗਾਈ ਨਗਰ ਕੌਂਸਲ ਨੂੰ ਚਿੱਠੀ ਲਿਖੀ ਸੀ ਕਿ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ ਅੰਤਿਮ ਸੰਸਕਾਰ ਕਰਵਾਏ ਜਾਣ ਅਤੇ ਹਸਪਤਾਲ ਵਾਰਡ ਤੋਂ ਹੀ ਲਾਸ਼ਾਂ ਨੂੰ ਸ਼ਮਸ਼ਾਨ ਭੇਜਿਆ ਜਾਵੇ।
  • Share