ਬਠਿੰਡਾ ‘ਚ ਇੱਕ ਘਰ ‘ਚੋਂ ਮਿਲੀਆਂ ਪਤੀ-ਪਤਨੀ ਅਤੇ ਬੇਟੀ ਦੀਆਂ ਲਾਸ਼ਾਂ ,ਇਲਾਕੇ ‘ਚ ਫ਼ੈਲੀ ਸਨਸਨੀ

Bodies of husband and wife and daughter found in a house in Bathinda
ਬਠਿੰਡਾ 'ਚਇੱਕ ਘਰ 'ਚੋਂ ਮਿਲੀਆਂ ਪਤੀ-ਪਤਨੀ ਅਤੇ ਬੇਟੀ ਦੀਆਂ ਲਾਸ਼ਾਂ ,ਇਲਾਕੇ 'ਚ ਫ਼ੈਲੀ ਸਨਸਨੀ

ਬਠਿੰਡਾ ‘ਚ ਇੱਕ ਘਰ ‘ਚੋਂ ਮਿਲੀਆਂ ਪਤੀ-ਪਤਨੀ ਅਤੇ ਬੇਟੀ ਦੀਆਂ ਲਾਸ਼ਾਂ ,ਇਲਾਕੇ ‘ਚ ਫ਼ੈਲੀ ਸਨਸਨੀ : ਬਠਿੰਡਾ : ਬਠਿੰਡਾ ਦੀ ਕਮਲਾ ਨਹਿਰੂ ਕਾਲੋਨੀ ‘ਚ ਸਥਿਤ ਇਕ ਘਰ ‘ਚੋਂ ਪਤੀ-ਪਤਨੀ ਅਤੇ ਉਨ੍ਹਾਂ ਦੀ ਬੇਟੀ ਦੀਆਂ ਲਾਸ਼ਾਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫ਼ੈਲ ਗਈ ਹੈ। ਤਿੰਨੋਂ ਮ੍ਰਿਤਕਾਂ ਦੇ ਗੋਲ਼ੀਆਂ ਲੱਗੀਆਂ ਹੋਈਆਂ ਹਨ।ਇਸ ਮਾਮਲੇ ਵਿਚ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Bodies of husband and wife and daughter found in a house in Bathinda
ਬਠਿੰਡਾ ‘ਚਇੱਕ ਘਰ ‘ਚੋਂ ਮਿਲੀਆਂ ਪਤੀ-ਪਤਨੀ ਅਤੇ ਬੇਟੀ ਦੀਆਂ ਲਾਸ਼ਾਂ ,ਇਲਾਕੇ ‘ਚ ਫ਼ੈਲੀ ਸਨਸਨੀ

ਮ੍ਰਿਤਕ ਦੀ ਪਹਿਚਾਣ ਚਰਨਜੀਤ ਸਿੰਘ ਖੋਖਰ, ਉਸ ਦੀ ਪਤਨੀ ਜਸਵਿੰਦਰ ਕੌਰ ਅਤੇ ਧੀ ਸਿਮਰਨ ਕੌਰ ਦੇ ਤੌਰ ‘ਤੇ ਹੋਈ ਹੈ। ਮ੍ਰਿਤਕ ਵਿਅਕਤੀ ਪਿੰਡ ਬੀਬੀਵਾਲਾ ਦੀ ਸਹਿਕਾਰੀ ਸਭਾ ‘ਚ ਬਤੌਰ ਸਕੱਤਰ ਤਾਇਨਾਤ ਸੀ। ਇਹ ਘਟਨਾ ਸ਼ਹਿਰ ਦੀ ਕਮਲਾ ਨਹਿਰੂ ਕਲੋਨੀ ‘ਚ ਵਾਪਰੀ ਹੈ। ਇਹ ਪਤਾ ਨਹੀਂ ਚੱਲ ਸਕਿਆ ਕਿ ਇਨ੍ਹਾਂ ਨੇ ਖੁਦਕਸ਼ੀ ਕੀਤੀ ਹੈ ਜਾਂ ਇਨ੍ਹਾਂ ਦਾ ਕਤਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ  : ਰੇਲਵੇ ਵੱਲੋਂ ਅੱਜ ਪੰਜਾਬ ‘ਚ ਟਰੇਨਾਂ ਚਲਾਉਣ ਦੀ ਪੂਰੀ ਤਿਆਰੀ, ਰੇਲ ਮੰਤਰੀ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

Bodies of husband and wife and daughter found in a house in Bathinda
ਬਠਿੰਡਾ ‘ਚਇੱਕ ਘਰ ‘ਚੋਂ ਮਿਲੀਆਂ ਪਤੀ-ਪਤਨੀ ਅਤੇ ਬੇਟੀ ਦੀਆਂ ਲਾਸ਼ਾਂ ,ਇਲਾਕੇ ‘ਚ ਫ਼ੈਲੀ ਸਨਸਨੀ

ਦੱਸਿਆ ਜਾਂਦਾ ਹੈ ਕਿ ਇਸ ਘਟਨਾ ਬਾਰੇ ਪਤਾ ਉਸ ਸਮੇਂ ਲੱਗਾ ,ਜਦੋਂ ਅੱਜ ਸਵੇਰੇ ਦੋਧੀ ਦੁੱਧ ਪਾਉਣ ਲਈ ਉਕਤ ਵਿਅਕਤੀ ਚਰਨਜੀਤ ਸਿੰਘ ਦੇ ਘਰ ਪੁੱਜਾ। ਉਸ ਵੱਲੋਂ ਆਵਾਜ਼ ਦੇਣ ਤੋਂ ਬਾਅਦ ਵੀ ਜਦੋਂ ਘਰ ਦਾ ਕੋਈ ਵੀ ਪਰਿਵਾਰਕ ਮੈਂਬਰ ਬਾਹਰ ਨਾ ਆਇਆ ਤਾਂ ਦੋਧੀ ਨੇ ਅੰਦਰ ਜਾ ਕੇ ਦੇਖਿਆ ਤਾਂ ਲਾਸ਼ਾਂ ਖ਼ੂਨ ਨਾਲ ਲਥਪਥ ਪਈਆਂ ਸਨ।

Bodies of husband and wife and daughter found in a house in Bathinda
ਬਠਿੰਡਾ ‘ਚਇੱਕ ਘਰ ‘ਚੋਂ ਮਿਲੀਆਂ ਪਤੀ-ਪਤਨੀ ਅਤੇ ਬੇਟੀ ਦੀਆਂ ਲਾਸ਼ਾਂ ,ਇਲਾਕੇ ‘ਚ ਫ਼ੈਲੀ ਸਨਸਨੀ

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸਪੀ ਜਸਪਾਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ ਤੇ ਘਟਨਾ ਦਾ ਜਾਇਜ਼ਾ ਲਿਆ। ਪੁਲਿਸ ਮੁਤਾਬਕ ਤਿੰਨਾਂ ਵਿਅਕਤੀਆਂ ਦੇ ਗੋਲ਼ੀਆਂ ਲੱਗੀਆਂ ਹੋਈਆਂ ਹਨ ਪਰ ਘਰ ‘ਚੋਂ ਕੋਈ ਵੀ ਹਥਿਆਰ ਬਰਾਮਦ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਇਹ ਕਤਲ ਦਾ ਮਾਮਲਾ ਜਾਪਦਾ ਹੈ ਪਰ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਕਰ ਰਹੀ ਹੈ।
-PTCNews