Wed, Apr 24, 2024
Whatsapp

ਫਿਰੋਜ਼ਪੁਰ : ਨਹਿਰ 'ਚ ਰੁੜੇ 2 ਸਕੇ ਭਰਾਵਾਂ ਦੀਆਂ ਮਿਲੀਆਂ ਲਾਸ਼ਾਂ, ਅਤਿ ਗਮਗੀਨ ਮਾਹੌਲ 'ਚ ਹੋਇਆ ਅੰਤਿਮ ਸਸਕਾਰ

Written by  Shanker Badra -- May 19th 2020 05:44 PM
ਫਿਰੋਜ਼ਪੁਰ : ਨਹਿਰ 'ਚ ਰੁੜੇ 2 ਸਕੇ ਭਰਾਵਾਂ ਦੀਆਂ ਮਿਲੀਆਂ ਲਾਸ਼ਾਂ, ਅਤਿ ਗਮਗੀਨ ਮਾਹੌਲ 'ਚ ਹੋਇਆ ਅੰਤਿਮ ਸਸਕਾਰ

ਫਿਰੋਜ਼ਪੁਰ : ਨਹਿਰ 'ਚ ਰੁੜੇ 2 ਸਕੇ ਭਰਾਵਾਂ ਦੀਆਂ ਮਿਲੀਆਂ ਲਾਸ਼ਾਂ, ਅਤਿ ਗਮਗੀਨ ਮਾਹੌਲ 'ਚ ਹੋਇਆ ਅੰਤਿਮ ਸਸਕਾਰ

ਫਿਰੋਜ਼ਪੁਰ : ਨਹਿਰ 'ਚ ਰੁੜੇ 2 ਸਕੇ ਭਰਾਵਾਂ ਦੀਆਂ ਮਿਲੀਆਂ ਲਾਸ਼ਾਂ, ਅਤਿ ਗਮਗੀਨ ਮਾਹੌਲ 'ਚ ਹੋਇਆ ਅੰਤਿਮ ਸਸਕਾਰ:ਫਿਰੋਜ਼ਪੁਰ : ਫਿਰੋਜ਼ਪੁਰ ਦੇ ਪਿੰਡ ਸ਼ੇਰ ਖਾਂ 'ਚ ਬੀਤੇ ਦਿਨੀਂ ਦੋ ਸਕੇ ਭਰਾ ਨਹਿਰ 'ਚ ਡੁੱਬ ਗਏ ਸਨ ਅਤੇ ਅੱਜ ਦੋਹਾਂ ਦੀਆਂ ਲਾਸ਼ਾਂ ਬਾਲੇ ਦੇ ਹੈੱਡ ਨੇੜਿਓਂ ਮਿਲੀਆਂ ਹਨ। ਅੱਜ ਦੁਪਹਿਰ ਬਾਅਦ ਪਿੰਡ ਸ਼ੇਰ ਖਾਂ ਵਿਖੇ ਬੇਹੱਦ ਗਮਗੀਨ ਮਾਹੌਲ ਵਿੱਚ ਦੋਨਾਂ ਭਰਾਵਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਥਾਣਾ ਕੁੱਲਗੜੀ ਅਧੀਨ ਪੈਂਦੇ ਪਿੰਡ ਸ਼ੇਰ ਖਾਂ ਦੇ ਸੰਦੀਪ (22) ਵੱਲੋਂ ਨਹਿਰ ਚ ਛਾਲ ਮਾਰ ਦਿੱਤੀ ਸੀ ਜਦਕਿ ਉਸਦੇ ਪਿੱਛੇ ਉਸਦੇ ਵੱਡੇ ਭਰਾ ਉਡੀਕ (25) ਨੇ ਉਸ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ ਸੀ ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਦੋਨੋ ਰੁੜ੍ਹ ਗਏ ਸਨ। ਇਸ ਦਿਨ ਤੋਂ ਹੀ ਦੋਨਾਂ ਦੀ ਭਾਲ ਕੀਤੀ ਜਾ ਰਹੀ ਸੀ। ਅੱਜ ਦੋਨਾਂ ਭਰਾਵਾਂ ਦੀਆਂ ਲਾਸ਼ਾਂ ਬਾਲੇ ਕੇ ਹੈੱਡ ਵਿਚ ਫਸੀਆਂ ਹੋਈਆਂ ਮਿਲ ਗਈਆਂ। ਗੋਤਾਖੋਰਾਂ ਵੱਲੋਂ ਪਿੰਡ ਵਾਲਿਆਂ ਦੀ ਮਦਦ ਨਾਲ ਦੋਵਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਅਤੇ ਸਸਕਾਰ ਕੀਤਾ ਗਿਆ ਹੈ। -PTCNews


Top News view more...

Latest News view more...