adv-img
ਪੰਜਾਬ

ਪੁਰਤਗਾਲ ਤੋਂ 1 ਮਹੀਨੇ ਮਗਰੋਂ ਪੁੱਜੀ ਨੌਜਵਾਨ ਦੀ ਦੇਹ, ਮਾਪਿਆਂ ਵੱਲੋਂ ਸਰਕਾਰਾਂ ਨੂੰ ਪ੍ਰਕਿਰਿਆ ਤੇਜ਼ ਕਰਨ ਦੀ ਮੰਗ

By Riya Bawa -- September 29th 2022 03:00 PM

ਗੁਰਦਾਸਪੁਰ: ਪੰਜਾਬ ਤੋਂ ਹਰ ਸਾਲ ਹਜਾਰਾਂ ਨੌਜਵਾਨ ਵਿਦੇਸ਼ੀ ਧਰਤੀ ਉੱਤੇ ਸੁਨਿਹਰੇ ਭਵਿੱਖ ਲਈ ਰੋਜ਼ਗਾਰ ਖਾਤਰ ਜਾਂਦੇ ਹਨ। ਜਿੱਥੇ ਉਹਨਾਂ ਨੂੰ ਆਪਣੀ ਰੋਜੀ ਰੋਟੀ ਲਈ ਅਤੇ ਸਦੀਵੀ ਟਕਾਣੇ ਲਈ ਜੂਝਣਾ ਪੈਂਦਾ ਹੈ ਪਰ ਇਸ ਦੇ ਨਾਲ-ਨਾਲ 7 ਸਮੁੰਦਰੋਂ ਪਾਰ ਮਾਪਿਆਂ ਦੇ ਲਾਲਡੇ ਜਿੰਦਗੀ ਦੇ ਸੰਘਰਸ਼ ਵਿੱਚ ਜੂਝਦੇ ਹੋਏ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨ। ਅਜਿਹਾ ਹੀ ਇਕ ਮਾਮਲਾ ਬਟਾਲਾ ਦੇ ਹਸਨਪੁਰ ਇਲਾਕੇ ਦੇ ਇਕ ਨੌਜਵਾਨ ਦਾ ਸਾਹਮਣੇ ਆਇਆ ਹੈ ਜਿਸ ਦੀ ਪੁਰਤਗਾਲ ਵਿੱਚ ਦੁਰਘਟਨਾ ਦੌਰਾਨ ਮੌਤ ਹੋ ਗਈ। ਮਾਪੇ ਪਿੱਛੇ ਉਸਦੀ ਮ੍ਰਿਤਕ ਦੇਹ ਦੀ ਉਡੀਕ ਵਿਚ ਰਹੇ ਅਤੇ ਅੱਜ ਇਕ ਮਹੀਨੇ ਤੋਂ ਬਾਅਦ ਮਾਪਿਆਂ ਨੂੰ ਆਪਣੇ ਲਾਡਲੇ ਪੁੱਤਰ ਦੀ ਮ੍ਰਿਤਕ ਦੇਹ ਮਿਲੀ ਅਤੇ ਓਹਨਾ ਵੱਲੋਂ ਸਸਕਾਰ ਕੀਤਾ ਗਿਆ।

Gurdaspur

ਬਟਾਲਾ ਦੇ ਹਸਨਪੁਰ ਇਲਾਕੇ ਦਾ ਰਹਿਣ ਵਾਲਾ ਨੌਜਵਾਨ ਮਲਕੀਤ ਸਿੰਘ 7 ਸਾਲ ਪਹਿਲਾਂ ਚੰਗੇ ਭਵਿੱਖ ਦੇ ਸੁਪਨੇ ਸੰਜੋ ਕੇ ਪੁਰਤਗਾਲ ਗਿਆ ਸੀ। ਬੀਤੇ ਇਕ ਮਹੀਨੇ ਪਹਿਲਾਂ ਓਥੇ ਨਦੀ ਵਿੱਚ ਡੁੱਬਣ ਕਾਰਨ ਉਸਦੀ ਮੌਤ ਹੋ ਗਈ। ਪਰਿਵਾਰ ਨੂੰ ਓਥੋਂ ਮਲਕੀਤ ਦੇ ਦੋਸਤਾਂ ਨੇ ਫੋਨ ਕਰਕੇ ਹਾਦਸੇ ਬਾਰੇ ਦੱਸਿਆ ਪਰਿਵਾਰ ਵਿੱਚ ਗਮ ਦਾ ਮਾਹੌਲ ਬਣ ਗਿਆ। ਹਾਦਸਾ ਕਿਵੇਂ ਹੋਇਆ ਕੁਝ ਪਤਾ ਨਹੀਂ ਚੱਲਿਆ ਪਿੱਛੇ ਪਰਿਵਾਰ ਆਪਣੇ ਲਾਡਲੇ ਪੁੱਤਰ ਦੇ ਆਖ਼ਿਰੀ ਦਰਸ਼ਨਾਂ ਨੂੰ ਇਕ ਮਹੀਨੇ ਤੋਂ ਤਰਸਦਾ ਰਿਹਾ।

ਇਹ ਵੀ ਪੜ੍ਹੋ : ਕੋਲੇ ਨਾਲ ਭਰੀ ਗੱਡੀ ਤੇ ਟਰੱਕ ਦੀ ਹੋਈ ਭਿਆਨਕ ਟੱਕਰ, ਤਿੰਨ ਲੋਕਾਂ ਦੀ ਹੋਈ ਮੌਤ

ਇਕ ਮਹੀਨੇ ਬਾਅਦ ਅੱਜ ਜਦੋਂ ਮਲਕੀਤ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਤਾਂ ਹਰ ਅੱਖ ਨਮ ਨਜਰ ਆਈ। ਇਕ ਮਹੀਨੇ ਬਾਅਦ ਅੱਜ ਪਰਿਵਾਰ ਨੇ ਅੰਤਿਮ ਰਸਮਾਂ ਕਰਦੇ ਹੋਏ ਆਪਣੇ ਪੁੱਤ ਦਾ ਅੰਤਿਮ ਸਸਕਾਰ ਕੀਤਾ। ਪਰਿਵਾਰ ਦਾ ਕਹਿਣਾ ਸੀ ਕਿ ਸਰਕਾਰਾਂ ਨੂੰ ਦੇਸ਼ਾਂ ਦਰਮਿਆਨ ਰੂਲਾਂ ਨੂੰ ਅਤੇ ਕਾਨੂੰਨਾਂ ਵਿਚ ਸੋਧ ਕਰਨੀ ਚਾਹੀਦੀ ਹੈ ਤਾਂ ਕਿ ਜੇਕਰ ਕਿਸੇ ਨੌਜਵਾਨਾਂ ਨਾਲ ਵਿਦੇਸ਼ ਵਿਚ ਐਸਾ ਮੰਦਭਾਗਾ ਭਾਣਾ ਵਾਪਰਦਾ ਹੈ ਤਾਂ ਪਿੱਛੇ ਪਰਿਵਾਰ ਨੂੰ ਆਪਣਿਆਂ ਦੀਆਂ ਮ੍ਰਿਤਕ ਦੇਹਾਂ ਲਈ ਮਹੀਨਾ- ਮਹੀਨਾ ਨਾ ਤਰਸਣਾ ਪਵੇ।

(ਰਵੀ ਬਕਸ਼ ਦੀ ਰਿਪੋਰਟ)

-PTC News

  • Share