ਸੰਗਰੂਰ ਦੇ ਭਵਾਨੀਗੜ੍ਹ ਨੇੜੇ ਵਾਪਰਿਆ ਦਰਦਨਾਕ ਹਾਦਸਾ , ਪਤੀ-ਪਤਨੀ ਦੀ ਮੌਤ, ਦੂਜੀ ਔਰਤ ਜ਼ਖ਼ਮੀ

Bolero Collision with motorcycle near Bhawanigarh, couple killed, another woman injured
ਸੰਗਰੂਰ ਦੇ ਭਵਾਨੀਗੜ੍ਹ ਨੇੜੇ ਵਾਪਰਿਆ ਦਰਦਨਾਕ ਹਾਦਸਾ , ਪਤੀ-ਪਤਨੀ ਦੀ ਮੌਤ, ਦੂਜੀ ਔਰਤ ਜ਼ਖ਼ਮੀ    

ਸੰਗਰੂਰ ਦੇ ਭਵਾਨੀਗੜ੍ਹ ਨੇੜੇ ਵਾਪਰਿਆ ਦਰਦਨਾਕ ਹਾਦਸਾ , ਪਤੀ-ਪਤਨੀ ਦੀ ਮੌਤ, ਦੂਜੀ ਔਰਤ ਜ਼ਖ਼ਮੀ:ਭਵਾਨੀਗੜ੍ਹ : ਪੰਜਾਬ ‘ਚ ਆਏ ਦਿਨ ਸੜਕੀ ਹਾਦਸੇ ਵਾਪਰ ਰਹੇ ਹਨ, ਜਿਨ੍ਹਾਂ ਦਾ ਮੁੱਖ ਕਾਰਨ ਤੇਜ਼ ਰਫ਼ਤਾਰ ਹੈ। ਇਹਨਾਂ ਸੜਕੀ ਹਾਦਸਿਆਂ ‘ਚ ਹੁਣ ਤੱਕ ਅਨੇਕਾਂ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ   ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਨੇੜੇ ਵਾਪਰਿਆ ਹੈ।

Bolero Collision with motorcycle near Bhawanigarh, couple killed, another woman injured
ਸੰਗਰੂਰ ਦੇ ਭਵਾਨੀਗੜ੍ਹ ਨੇੜੇ ਵਾਪਰਿਆ ਦਰਦਨਾਕ ਹਾਦਸਾ , ਪਤੀ-ਪਤਨੀ ਦੀ ਮੌਤ, ਦੂਜੀ ਔਰਤ ਜ਼ਖ਼ਮੀ

ਜਿੱਥੇ ਇਕ ਬਲੈਰੋ ਗੱਡੀ ਅਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ ਹੋ ਗਈ ਹੈ। ਇਸ ਹਾਦਸੇ ਦੌਰਾਨ ਪਤੀ-ਪਤਨੀ ਦੀ ਮੌਤ ਦੀ ਮੌਤ ਹੋ ਗਈ, ਜਦਕਿ ਇਕ ਹੋਰ ਔਰਤ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਈ ਹੈ। ਇਸ ਹਾਦਸੇ ਦੇ ਕਾਰਨ ਪਰਿਵਾਰ ਦੀਆਂ ਖੁਸ਼ੀਆਂ ਉੱਜੜ ਗਈਆਂ ਹਨ।

ਇਹ ਵੀ ਪੜ੍ਹੋ  : ਰੇਲਵੇ ਵੱਲੋਂ ਅੱਜ ਪੰਜਾਬ ‘ਚ ਟਰੇਨਾਂ ਚਲਾਉਣ ਦੀ ਪੂਰੀ ਤਿਆਰੀ, ਰੇਲ ਮੰਤਰੀ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

Bolero Collision with motorcycle near Bhawanigarh, couple killed, another woman injured
ਸੰਗਰੂਰ ਦੇ ਭਵਾਨੀਗੜ੍ਹ ਨੇੜੇ ਵਾਪਰਿਆ ਦਰਦਨਾਕ ਹਾਦਸਾ , ਪਤੀ-ਪਤਨੀ ਦੀ ਮੌਤ, ਦੂਜੀ ਔਰਤ ਜ਼ਖ਼ਮੀ

ਇਸ ਸਬੰਧੀ ਪਿੰਡ ਰੇਤਗੜ੍ਹ ਦੇ ਸਰਪੰਚ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਕੇ.ਪੀ. ਸਿੰਘ, ਆਪਣੀ ਪਤਨੀ ਹਰਵਿੰਦਰ ਕੌਰ ਅਤੇ ਇਕ ਹੋਰ ਔਰਤ ਮਮਤਾ ਰਾਣੀ ਨੂੰ ਲੈ ਕੇ ਆਪਣੇ ਮੋਟਰਸਾਈਕਲ ‘ਤੇ ਹਰਕਿਸ਼ਨਪੁਰਾ ਸਥਿਤ ਧਾਗਾ ਫੈਕਟਰੀ ਤੋਂ ਡਿਊਟੀ ਕਰਕੇ ਵਾਪਸ ਆਪਣੇ ਪਿੰਡ ਰੇਤਗੜ੍ਹ ਨੂੰ ਜਾ ਰਹੇ ਸੀ।

Bolero Collision with motorcycle near Bhawanigarh, couple killed, another woman injured
ਸੰਗਰੂਰ ਦੇ ਭਵਾਨੀਗੜ੍ਹ ਨੇੜੇ ਵਾਪਰਿਆ ਦਰਦਨਾਕ ਹਾਦਸਾ , ਪਤੀ-ਪਤਨੀ ਦੀ ਮੌਤ, ਦੂਜੀ ਔਰਤ ਜ਼ਖ਼ਮੀ

ਇਸ ਦੌਰਾਨ ਜਦੋਂ ਉਹ ਫ਼ੌਜੀਆਂ ਦੇ ਟਰੇਨਿੰਗ ਸੈਂਟਰ ਕੋਲ ਪਹੁੰਚੇ ਤਾਂ ਬੋਲੈਰੋ ਗੱਡੀ ਦੀ ਉਨ੍ਹਾਂ ਦੇ ਮੋਟਰਸਾਈਕਲ ਨਾਲ ਟੱਕਰ ਹੋ ਗਈ। ਇਸ ਦੌਰਾਨ ਕੇ.ਪੀ. ਸਿੰਘ ਅਤੇ ਉਸ ਦੀ ਪਤਨੀ ਹਰਵਿੰਦਰ ਕੌਰ ਦੀ ਮੌਤ ਹੋ ਗਈ ਜਦੋਂ ਕਿ ਮਮਤਾ ਰਾਣੀ ਗੰਭੀਰ ਰੂਪ ‘ਚ ਜ਼ਖ਼ਮੀ ਗਈ, ਜਿਸ ਨੂੰ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ। ਇਸ ਹਾਦਸੇ ਉਪਰੰਤ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

Bolero motorcycle Collision , Road Accident Bhawanigarh ,Road Accident couple killed

-PTCNews