ਮੁੱਖ ਖਬਰਾਂ

ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਹੋਏ ਕੋਰੋਨਾ ਪਾਜ਼ੀਟਿਵ, ਖ਼ੁਦ ਟਵੀਟ ਕਰਕੇ ਦਿੱਤੀ ਜਾਣਕਾਰੀ

By Riya Bawa -- August 24, 2022 7:17 am -- Updated:August 24, 2022 7:19 am

Amitabh Bachchan Corona Positive: ਬਾਲੀਵੁੱਡ ਦੇ ਬਿੱਗ ਬੀ ਅਮਿਤਾਭ ਬੱਚਨ ਕੋਰੋਨਾ ਵਾਇਰਸ ਪਾਜ਼ੀਟਿਵ ਪਾਏ ਗਏ ਹਨ। ਉਨ੍ਹਾਂ ਨੇ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ, ''ਮੇਰੀ ਕੋਵਿਡ ਰਿਪੋਰਟ ਪਾਜ਼ੇਟਿਵ ਆਈ ਹੈ। ਮੈਂ ਆਪਣੇ ਨਾਲ ਅਤੇ ਮੇਰੇ ਨਾਲ ਮੁਲਾਕਾਤ ਕਰਨ ਵਾਲੇ ਸਾਰੇ ਲੋਕਾਂ ਨੂੰ ਟੈਸਟ ਕਰਵਾਉਣ ਦੀ ਅਪੀਲ ਕਰਦਾ ਹਾਂ ਕਿ ਜਾਂਚ ਕਰਵਾਉ ਅਤੇ ਸੁਰੱਖਿਅਤ ਰਹੋ। "

Relief from Bombay High Court to Amitabh Bachchan, time given to BMC

ਜਾਣਕਾਰੀ ਦੇ ਮੁਤਾਬਿਕ ਅਮਿਤਾਭ ਬੱਚਨ ਇਸ ਸਮੇਂ ਕੁਇਜ਼ ਸ਼ੋਅ 'ਕੌਨ ਬਣੇਗਾ ਕਰੋੜਪਤੀ 14' ਨੂੰ ਹੋਸਟ ਕਰ ਰਹੇ ਹਨ। ਇਸ ਗੇਮ ਸ਼ੋਅ ਦੌਰਾਨ ਅਮਿਤਾਭ ਬੱਚਨ ਕਈ ਪ੍ਰਤੀਯੋਗੀਆਂ ਦੇ ਸੰਪਰਕ ਵਿੱਚ ਆਉਂਦੇ ਹਨ। ਅਜਿਹੇ 'ਚ ਉਹਨਾਂ ਨੂੰ ਇਨਫੈਕਸ਼ਨ ਕਿਵੇਂ ਹੋਇਆ, ਇਹ ਕਹਿਣਾ ਮੁਸ਼ਕਿਲ ਹੈ। ਅਮਿਤਾਭ ਬੱਚਨ ਖੁਦ ਨੂੰ ਫਿੱਟ ਰੱਖਣ ਲਈ ਕਈ ਕੰਮ ਕਰਦੇ ਹਨ। ਉਹ ਕੋਰੋਨਾ ਵਾਇਰਸ ਦੇ ਸਮੇਂ ਵਿੱਚ ਵੀ ਆਪਣਾ ਬਹੁਤ ਧਿਆਨ ਰੱਖ ਰਹੇ ਸੀ। 'ਕੇਬੀਸੀ 14' ਦੇ ਸੈੱਟ 'ਤੇ ਅਮਿਤਾਭ ਬੱਚਨ ਵੀ ਕਾਫੀ ਸਾਵਧਾਨ ਸਨ ਪਰ ਸ਼ਾਇਦ ਕਿਸਮਤ ਨੂੰ ਕੁਝ ਹੋਰ ਹੀ ਸੀ ਕਿ ਉਹ ਕੋਰੋਨਾ ਪਾਜ਼ੀਟਿਵ ਹੋ ਗਏ।

ਇਹ ਵੀ ਪੜ੍ਹੋ:ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

ਅਮਿਤਾਭ ਬੱਚਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਕਈ ਹੋਰ ਪ੍ਰੋਜੈਕਟਾਂ 'ਚ ਰੁੱਝੇ ਹੋਏ ਹਨ। ਹਾਲ ਹੀ 'ਚ ਅਜੇ ਦੇਵਗਨ ਫਿਲਮ 'ਰਨਵੇ 34' 'ਚ ਨਜ਼ਰ ਆਏ ਸਨ। ਹਾਲਾਂਕਿ ਇਹ ਫਿਲਮ ਬਾਕਸ ਆਫਿਸ 'ਤੇ ਜ਼ਿਆਦਾ ਕਮਾਲ ਨਹੀਂ ਕਰ ਸਕੀ। ਇਸ ਤੋਂ ਬਾਅਦ ਉਹ ਅਦਾਕਾਰ ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਉਣਗੇ।

ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਮਿਤਾਬ ਬੱਚਨ ਨੂੰ ਹੋਇਆ ਕੋਰੋਨਾ

ਇਹ ਫਿਲਮ 9 ਸਤੰਬਰ ਨੂੰ ਰਿਲੀਜ਼ ਹੋਵੇਗੀ। 'ਕੇਬੀਸੀ 14' ਦੇ ਸ਼ੂਟ ਦੀ ਗੱਲ ਕਰੀਏ ਤਾਂ ਇਹ ਤਾਂ ਸਮਾਂ ਹੀ ਦੱਸੇਗਾ ਕਿ ਅਮਿਤਾਭ ਬੱਚਨ ਇਸ ਪ੍ਰਸਿੱਧ ਕਵਿਜ਼ ਸ਼ੋਅ ਨੂੰ ਸ਼ੂਟ ਕਰਦੇ ਹਨ ਜਾਂ ਕਿਵੇਂ ਕਰਦੇ ਹਨ ਕਿਉਂਕਿ ਕੋਰੋਨਾ ਪਾਜ਼ੀਟਿਵ ਹੋ ਗਏ ਹਨ। ਜੇਕਰ ਦੇਖਿਆ ਜਾਵੇ ਤਾਂ ਇਸ ਸ਼ੋਅ ਕਾਰਨ ਮੇਕਰਸ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

-PTC News

  • Share