‘ਤੇ ਜਦੋਂ ਵਿਦੇਸ਼ ਤੋਂ ਪਰਤੇ ਅਨੁਪਮ ਖੇਰ ਨੇ ਇਸ ਤਰ੍ਹਾਂ ਆਪਣੀ ਮਾਂ ਨੂੰ ਦਿੱਤਾ Surprise, ਹੋਏ ਭਾਵੁਕ!! 

Bollywood actor anupam kher shares video with mom on Instagram

‘ਤੇ ਜਦੋਂ ਵਿਦੇਸ਼ ਤੋਂ ਪਰਤੇ ਅਨੁਪਮ ਖੇਰ ਨੇ ਇਸ ਤਰ੍ਹਾਂ ਆਪਣੀ ਮਾਂ ਨੂੰ ਦਿੱਤਾ Surprise, ਹੋਏ ਭਾਵੁਕ!!

ਅਨੁਪਮ ਖੇਮ ਕਿਸੇ ਜਾਣ ਪਹਚਾਣ ਦੇ ਮੁਹਤਾਜ ਨਹੀਂ ਹਨ, ਬਾਲੀਵੁੱਡ ਇੰਡਸਟਰੀ ‘ਚ ਆਪਣੀ ਸੁਲਝੀ ਅਤੇ ਬਿਹਤਰੀਨ ਅਦਾਕਾਰੀ ਨਾਲ ਨਾਮਣਾ ਖੱਟਣ ਵਾਲੇ ਅਨੁਪਮ ਖੇਰ ਆਪਣੀ ਮਾਂ ਦੇ ਬਹੁਤ ਕਰੀਬ ਹਨ।

ਖੇਰ, ਸਮੇਂ-ਸਮੇਂ ‘ਤੇ ਆਪਣੀ ਮਾਂ ਨਾਲ ਹਾਸੇ ਠੱਠਿਆਂ ਨਾਲ ਭਰਪੂਰ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਵੀ ਵਿਦੇਸ਼ ਤੋਂ ਪਰਤੇ ਅਨੁਪਮ ਨੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸ਼ੇਅਰ ਕੀਤੀ, ਜਿਸ ‘ਚ ਉਹ ਫੋਨ ‘ਤੇ ਆਪਣੀ ਮਾਂ ਨਾਲ ਗੱਲ ਕਰ ਰਹੇ ਹਨ ਅਤੇ ਉਹਨਾਂ ਦਾ ਹਾਲ ਚਾਲ ਪੁੱਛਦੇ ਹਨ, ਪਰ ਅਸਲ ‘ਚ ਉਹ ਉਸ ਸਮੇਂ ਆਪਣੀ ਮਾਂ ਦੇ ਪਿੱਛੇ ਖਲੋਤੇ ਹੁੰਦੇ ਹਨ।

ਉਹਨਾਂ ਦੀ ਮਾਂ ਬੜੀ ਮਾਸੂਮੀਅਤ ਨਾਲ ਫੋਨ ‘ਤੇ ਆਪਣੇ ਪੁੱਤਰ ਨਾਲ ਗੱਲਾਂ ਕਰਦੀ ਹੈ ਜਦੋਂ ਅਨੁਪਮ ਉਹਨਾਂ ਨੂੰ ਕਹਿੰਦੇ ਹਨ, ‘ਮਾਂ ਪਿੱਛੇ ਮੁੜ ਕੇ ਦੇਖੋ’ ਅਤੇ ਉਹਨਾਂ ਦੀ ਮਾਂ ਆਪਣੇ ਮੁੰਡੇ ਨੂੰ ਇੰਝ ਕੋਲ ਖੜ੍ਹੇ ਦੇਖ ਕੇ ਖੁਸ਼ ਅਤੇ ਭਾਵੁਕ ਹੋ ਜਾਂਦੀ ਹੈ।

ਦੱਸ ਦੇਈਏ ਕਿ ਅਨੁਪਮ ਅਜਿਹੀਆਂ ਕਈ ਭਾਵੁਕ ਵੀਡੀਓਜ਼ ਸ਼ੇਅਰ ਕਰਦੇ ਹਨ ਅਤੇ ਉਹ ਪਿਆਰ ਨਾਲ ਆਪਣੀ ਮਾਂ ਨੂੰ ਦੁਲਾਰੀ ਰਾਕਜ਼ ਕਹਿ ਕੇ ਬੁਲਾਉਂਦੇ ਹਨ।

“She is BACK.. This is the mother of all videos of #DulariRocks. I was going to meet Mom. She called. I didn’t tell her that I am already there and continued talking to her. She was at the kitchen balcony talking to her son on the phone who was standing just behind her. And then… . Please watch this hilarious video.. #MomsAreHilarious #MomsAreInnocent #MomsAreTheBestest #MudoToSahi #DulaiRocks”

ਵੀਡੀਓ

—PTC News