Advertisment

ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਦਿਲੀਪ ਕੁਮਾਰ ਦੀ ਫਿਰ ਵਿਗੜੀ ਸਿਹਤ ,ਹਸਪਤਾਲ 'ਚ ਦਾਖ਼ਲ

author-image
Shanker Badra
New Update
ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਦਿਲੀਪ ਕੁਮਾਰ ਦੀ ਫਿਰ ਵਿਗੜੀ ਸਿਹਤ ,ਹਸਪਤਾਲ 'ਚ ਦਾਖ਼ਲ
Advertisment
ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਦਿਲੀਪ ਕੁਮਾਰ ਦੀ ਫਿਰ ਵਿਗੜੀ ਸਿਹਤ ,ਹਸਪਤਾਲ 'ਚ ਦਾਖ਼ਲ:ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਦਿਲੀਪ ਕੁਮਾਰ ਨੂੰ ਬੀਤੀ ਰਾਤ ਦੁਬਾਰਾ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ।ਇਸ ਬਾਰ ਉਨ੍ਹਾਂ ਦੀ ਬਿਮਾਰੀ ਦਾ ਕਾਰਨ ਨਮੂਨੀਆ ਦੱਸਿਆ ਜਾ ਰਿਹਾ ਹੈ।ਜਿਸ ਦਾ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਇਸ ਸਬੰਧੀ ਦਿਲੀਪ ਕੁਮਾਰ ਦੇ ਇੱਕ ਮਿੱਤਰ ਫੈਸਲ ਫਾਰੂਕੀ ਨੇ ਟਵਿੱਟਰ ਰਾਹੀਂ ਉਨ੍ਹਾਂ ਦੀ ਸਿਹਤ ਦੀ ਜਾਣਕਾਰੀ ਹੈ।ਉਨ੍ਹਾਂ ਨੇ ਸੋਮਵਾਰ ਨੂੰ ਟਵੀਟ ਕਰਕੇ ਦੱਸਿਆ, ''ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਦਿਲੀਪ ਕੁਮਾਰ ਨੂੰ ਕੱਲ੍ਹ ਰਾਤੀਂ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ।ਉਨ੍ਹਾਂ ਨੂੰ ਫਿਰ ਤੋਂ ਨਮੂਨੀਆ ਹੋ ਗਿਆ ਹੈ,ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ।ਉਨ੍ਹਾਂ ਲਈ ਪ੍ਰਾਰਥਨਾ ਕਰੋ।ਤੁਹਾਨੂੰ ਟਵਿੱਟਰ 'ਤੇ ਜਾਣਕਾਰੀ ਦਿੰਦੇ ਰਹਾਂਗੇ।'' ਦੱਸ ਦਈਏ ਕਿ ਇਸ ਤੋਂ ਪਹਿਲਾਂ ਬੀਤੀ 5 ਸਤੰਬਰ ਨੂੰ ਦਿਲੀਪ ਕੁਮਾਰ ਨੂੰ ਸੀਨੇ 'ਚ ਦਰਦ ਅਤੇ ਛਾਤੀ 'ਚ ਇਨਫੈਕਸ਼ਨ ਦੇ ਚੱਲਦਿਆਂ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਸੀ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment