Thu, Apr 25, 2024
Whatsapp

ਪ੍ਰਸਿੱਧ ਬਾਲੀਵੁੱਡ ਅਦਾਕਾਰ 'ਕਿਰਨ ਕੁਮਾਰ' ਨਿਕਲੇ ਕੋਰੋਨਾ ਪਾਜ਼ਿਟਿਵ, ਖੁਦ ਨੂੰ ਘਰ 'ਚ ਕੀਤਾ ਕੁਆਰੰਟੀਨ

Written by  Kaveri Joshi -- May 24th 2020 05:37 PM
ਪ੍ਰਸਿੱਧ ਬਾਲੀਵੁੱਡ ਅਦਾਕਾਰ 'ਕਿਰਨ ਕੁਮਾਰ' ਨਿਕਲੇ ਕੋਰੋਨਾ ਪਾਜ਼ਿਟਿਵ, ਖੁਦ ਨੂੰ ਘਰ 'ਚ ਕੀਤਾ ਕੁਆਰੰਟੀਨ

ਪ੍ਰਸਿੱਧ ਬਾਲੀਵੁੱਡ ਅਦਾਕਾਰ 'ਕਿਰਨ ਕੁਮਾਰ' ਨਿਕਲੇ ਕੋਰੋਨਾ ਪਾਜ਼ਿਟਿਵ, ਖੁਦ ਨੂੰ ਘਰ 'ਚ ਕੀਤਾ ਕੁਆਰੰਟੀਨ

ਪ੍ਰਸਿੱਧ ਬਾਲੀਵੁੱਡ ਅਦਾਕਾਰ 'ਕਿਰਨ ਕੁਮਾਰ' ਨਿਕਲੇ ਕੋਰੋਨਾ ਪਾਜ਼ਿਟਿਵ, ਖੁਦ ਨੂੰ ਘਰ 'ਚ ਕੀਤਾ ਕੁਆਰੰਟੀਨ: ਭਾਰਤ 'ਚ ਕੋਵਿਡ 19 ਦਾ ਪ੍ਰਸਾਰ ਦਿਨ-ਬਦਿਨ ਵੱਧਦਾ ਹੀ ਜਾ ਰਿਹਾ ਹੈ ਅਤੇ ਫ਼ਿਲਮੀ ਦੁਨੀਆਂ ਦੇ ਸਿਤਾਰਿਆਂ ਤੱਕ ਵੀ ਕੋਰੋਨਾ ਆਪਣੀ ਪਕੜ ਬਣਾ ਰਿਹਾ ਹੈ । ਦੱਸ ਦੇਈਏ ਫ਼ਿਲਮੀ ਜਗਤ ਦੀ ਮੰਨੀ ਪ੍ਰਮੰਨੀ ਹਸਤੀ ਅਦਾਕਾਰ ਕਿਰਨ ਕੁਮਾਰ ਕੋਰੋਨਾਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ । ਇਸ ਗੱਲ ਦਾ ਖੁਲਾਸਾ ਉਹਨਾਂ ਇੱਕ ਇੰਟਰਵਿਊ ਦੌਰਾਨ ਕੀਤਾ ਹੈ । 74 ਸਾਲਾ ਫਿਲਮੀ ਅਤੇ ਟੀਵੀ ਅਦਾਕਾਰ ਕਿਰਨ ਕੁਮਾਰ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਉਹਨਾਂ ਨੂੰ 14 ਮਈ ਨੂੰ ਇਸ ਬਾਰੇ ਪਤਾ ਲੱਗਾ ਕਿ ਉਹ ਕੋਰੋਨਾ ਪਾਜ਼ਿਟਿਵ ਹਨ । ਉਹਨਾਂ ਕਿਹਾ ਕਿ ਕਿਸੇ ਇਲਾਜ ਨੂੰ ਲੈ ਕੇ ਹੋਰਨਾਂ ਟੈਸਟਾਂ ਨਾਲ ਉਨ੍ਹਾਂ ਦਾ ਕੋਰੋਨਾ ਟੈਸਟ ਵੀ ਕੀਤਾ ਗਿਆ , ਜਿਸ ਦੀ ਰਿਪੋਰਟ ਆਉਣ ਉਪਰੰਤ ਉਹਨਾਂ ਨੂੰ 14 ਤਰੀਕ ਨੂੰ ਪਤਾ ਲੱਗਾ ਕਿ ਉਹ ਕੋਰੋਨਾ ਦੀ ਗ੍ਰਿਫਤ 'ਚ ਹਨ । ਹਾਲਾਂਕਿ ਉਹਨਾਂ ਨੂੰ ਖੰਘ , ਬੁਖਾਰ ਅਤੇ ਜ਼ੁਕਾਮ ਵਰਗੇ ਕੋਈ ਵੀ ਲੱਛਣ ਨਹੀਂ ਮਹਿਸੂਸ ਹੋਏ , ਇਸੇ ਬਾਵਜੂਦ ਵੀ ਉਹ ਕੋਰੋਨਾ ਪੀੜਤ ਪਾਏ ਗਏ ਹਨ। ਦੱਸ ਦੇਈਏ ਕਿ ਕਿਉਂਕਿ ਕਿਰਨ ਕੁਮਾਰ 'ਚ ਕੋਰੋਨਾ ਦਾ ਕੋਈ ਲੱਛਣ ਨਜ਼ਰ ਨਹੀਂ ਆਇਆ ਇਸ ਲਈ ਉਹਨਾਂ ਨੇ ਹਸਪਤਾਲ 'ਚ ਨਹੀਂ ਬਲਕਿ ਘਰ ਅੰਦਰ ਹੀ ਖੁਦ ਨੂੰ ਸੈਲਫ਼ ਆਈਸੋਲੇਟ ਕਰ ਲਿਆ ਹੈ ਅਤੇ ਆਪਣੇ ਗ੍ਰਹਿ ਨਿਵਾਸ ਵਿਖੇ ਅਰਾਮ ਨਾਲ ਰਹਿ ਰਹੇ ਹਨ । ਉਨ੍ਹਾਂ ਖੁਦ ਨੂੰ ਪਰਿਵਾਰ ਤੋਂ ਵੱਖ ਕਰ ਲਿਆ ਹੈ । ਕਿਰਨ ਕੁਮਾਰ ਦੇ ਦੱਸੇ ਅਨੁਸਾਰ ਅਗਲੇ ਕੁਝ ਦਿਨਾਂ ਅੰਦਰ ਉਹਨਾਂ ਦਾ ਦੁਬਾਰਾ ਟੈਸਟ ਹੋਵੇਗਾ ਅਤੇ ਉਹਨਾਂ ਨੂੰ ਭਰੋਸਾ ਹੈ ਕਿ ਉਸਦੀ ਰਿਪੋਰਟ ਠੀਕ ਆਵੇਗੀ । 60 ਦੇ ਦਹਾਕੇ 'ਚ ਆਪਣੇ ਫ਼ਿਲਮੀ ਕਰੀਅਰ ਦੇ ਸ਼ੁਰੂਆਤ ਕਰ ਚੁੱਕੇ ਕਿਰਨ ਕੁਮਾਰ ਲਵ ਇਨ ਸ਼ਿਮਲਾ , ਅਪਰਾਧੀ , ਮਿਸਟਰ ਰੋਮੀਓ , ਮੌਤ ਕੇ ਸੌਦਾਗਰ , ਕੁਦਰਤ ਕਾ ਕਾਨੂੰਨ ਅਤੇ ਧੜਕਣ ਸਮੇਤ ਕਈ ਫ਼ਿਲਮਾਂ ਅਤੇ ਸੀਰੀਅਲ 'ਚ ਆਪਣੀ ਦਮਦਾਰ ਭੂਮਿਕਾ ਜ਼ਰੀਏ ਦਰਸ਼ਕਾਂ ਦੀ ਵਾਹ-ਵਾਹ ਬਟੋਰ ਚੁੱਕੇ ਹਨ । ਦੱਸ ਦੇਈਏ ਕਿ ਕਿਰਨ ਕੁਮਾਰ ਤੋਂ ਪਹਿਲਾਂ ਬਾਲੀਵੁੱਡ 'ਚ ਅਦਾਕਾਰਾ ਕਨਿਕਾ ਕਪੂਰ ਵੀ ਕੋਰੋਨਾ ਸ਼ਿਕਾਰ ਰਹੀ ਅਤੇ ਇਲਾਜ ਉਪਰੰਤ ਠੀਕ ਹੋ ਗਈ । ਇਸ ਤੋਂ ਬਾਅਦ ਪ੍ਰੋਡਿਊਸਰ ਕਰੀਮ ਮੋਰਾਨੀ ਦਾ ਪਰਿਵਾਰ ਕੋਰੋਨਾ ਪੀੜਤ ਪਾਇਆ ਗਿਆ , ਜਿਹਨਾਂ ਦੇ ਇਲਾਜ ਉਪਰੰਤ ਉਹਨਾਂ ਦੀ ਰਿਪੋਰਟ ਨੈਗੇਟਿਵ ਆਈ ਸੀ । ਉਮੀਦ ਕਰਦੇ ਹਾਂ ਕਿ ਕਿਰਨ ਕੁਮਾਰ ਵੀ ਜਲਦ ਸਿਹਤਯਾਬ ਹੋ ਕੇ ਆਪਣੇ ਪਰਿਵਾਰ 'ਚ ਸੁਰੱਖਿਅਤ ਵਿਚਰਨਗੇ। ਜਿਵੇਂ ਕਿ ਹੁਣ ਤੱਕ ਅਸੀਂ ਸਾਰੇ ਜਾਣ ਚੁੱਕੇ ਹਾਂ ਕਿ ਕੋਰੋਨਾਵਾਇਰਸ ਦਾ ਇੱਕ ਮਾਤਰ ਹੱਲ ਹੈ ਕਿ ਅਸੀਂ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੀਏ ਅਤੇ ਜੋ ਸਿਹਤ ਵਿਭਾਗ ਵਲੋਂ ਹਦਾਇਤਾਂ ਜਾਰੀ ਹੋਈਆਂ ਹਨ ਉਹਨਾਂ ਤੇ ਅਮਲ ਕਰੀਏ , ਤਾਂ ਫਿਰ ਸਾਨੂੰ ਇਹਨਾਂ ਦਾ ਪਹਿਲ ਦੇ ਅਧਾਰ 'ਤੇ ਖਿਆਲ ਰੱਖਣਾ ਚਾਹੀਦਾ ਹੈ । ਬੇਸ਼ਕ ਦੇਸ਼ ਲੌਕਡਾਊਨ ਦੇ ਚੌਥੇ ਪੜਾਅ 'ਚ ਹੈ ਅਤੇ ਇਸ ਦੌਰਾਨ ਕੁਝ ਰਾਹਤ ਦਿੱਤੀ ਗਈ ਹੈ ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਖੁੱਲੇਆਮ ਜੋ ਦਿਲ 'ਚ ਆਏ ਕਰੀਏ , ਕੋਰੋਨਾ ਤੋਂ ਬਚਾਅ ਵਾਸਤੇ ਆਪਣਾ ਅਤੇ ਦੂਜਿਆਂ ਦਾ ਵਿਸ਼ੇਸ਼ ਤੌਰ 'ਤੇ ਧਿਆਨ ਰੱਖਦੇ ਹੋਏ ਜਾਰੀ ਹਦਾਇਤਾਂ 'ਤੇ ਅਮਲ ਕਰਦੇ ਰਹੋ ਕਿਉਂਕਿ ਬਚਾਅ 'ਚ ਹੀ ਬਚਾਅ ਹੈ ।


Top News view more...

Latest News view more...