Sat, Apr 20, 2024
Whatsapp

ਬਾਲੀਵੁੱਡ ਅਦਾਕਾਰਾ ਰੇਖਾ ਨੇ ਇਸ ਮਜਬੂਰੀ ਕਰਕੇ ਕੀਤਾ ਸੀ ਫਿਲਮਾਂ 'ਚ ਕੰਮ , ਜਾਣੋਂ ਹੋਰ ਵੀ ਦਿਲਚਸਪ ਗੱਲਾਂ

Written by  Shanker Badra -- October 10th 2019 05:00 PM
ਬਾਲੀਵੁੱਡ ਅਦਾਕਾਰਾ ਰੇਖਾ ਨੇ ਇਸ ਮਜਬੂਰੀ ਕਰਕੇ ਕੀਤਾ ਸੀ ਫਿਲਮਾਂ 'ਚ ਕੰਮ , ਜਾਣੋਂ ਹੋਰ ਵੀ ਦਿਲਚਸਪ ਗੱਲਾਂ

ਬਾਲੀਵੁੱਡ ਅਦਾਕਾਰਾ ਰੇਖਾ ਨੇ ਇਸ ਮਜਬੂਰੀ ਕਰਕੇ ਕੀਤਾ ਸੀ ਫਿਲਮਾਂ 'ਚ ਕੰਮ , ਜਾਣੋਂ ਹੋਰ ਵੀ ਦਿਲਚਸਪ ਗੱਲਾਂ

ਬਾਲੀਵੁੱਡ ਅਦਾਕਾਰਾ ਰੇਖਾ ਨੇ ਇਸ ਮਜਬੂਰੀ ਕਰਕੇ ਕੀਤਾ ਸੀ ਫਿਲਮਾਂ 'ਚ ਕੰਮ , ਜਾਣੋਂ ਹੋਰ ਵੀ ਦਿਲਚਸਪ ਗੱਲਾਂ: ਮੁੰਬਈ : ਬਾਲੀਵੁੱਡ ਦੀ ਅਦਾਕਾਰਾ ਰੇਖਾ ਅੱਜ ਆਪਣਾ 65ਵਾਂ ਜਨਮ ਦਿਨ ਮਨਾ ਰਹੀ ਹੈ। ਜਿਸ ਕਰਕੇ ਰੇਖਾ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਰੇਖਾ ਦਾ ਜਨਮ 10 ਅਕਤੂਬਰ 1954 ਨੂੰ ਚੇਨਈ (ਮਦਰਾਸ) 'ਚ ਤਾਮਿਲ ਅਦਾਕਾਰ ਜੈਮਿਨੀ ਗਨੇਸ਼ਨ ਅਤੇ ਤਮਿਲ ਅਦਾਕਾਰਾ ਪੁਸ਼ਪਾਵਲੀ ਦੇ ਘਰ ਹੋਇਆ ਸੀ।ਰੇਖਾ ਦਾ ਬਚਪਨ ਦਾ ਨਾਂ ਭਾਨੂਰੇਖਾ ਗਣੇਸ਼ਨ ਸੀ, ਜਿਸ ਨੂੰ ਐਕਟਿੰਗ ਵਿਰਾਸਤ 'ਚ ਮਿਲੀ ਸੀ। [caption id="attachment_348458" align="aligncenter" width="300"]Bollywood actor Rekha Today celebrating 65th birthday ਬਾਲੀਵੁੱਡ ਅਦਾਕਾਰਾ ਰੇਖਾ ਨੇ ਇਸ ਮਜਬੂਰੀ ਕਰਕੇ ਕੀਤਾ ਸੀ ਫਿਲਮਾਂ 'ਚ ਕੰਮ , ਜਾਣੋਂ ਹੋਰ ਵੀ ਦਿਲਚਸਪ ਗੱਲਾਂ[/caption] ਰੇਖਾ ਨੇ ਆਪਣੀ ਐਕਟਿੰਗ ਅਤੇ ਆਪਣੀਆਂ ਅਦਾਵਾਂ ਦੇ ਨਾਲ -ਨਾਲ ਆਪਣੇ ਡਾਂਸ ਨਾਲ ਕਈ ਦਿਲਾਂ ਨੂੰ ਧੜਕਾਇਆ ਹੈ। 65 ਸਾਲ ਦੀ ਰੇਖਾ ਇੱਕ ਸਮੇਂ ਲੱਖਾਂ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਕੇ ਪਰਦੇ ਤੋਂ ਦੂਰ ਹੋ ਗਈ। ਰੇਖਾ ਕਾਫ਼ੀ ਸਮੇਂ ਤੋਂ ਫ਼ਿਲਮ ਇੰਡਸਟਰੀ ਤੋਂ ਦੂਰ ਹੈ ਪਰ ਜਦ ਕਦੇ ਕਿਸੇ ਵੀ ਪ੍ਰੋਗਰਾਮ ਵਿੱਚ ਸ਼ਿਰਕਤ ਕਰਦੀ ਹੈ ਤਾਂ ਪੂਰੀ ਮਹਿਫ਼ਲ ਉਸਦੀ ਹੋ ਜਾਂਦੀ ਹੈ। ਰੇਖਾ ਆਖ਼ਰੀ ਵਾਰ 2014 ਵਿੱਚ ਆਈ ਫ਼ਿਲਮ ਨਾਨੀ ਵਿੱਚ ਦਿਖਾਈ ਦਿੱਤੀ ਸੀ। ਰੇਖਾ ਦੀ ਜ਼ਿੰਦਗੀ ਇੱਕ ਬੰਦ ਕਿਤਾਬ ਹੈ,ਜਦੋਂ ਉਸ ਕਿਤਾਬ ਦੇ ਪੰਨੇ ਪਲਟਦੇ ਹਨ ਤਾਂ ਉਨ੍ਹਾਂ ਬਾਰੇ ਤਮਾਮ ਰਾਜ ਖੁੱਲ੍ਹਦੇ ਹਨ। [caption id="attachment_348460" align="aligncenter" width="300"]Bollywood actor Rekha Today celebrating 65th birthday ਬਾਲੀਵੁੱਡ ਅਦਾਕਾਰਾ ਰੇਖਾ ਨੇ ਇਸ ਮਜਬੂਰੀ ਕਰਕੇ ਕੀਤਾ ਸੀ ਫਿਲਮਾਂ 'ਚ ਕੰਮ , ਜਾਣੋਂ ਹੋਰ ਵੀ ਦਿਲਚਸਪ ਗੱਲਾਂ[/caption] ਬਾਲੀਵੁੱਡ ਅਦਾਕਾਰਾ ਰੇਖਾ ਨੇ ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ ਤੇ ਉਨ੍ਹਾਂ ਨੇ ਆਪਣੀਆਂ ਫਿਲਮਾਂ ਨੂੰ ਖੁਦ ਦੇ ਦਮ 'ਤੇ ਹਿੱਟ ਕਰਵਾਇਆ ਹੈ। ਅਦਾਕਾਰਾ ਰੇਖਾ ਦੀ ਮਾਂ ਪੁਸ਼ਪਾਵਲੀ ਤੇ ਪਿਤਾ ਜੈਮਿਨੀ ਗਨੇਸ਼ਨਸਾਊਥ ਦੇ ਸਟਾਰ ਸਨ ਤੇ ਪੁਸ਼ਪਾਵਲੀ ਉਨ੍ਹਾਂ ਦੇ ਪਿਤਾ ਦੀ ਤੀਜੀ ਪਤਨੀ ਸੀ। ਉਨ੍ਹਾਂ ਦੇ ਮਾਤਾ-ਪਿਤਾ ਦੀ ਵਿਆਹੀ ਜ਼ਿੰਦਗੀ ਠੀਕ ਨਹੀਂ ਰਹੀ। ਇਸ ਕਾਰਨ ਰੇਖਾ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਉਹ ਕਾਫੀ ਪਰੇਸ਼ਾਨ ਰਹਿੰਦੀ ਸੀ। ਜਦੋਂ ਰੇਖਾ 13 ਸਾਲ ਦੀ ਸੀ ਤਾਂ ਪਰਿਵਾਰਕ ਸਥਿਤੀ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਫਿਲਮਾਂ 'ਚ ਕੰਮ ਕਰਨਾ ਪਿਆ ਸੀ। [caption id="attachment_348461" align="aligncenter" width="300"]Bollywood actor Rekha Today celebrating 65th birthday ਬਾਲੀਵੁੱਡ ਅਦਾਕਾਰਾ ਰੇਖਾ ਨੇ ਇਸ ਮਜਬੂਰੀ ਕਰਕੇ ਕੀਤਾ ਸੀ ਫਿਲਮਾਂ 'ਚ ਕੰਮ , ਜਾਣੋਂ ਹੋਰ ਵੀ ਦਿਲਚਸਪ ਗੱਲਾਂ[/caption] ਉਸਨੂੰ ਸਾਲ 1969 'ਚ ਫਿਲਮ 'ਅਣਜਾਣਾ ਸਫਰ' ਲਈ ਆਫਰ ਮਿਲਿਆ ਸੀ ਪਰ ਉਹ ਫਿਲਮਾਂ 'ਚ ਬਿਲਕੁਲ ਵੀ ਕੰਮ ਕਰਨਾ ਨਹੀਂ ਚਾਹੁੰਦੀ ਸੀ। ਉਨ੍ਹਾਂ ਦੀ ਮਾਂ ਨੇ ਇਹ ਕਹਿ ਕੇ ਉਨ੍ਹਾਂ ਨੂੰ ਮੰਨਾਇਆ ਕਿ ਫਿਲਮ ਦੀ ਸ਼ੂਟਿੰਗ ਸਾਊਥ ਅਫਰੀਕਾ 'ਚ ਹੋਣੀ ਹੈ ਤੇ ਉੱਥੇ ਲਾਈਫ ਸ਼ੈਂਚੁਰੀ ਹੈ ਤੇ ਉੱਥੇ ਜਾਨਵਰ ਦੇਖਣ ਨੂੰ ਮਿਲਣਗੇ। ਇਸ ਕਾਰਨ ਰੇਖਾ ਨੇ ਹਾਂ ਕਰ ਦਿੱਤੀ ਸੀ। ਇਸ ਤੋਂ ਬਾਅਦ ਰੇਖਾ ਦੀ 1988 'ਚ ਆਈ ਫਿਲਮ 'ਖੂਨ ਭਰੀ ਮਾਂਗ' ਉਨ੍ਹਾਂ ਦੇ ਕਰੀਅਰ ਦੀਆਂ ਸੁਪਰਹਿੱਟ ਫਿਲਮਾਂ 'ਚ ਸ਼ਾਮਲ ਹੈ। ਇਸ ਫਿਲਮ ਕਰਕੇ ਰੇਖਾ ਨੂੰ ਬੈਸਟ ਅਭਿਨੇਤਰੀ ਦਾ ਫਿਲਮਫੇਅਰ ਐਵਾਰਡ ਮਿਲਿਆ ਸੀ। ਇਸ ਤੋਂ ਬਾਅਦ ਰੇਖਾ ਨੇ 90 ਦੇ ਦਹਾਕੇ 'ਚ ਵੀ ਕਾਫੀ ਕੰਮ ਕੀਤਾ। [caption id="attachment_348462" align="aligncenter" width="300"]Bollywood actor Rekha Today celebrating 65th birthday ਬਾਲੀਵੁੱਡ ਅਦਾਕਾਰਾ ਰੇਖਾ ਨੇ ਇਸ ਮਜਬੂਰੀ ਕਰਕੇ ਕੀਤਾ ਸੀ ਫਿਲਮਾਂ 'ਚ ਕੰਮ , ਜਾਣੋਂ ਹੋਰ ਵੀ ਦਿਲਚਸਪ ਗੱਲਾਂ[/caption] ਦੱਸ ਦਈਏ ਕਿ ਰੇਖਾਦਾ ਨਾਂ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਨਾਲ ਕਾਫੀ ਸੁਰਖੀਆਂ 'ਚ ਰਿਹਾ ਹੈ। ਕਿਹਾ ਜਾਂਦਾ ਹੈ ਕਿ ਰੇਖਾ 1980 ਤੋਂ ਹੀ ਅਮਿਤਾਭ ਨੂੰ ਚਾਹੁੰਦੀ ਹੈ ਅਤੇ ਰੇਖਾ ਦਾ ਸਿੰਧੂਰ ਅੱਜ ਵੀ ਸਭ ਲਈ ਇਕ ਰਾਜ ਬਣਿਆ ਹੋਇਆ ਹੈ। ਫਿਲਮ ‘ਦੋ ਅਨਜਾਣੇ’ ਦੇ ਸੈੱਟ ‘ਤੇ ਰੇਖਾ ਤੇ ਅਮਿਤਾਭ ਦਾ ਪਿਆਰ ਸ਼ੁਰੂ ਹੋਇਆ ਸੀ। ਦੱਸਿਆ ਜਾਂਦਾ ਹੈ ਕਿ ਅਮਿਤਾਭ ਵਿਆਹੇ ਹੋਏ ਸਨ ਫਿਰ ਵੀ ਰੇਖਾ ਦੀ ਖੂਬਸੂਰਤੀ ‘ਤੇ ਉਹ ਦਿਲ ਹਾਰ ਬੈਠੇ ਸੀ। ਇਸ ਤੋਂ ਬਾਅਦ ਜਯਾ ਤੇ ਅਮਿਤਾਭ ਵਿਚਕਾਰ ਦੂਰੀ ਵੀ ਆ ਗਈ ਸੀ ਪਰ ਫਿਰ ਅਮਿਤਾਭ ਨੇ ਰੇਖਾ ਤੋਂ ਕਿਨਾਰਾ ਕਰ ਲਿਆ। ਹੁਣ ਜੇਕਰ ਦੋਵੇਂ ਕਿਸੇ ਪਾਰਟੀ ਜਾਂ ਅਵਾਰਡ ਫੰਕਸ਼ਨ ‘ਚ ਇਕ ਥਾਂ ਪਹੁੰਚਦੇ ਹਨ ਤਾਂ ਵੀ ਇਕ-ਦੂਸਰੇ ਨੂੰ ਨਜ਼ਰਅੰਦਾਜ਼ ਕਰਦੇ ਹਨ। -PTCNews


Top News view more...

Latest News view more...