Fri, Apr 19, 2024
Whatsapp

ਕਿਸਾਨਾਂ ਲਈ ਰੱਬ ਬਣ ਕੇ ਆਇਆ ਸਲਮਾਨ ਖ਼ਾਨ ,ਕੀਤਾ ਇਹ ਕੰਮ ਕਿ ਕਿਸਾਨਾਂ ਦੀ ਬਦਲੀ ਤਕਦੀਰ

Written by  Shanker Badra -- November 17th 2018 05:02 PM
ਕਿਸਾਨਾਂ ਲਈ ਰੱਬ ਬਣ ਕੇ ਆਇਆ ਸਲਮਾਨ ਖ਼ਾਨ ,ਕੀਤਾ ਇਹ ਕੰਮ ਕਿ ਕਿਸਾਨਾਂ ਦੀ ਬਦਲੀ ਤਕਦੀਰ

ਕਿਸਾਨਾਂ ਲਈ ਰੱਬ ਬਣ ਕੇ ਆਇਆ ਸਲਮਾਨ ਖ਼ਾਨ ,ਕੀਤਾ ਇਹ ਕੰਮ ਕਿ ਕਿਸਾਨਾਂ ਦੀ ਬਦਲੀ ਤਕਦੀਰ

ਕਿਸਾਨਾਂ ਲਈ ਰੱਬ ਬਣ ਕੇ ਆਇਆ ਸਲਮਾਨ ਖ਼ਾਨ ,ਕੀਤਾ ਇਹ ਕੰਮ ਕਿ ਕਿਸਾਨਾਂ ਦੀ ਬਦਲੀ ਤਕਦੀਰ:ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖਾਨ ਪਿਛਲੇ ਕੁੱਝ ਸਮੇਂ ਤੋਂ ਲੁਧਿਆਣੇ ਦੇ ਨਜ਼ਦੀਕ ਪਿੰਡ ਬਲੋਵਾਲ ਵਿੱਚ ਆਪਣੀ ਫ਼ਿਲਮ ਭਾਰਤ ਦੀ ਸ਼ੂਟਿੰਗ ਕਰ ਰਹੇ ਹਨ।ਇਸ ਦੌਰਾਨ ਇੱਕ ਵੱਡੀ ਖਬਰ ਸਾਹਮਣੇ ਆਈ ਹੈ ,ਜਿਸ ਨੇ ਕਿਸਾਨਾਂ ਦੀ ਜ਼ਿੰਦਗੀ ਬਦਲਕੇ ਰੱਖ ਦਿੱਤੀ ਹੈ।Bollywood actor Salman Khan Ludhiana rent the landਇਸ ਦੌਰਾਨ ਸਲਮਾਨ ਖ਼ਾਨ ਅਤੇ ਉਸ ਦੀ ਟੀਮ ਨੇ ਆਪਣੀ ਫਿਲਮ ਭਾਰਤ ਦੀ ਸ਼ੂਟਿੰਗ ਲਈ ਪਿੰਡ ਦੇ ਕੁਝ ਕਿਸਾਨਾਂ ਕੋਲੋਂ ਕਰੀਬ ਤਿੰਨ ਹਫ਼ਤਿਆਂ ਲਈ ਉਨ੍ਹਾਂ ਦੀ ਜ਼ਮੀਨ ਕਿਰਾਏ 'ਤੇ ਲਈ ਹੈ।ਸਲਮਾਨ ਖ਼ਾਨ ਨੇ ਇਨ੍ਹਾਂ ਤਿੰਨ ਹਫ਼ਤਿਆਂ ਲਈ ਜੋ ਜ਼ਮੀਨ ਕਿਰਾਏ 'ਤੇ ਲਈ ਹੈ ,ਉਸ ਦਾ ਆਮ ਕਿਰਾਇਆ ਨਹੀਂ ਬਲਕਿ ਦਿਲ ਖੋਲ੍ਹ ਕੇ ਪੈਸੇ ਦਿੱਤੇ ਹਨ।ਇਸ ਬਾਰੇ ਸ਼ਾਇਦ ਇਨ੍ਹਾਂ ਕਿਸਾਨਾਂ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਵੇਗਾ।ਉਹਨਾਂ ਨੂੰ 85 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤੇ ਗਏ ਹਨ।Bollywood actor Salman Khan Ludhiana rent the landਇਹਨਾਂ ਕਿਸਾਨਾਂ ਵਿੱਚੋਂ ਇੱਕ ਕਿਸਾਨ ਸੁਰਿੰਦਰ ਸਿੰਘ ਨੇ ਆਪਣੀ ਸਾਢੇ ਚਾਰ ਕਿੱਲੇ ਜ਼ਮੀਨ ਕਿਰਾਏ ‘ਤੇ ਦਿੱਤੀ ਹੈ,ਜਿਸ ਦੀ 3 ਲੱਖ 65 ਹਜ਼ਾਰ ਰੁਪਏ ਕੁੱਲ ਰਕਮ ਬਣਦੀ ਹੈ।ਇਸ ਤੋਂ ਇਲਾਵਾ ਸੁਰਿੰਦਰ ਦੇ ਭਰਾ ਚਰਨਜੀਤ ਸਿੰਘ ਦੇ 6 ਕਿੱਲੇ ਤੇ ਪਿੰਡ ਦੇ ਇਕ ਹੋਰ ਵਿਅਕਤੀ ਕੁਲਦੀਪ ਸਿੰਘ ਦੇ ਸਾਢੇ ਪੰਜ ਕਿੱਲੇ ਜ਼ਮੀਨ ‘ਤੇ ਸ਼ੂਟਿੰਗ ਦਾ ਸੈੱਟ ਲਾਇਆ ਹੋਇਆ।ਉਨ੍ਹਾਂ ਦੋਵਾਂ ਨੂੰ ਵੀ 85 ਹਜ਼ਾਰ ਕਿੱਲੇ ਦਾ ਕਿਰਾਇਆ ਮਿਲਿਆ ਹੈ।Bollywood actor Salman Khan Ludhiana rent the landਇਸ ਦੌਰਾਨ ਇਨ੍ਹਾਂ ਕਿਸਾਨਾਂ ਨੇ ਸਾਰੀ ਰਕਮ ਮਿਲਦੇ ਹੀ ਆਪਣੇ 'ਤੇ ਚੜੇ ਕਰਜ਼ੇ ਨੂੰ ਉਤਾਰ ਦਿੱਤਾ ਹੈ।ਕਿਸਾਨਾਂ ਵੱਲੋਂ ਸਾਰਾ ਕਰਜ਼ਾ ਲਾਹ ਕੇ ਵੀ ਕਿਸਾਨਾਂ ਕੋਲ ਕੁੱਝ ਪੈਸੇ ਬਚ ਗਏ ਹਨ ਜਿਹੜੇ ਕਿ ਉਹ ਆਪਣੇ ਬੱਚਿਆਂ ਦੀ ਪੜਾਈ ‘ਤੇ ਖਰਚ ਕਰਨਗੇ।Bollywood actor Salman Khan Ludhiana rent the landਇਸ ਨੂੰ ਦੇਖ ਕੇ ਤਾਂ ਇਹੀ ਲੱਗਦਾ ਹੈ ਕਿ ਵਾਕਿਆ ਹੀ ਸਲਮਾਨ ਖ਼ਾਨ ਉਨ੍ਹਾਂ ਕਿਸਾਨਾਂ ਲਈ ਤਾਂ ਰੱਬ ਦੇ ਰੂਪ ਵਿਚ ਹੀ ਆਇਆ ਹੈ,ਜਿਸ ਨੇ ਕਿ ਇਨ੍ਹਾਂ ਕੁੱਝ ਕਿਸਾਨਾਂ ਦੀਆਂ ਜ਼ਿੰਦਗੀਆਂ ਨੂੰ ਮੁੜ ਤੋਂ ਖੁਸ਼ਹਾਲ ਬਣਾਉਣ ਵਿੱਚ ਆਪਣਾ ਇੱਕ ਯੋਗਦਾਨ ਪਾਇਆ ਹੈ। -PTCNews


Top News view more...

Latest News view more...