ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦੀ ਫਿਲਮ ‘ਕਬੀਰ ਸਿੰਘ’ ਦੇ ਸੈੱਟ ‘ਤੇ ਵਾਪਰਿਆ ਵੱਡਾ ਹਾਦਸਾ, ਵਿਅਕਤੀ ਦੀ ਮੌਤ

Bollywood actor Shahid Kapoor movie 'Kabir Singh' Set Person death
ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦੀ ਫਿਲਮ 'ਕਬੀਰ ਸਿੰਘ' ਦੇ ਸੈੱਟ 'ਤੇ ਵਾਪਰਿਆ ਵੱਡਾ ਹਾਦਸਾ, ਵਿਅਕਤੀ ਦੀ ਮੌਤ

ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦੀ ਫਿਲਮ ‘ਕਬੀਰ ਸਿੰਘ’ ਦੇ ਸੈੱਟ ‘ਤੇ ਵਾਪਰਿਆ ਵੱਡਾ ਹਾਦਸਾ, ਵਿਅਕਤੀ ਦੀ ਮੌਤ:ਮਸੂਰੀ : ਮਸੂਰੀ ‘ਚ ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦੀ ਫਿਲਮ ਦੀ ਸ਼ੂਟਿੰਗ ਦੌਰਾਨ ਮੁਜ਼ੱਫਰਨਗਰ ਦੇ ਇਕ 30 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ ਹੈ। ਜਿਸ ਵਿ‍ਅਕ‍ਤੀ ਦੀ ਮੌਤ ਹੋਈ ਹੈ ਉਹ ਸ਼ੂਟਿੰਗ ‘ਚ ਇਸਤੇਮਾਲ ਕੀਤੇ ਜਾਣ ਵਾਲੇ ਜਨਰੇਟਰ ਦੀ ਜਾਂਚ ਅਤੇ ਉਸ ਦੀ ਕਾਰਜ ਪ੍ਰਣਾਲੀ ਦੀ ਜ਼ਿੰਮੇਦਾਰੀ ਸੰਭਾਲਦਾ ਸੀ।ਦੱਸ ਦੇਈਏ ਕਿ ਇਸ ਥਾਂ ‘ਤੇ ਸ਼ਾਹਿਦ ਕਪੂਰ ਦੀ ਆਉਣ ਵਾਲੀ ਫਿਲ‍ਮ ‘ਕਬੀਰ ਸਿੰਘ’ ਦੀ ਸ਼ੂਟਿੰਗ ਹੋ ਰਹੀ ਹੈ।

Bollywood actor Shahid Kapoor movie 'Kabir Singh' Set Person death
ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦੀ ਫਿਲਮ ‘ਕਬੀਰ ਸਿੰਘ’ ਦੇ ਸੈੱਟ ‘ਤੇ ਵਾਪਰਿਆ ਵੱਡਾ ਹਾਦਸਾ, ਵਿਅਕਤੀ ਦੀ ਮੌਤ

ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਦੱਸਿਆ ਕਿ ਰਾਮੂ ਜਨਰੇਟਰ ‘ਚ ਤੇਲ ਦੀ ਜਾਂਚ ਕਰ ਰਿਹਾ ਸੀ, ਜਦੋਂ ਉਸ ਦਾ ਮਫਲਰ ਜਨਰੇਟਰ ਦੇ ਪੰਖੇ ‘ਚ ਫੱਸ ਗਿਆ ਅਤੇ ਉਸ ਨੇ ਉਸ ਨੂੰ ਖਿੱਚ ਲਿਆ। ਜਿਸ ਤੋਂ ਬਾਅਦ ਉਸਨੂੰ ਦੇਹਰਾਦੂਨ ਦੇ ਮੈਕਸ ਹਸਪਤਾਲ ਲਿਜਾਇਆ ਗਿਆ ,ਜਿੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।ਉਨ੍ਹਾਂ ਦੇ ਪਰਿਵਾਰ ਦੇ ਮੈਬਰਾਂ ਨੂੰ ਇਸ ਦੇ ਬਾਰੇ ਸੂਚਨਾ ਦਿੱਤੀ ਗਈ ਹੈ ਹਾਲਾਂਕਿ, ਹੈਰਾਨੀ ਵਾਲੀ ਗੱਲ ਇਹ ਹੈ ਕਿ ਹੋਟਲ ਦੇ ਅਧਿਕਾਰੀਆਂ ਨੇ ਅਜਿਹੀ ਕਿਸੇ ਵੀ ਘਟਨਾ ਨੂੰ ਆਪਣੇ ਕੰਪਲੈਕਸ ‘ਚ ਹੋਣ ਤੋਂ ਨਾ ਕੀਤੀ ਹੈ।

Bollywood actor Shahid Kapoor movie 'Kabir Singh' Set Person death
ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦੀ ਫਿਲਮ ‘ਕਬੀਰ ਸਿੰਘ’ ਦੇ ਸੈੱਟ ‘ਤੇ ਵਾਪਰਿਆ ਵੱਡਾ ਹਾਦਸਾ, ਵਿਅਕਤੀ ਦੀ ਮੌਤ

ਦੱਸ ਦੇਈਏ ਕਿ ‘ਕਬੀਰ ਸਿੰਘ’ ਵੰਗਾ ਦੀ ਤੇਲੁਗੂ ਫਿਲਮ ‘ਅਰਜੁਨ ਰੈੱਡੀ’ ਦੀ ਰੀਮੇਕ ਹੈ।ਸੰਦੀਪ ਵਾਂਗਾ ਦੁਆਰਾ ਨਿਰਦੇਸ਼ਿਤ ਇਸ ਫਿਲਮ ‘ਚ ਕਿਆਰਾ ਅੰਡਵਾਣੀ ਸ਼ਾਹਿਦ ਨਾਲ ਲੀਡ ਆਰਟਿਸ‍ਟ ਦੇ ਤੌਰ ‘ਤੇ ਹਨ।ਇਹ ਫਿਲ‍ਮ ਇਸ ਸਾਲ 21 ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ।

Bollywood actor Shahid Kapoor movie 'Kabir Singh' Set Person death
ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦੀ ਫਿਲਮ ‘ਕਬੀਰ ਸਿੰਘ’ ਦੇ ਸੈੱਟ ‘ਤੇ ਵਾਪਰਿਆ ਵੱਡਾ ਹਾਦਸਾ, ਵਿਅਕਤੀ ਦੀ ਮੌਤ

ਅਰਜੁਨ ਰੈੱਡੀ ਦੇ ਰਿਮੇਕ ‘ਚ ਸ਼ਾਹਿਦ ਕਪੂਰ ਐਕ‍ਟਰ ਫਤਿਹ ਦੇਵਰਕੋਂਡਾ ਦਾ ਰੋਲ ਨਿਭਾਉਣਗੇ, ਜਿਸ ‘ਚ ਉਹ ਇਕ ਸ਼ਰਾਬੀ ਡਾਕ‍ਟਰ ਬਣਨਗੇ।ਇਸ ਫਿਲਮ ਨਾਲ ਡਾਇਰੈਕ‍ਟਰ ਅਤੇ ਸ਼ਾਹਿਦ ਦੋਵਾਂ ਨੂੰ ਕਾਫੀ ਉ‍ਮੀਦਾਂ ਹਨ।ਦੋਵੇਂ ਚਾਹੁੰਦੇ ਹਨ ਕਿ ਤਾਮਿਲ ਭਾਸ਼ਾ ‘ਚ ਇਸ ਨੂੰ ਜਿਨ੍ਹਾਂ ਪਸੰਦ ਕੀਤਾ ਗਿਆ ਸੀ, ਓਨਾ ਹੀ ਪਿ‍ਆਰ ਇਸ ਦੇ ਹਿੰਦੀ ਰੀਮੇਕ ਨੂੰ ਵੀ ਮਿਲੇ।
-PTCNews