Advertisment

ਮਰਹੂਮ ਅਦਾਕਾਰ ਵਿਨੋਦ ਖੰਨਾ ਦਾ ਅੱਜ ਹੈ ਜਨਮਦਿਨ, ਚਾਹੁਣ ਵਾਲੇ ਇੰਝ ਕਰ ਰਹੇ ਨੇ ਯਾਦ

author-image
Jashan A
Updated On
New Update
ਮਰਹੂਮ ਅਦਾਕਾਰ ਵਿਨੋਦ ਖੰਨਾ ਦਾ ਅੱਜ ਹੈ ਜਨਮਦਿਨ, ਚਾਹੁਣ ਵਾਲੇ ਇੰਝ ਕਰ ਰਹੇ ਨੇ ਯਾਦ
Advertisment
ਮਰਹੂਮ ਅਦਾਕਾਰ ਵਿਨੋਦ ਖੰਨਾ ਦਾ ਅੱਜ ਹੈ ਜਨਮਦਿਨ, ਚਾਹੁਣ ਵਾਲੇ ਇੰਝ ਕਰ ਰਹੇ ਨੇ ਯਾਦ,ਨਵੀਂ ਦਿੱਲੀ: ਮਰਹੂਮ ਅਦਾਕਾਰ ਵਿਨੋਦ ਖੰਨਾ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦਾ ਜਨਮ 6 ਅਕਤੂਬਰ 1946 ਨੂੰ ਪੇਸ਼ਾਵਰ 'ਚ ਪੰਜਾਬੀ ਪਰਿਵਾਰ 'ਚ ਹੋਇਆ ਅਤੇ ਭਾਰਤ-ਪਾਕਿ ਵੰਡ ਸਮੇਂ ਇਨ੍ਹਾਂ ਦਾ ਪਰਿਵਾਰ ਮੁੰਬਈ ਆ ਗਿਆ। https://twitter.com/abhisheik4u/status/1180753366420344838 ਤੁਹਾਨੂੰ ਦੱਸ ਦਈਏ ਕਿ ਵਿਨੋਦ ਖੰਨਾ ਅਜਿਹੇ ਅਦਾਕਾਰ ਸਨ, ਜਿਨ੍ਹਾਂ ਨੇ ਹੀਰੋ ਅਤੇ ਵਿਲੇਨ ਦੋਹਾਂ ਤਰ੍ਹਾਂ ਦੇ ਕਿਰਦਾਰਾਂ ਨੂੰ ਪਰਦੇ 'ਤੇ ਬਖੂਬੀ ਨਿਭਾਇਆ ਤੇ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ। ਜਿਸ ਦੌਰਾਨ ਅੱਜ ਵੀ ਉਹਨਾਂ ਨੂੰ ਚਾਹੁਣ ਵਾਲੇ ਯਾਦ ਕਰ ਰਹੇ ਹਨ। ਸੋਸ਼ਲ ਮੀਡੀਆ ਰਹੀ ਲੋਕ ਉਹਨਾਂ ਨੂੰ ਅੱਜ ਯਾਦ ਕਰ ਰਹੇ ਹਨ।
Advertisment
https://twitter.com/AIRSasaram/status/1180668685893062656 ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਠੀਕ ਠਾਕ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਵਿਨੋਦ ਖੰਨਾ ਨੇ ਆਪਣੇ ਕਰੀਅਰ ‘ਚ 150 ਤੋਂ ਵੀ ਵੱਧ ਫ਼ਿਲਮਾਂ ਦਿੱਤੀਆਂ ਹਨ।ਵਿਨੋਦ ਨੇ 1968 'ਚ ਵਿਲੇਨ ਦੇ ਤੌਰ 'ਤੇ ਫਿਲਮਾਂ 'ਚ ਕਦਮ ਰੱਖਿਆ। ਫਿਲਮਾਂ ਤੋਂ ਕਾਫੀ ਸ਼ੋਹਰਤ ਮਿਲਣ ਤੋਂ ਬਾਅਦ ਵਿਨੋਦ ਨੇ ਸਟਾਰਡਮ ਨੂੰ ਠੁੱਕਰਾ ਕੇ ਅਧਿਆਤਮ ਵੱਲ ਰੁੱਖ ਕੀਤਾ। ਹੋਰ ਪੜ੍ਹੋ: ਪੰਜਾਬ ਠੇਕਾ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਨੂੰ ਮਿਠਾਈਆਂ ਦੀ ਜਗ੍ਹਾ ਭੇਂਟ ਕੀਤੇ ਕੋਲਿਆਂ ਦੇ ਡੱਬੇ, ਦੇਖੋ ਤਸਵੀਰਾਂ ਉਹ ਅਧਿਆਤਮਕ ਗੁਰੂ ਓਸ਼ੋ ਤੋਂ ਵੀ ਪ੍ਰਭਾਵਿਤ ਹੋ ਕੇ ਆਪਣਾ ਸ਼ਾਨਦਾਰ ਕਰੀਅਰ ਛੱਡ ਕੇ 1975 'ਚ ਰਜਨੀਸ਼ ਆਸ਼ਰਮ ‘ਚ ਸੰਨਿਆਸੀ ਬਣ ਗਏ। ਉੱਥੇ ਵਿਨੋਦ ਖੰਨਾ 4-5 ਸਾਲ ਰਹੇ ਤੇ ਅਮਰੀਕਾ ‘ਚ ਓਸ਼ੋ ਦੇ ਪਰਸਨਲ ਗਾਰਡਨ ਦੇ ਮਾਲੀ ਵੀ ਰਹੇ ਅਤੇ ਟਾਇਲਟ ਵੀ ਸਾਫ਼ ਕੀਤੇ। https://twitter.com/spiceofi/status/1180739820144009217 ਫਿਰ ਉਨ੍ਹਾਂ ਨੇ ਅਚਾਨਕ ਛੇ ਸਾਲ ਬਾਅਦ ਫਿਰ ਤੋਂ ਫਿਲਮਾਂ 'ਚ ਵਾਪਸੀ ਕੀਤੀ ਪਰ ਦੂਜੀ ਪਾਰੀ 'ਚ ਉਨ੍ਹਾਂ ਦੀਆਂ ਫਿਲਮਾਂ ਕੁਝ ਖਾਸ ਕਮਾਲ ਨਾ ਦਿਖਾ ਸਕੀਆਂ।1997 'ਚ ਫਿਲਮਾਂ ਦੇ ਆਫਰ ਘੱਟ ਮਿਲਣ ਤੋਂ ਬਾਅਦ ਵਿਨੋਦ ਨੇ ਰਾਜਨੀਤੀ 'ਚ ਵੀ ਕਦਮ ਰੱਖ ਕੇ ਭਾਜਪਾ ਦਾ ਹੱਥ ਫੜਿਆ ਅਤੇ ਗੁਰਦਾਸਪੁਰ ਤੋਂ 4 ਵਾਰ ਸੰਸਦ ਮੈਂਬਰ ਵੀ ਚੁਣੇ ਗਏ। ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ‘ਚ ਉਹ ਕੇਂਦਰੀ ਸੰਸਕ੍ਰਿਤੀ ਅਤੇ ਟੂਰਿਸਟ ਅਤੇ ਵਿਦੇਸ਼ ਰਾਜ ਮੰਤਰੀ ਵੀ ਰਹੇ ਸਨ। 7 ਅਪ੍ਰੈਲ 2017 ‘ਚ ਕੈਂਸਰ ਦੇ ਕਾਰਨ ਵਿਨੋਦ ਖੰਨਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। -PTC News-
national-news latest-national-news bollywood-actor-vinod-khanna-birth-anniversary vinod-khanna-birth-anniversary
Advertisment

Stay updated with the latest news headlines.

Follow us:
Advertisment