ਬਾਲੀਵੁੱਡ ਅਦਾਕਾਰਾ ਜਾਨਹਵੀ ਕਪੂਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ ,ਰੈਸਟੋਰੈਂਟ ਬਾਹਰ ਬੱਚੀ ਦੀ ਇੰਝ ਕੀਤੀ ਮਦਦ

Bollywood Actress Janhvi Kapoor Visit Golden Temple ‎Amritsar
ਬਾਲੀਵੁੱਡ ਅਦਾਕਾਰਾ ਜਾਨਹਵੀ ਕਪੂਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ ,ਰੈਸਟੋਰੈਂਟ ਬਾਹਰ ਬੱਚੀ ਦੀ ਇੰਝ ਕੀਤੀ ਮਦਦ    

ਬਾਲੀਵੁੱਡ ਅਦਾਕਾਰਾ ਜਾਨਹਵੀ ਕਪੂਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ ,ਰੈਸਟੋਰੈਂਟ ਬਾਹਰ ਬੱਚੀ ਦੀ ਇੰਝ ਕੀਤੀ ਮਦਦ:ਅੰਮ੍ਰਿਤਸਰ : ਬਾਲੀਵੁੱਡ ਅਦਾਕਾਰਾ ਜਾਨਹਵੀ ਕਪੂਰ ਅਕਸਰ ਹੀ ਸੋਸ਼ਲ ਮੀਡੀਆ ‘ਤੇ ਸੁਰਖੀਆਂ ‘ਚ ਰਹਿੰਦੀ ਹੈ। ਹਾਲ ਹੀ ਵਿਚ ਜਾਨਹਵੀ ਕਪੂਰ ਅੰਮ੍ਰਿਤਸਰ ਵਿਚ ਪਹੁੰਚੀ ਹੈ , ਜਿੱਥੇ ਸਭ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਹੈ। ਇਸ ਸਬੰਧੀ ਉਸ ਨੇ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀਆਂ ਹਨ, ਜੋ ਕਿ ਖੂਬ ਵਾਇਰਲ ਹੋ ਰਹੀਆਂ ਹਨ।

Bollywood Actress Janhvi Kapoor Visit Golden Temple ‎Amritsar
ਬਾਲੀਵੁੱਡ ਅਦਾਕਾਰਾ ਜਾਨਹਵੀ ਕਪੂਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ ,ਰੈਸਟੋਰੈਂਟ ਬਾਹਰ ਬੱਚੀ ਦੀ ਇੰਝ ਕੀਤੀ ਮਦਦ

ਇਨ੍ਹਾਂ ਤਸਵੀਰਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।ਜਾਨਹਵੀਕਪੂਰ ਪੰਜਾਬੀ ਸੂਟ ‘ਚ ਨਜ਼ਰ ਆ ਰਹੀ ਹੈ।ਉਨ੍ਹਾਂ ਦੀ ਪੰਜਾਬੀ ਲੁੱਕ ਨੂੰ ਬਾਲੀਵੁੱਡ ਹਸਤੀਆਂ ਤੇ ਉਨ੍ਹਾਂ ਦੇ ਫੈਨਜ਼ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ ਵਾਲੀ ਪੋਸਟ ਨੂੰ ਹੁਣ ਤੱਕ ਇਕ ਲੱਖ ਤੋਂ ਵੱਧ ਲਾਈਕ ਮਿਲ ਚੁੱਕੇ ਹਨ ਤੇ ਹਜ਼ਾਰਾਂ ਹੀ ਕਮੈਂਟ ਆ ਚੁੱਕੇ ਹਨ।

Bollywood Actress Janhvi Kapoor Visit Golden Temple ‎Amritsar
ਬਾਲੀਵੁੱਡ ਅਦਾਕਾਰਾ ਜਾਨਹਵੀ ਕਪੂਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ ,ਰੈਸਟੋਰੈਂਟ ਬਾਹਰ ਬੱਚੀ ਦੀ ਇੰਝ ਕੀਤੀ ਮਦਦ

ਇਸ ਦੌਰਾਨ ਜਾਨਹਵੀ ਨੇ ਅੰਮ੍ਰਿਤਸਰ ਵਿਚ ਵੱਖ-ਵੱਖ ਮਸ਼ਹੂਰ ਪਕਵਾਣ ਵੀ ਖਾਧੇ ਤੇ ਠੰਡੀ ਲੱਸੀ ਦਾ ਆਨੰਦ ਵੀ ਲਿਆ ਹੈ।ਹਾਲ ਹੀ ਵਿਚ ਉਨ੍ਹਾਂ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਜਦੋਂ ਉਹ ਰੈਸਟੋਰੈਂਟ ਵਿਚੋਂ ਬਾਹਰ ਆਈ ਤਾਂ ਇੱਕ ਗਰੀਬ ਬੱਚੀ ਨੇ ਉਸ ਤੋਂ ਕੁਝ ਖਾਣ ਲਈ ਪੈਸੇ ਮੰਗੇ ਤਾਂ ਬੱਚੀ ਨੂੰ ਦੇਖ ਕੇ ਜਾਨਹਵੀ ਨੇ ਮੂੰਹ ਨਹੀਂ ਫੇਰਿਆ, ਬਲਕਿ ਬੱਚੀ ਦੀ ਮਦਦ ਕੀਤੀ। ਇਸ ਦੌਰਾਨ ਕੁਝ ਪੱਤਰਕਾਰ ਨੇ ਉਸ ਦੀਆਂ ਫੋਟੋਆਂ ਕਲਿੱਕ ਕਰ ਰਹੇ ਸਨ ਪਰ ਜਾਹਨਵੀ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ।

View this post on Instagram

Janhvi is at Amritsar Punjab with Dostana 2 director @collindcunha

A post shared by This Id is tribute to SRIDEVI (@janhvi.kapoor.updates) on

ਜ਼ਿਕਰਯੋਗ ਹੈ ਕਿ ‘ਦੋਸਤਾਨਾ-2’ ਟਾਈਟਲ ਹੇਠ ਬਣ ਰਹੀ ਇਸ ਫਿਲਮ ਵਿਚ ਜਾਨਹਵੀ ਨਾਲ ਕਾਰਤਿਕ ਨਜ਼ਰ ਆਉਣਗੇ।ਇਸ ਫਿਲਮ ਦੀ ਸ਼ੂਟਿੰਗ ਪੰਜਾਬ ਵਿਚ ਹੋ ਰਹੀ ਹੈ। ਇਸੇ ਦੌਰਾਨ ਹੀ ਫਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਜਾਨਹਵੀ ਅੰਮ੍ਰਿਤਸਰ ਪਹੁੰਚੀ, ਇੱਥੇ ਪਹੁੰਚ ਕੇ ਜਾਨਹਵੀ ਨੇ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਫਿਲਮ ਦੀ ਸਫਲਤਾ ਦੀ ਅਰਦਾਸ ਕੀਤੀ।
-PTCNews

View this post on Instagram

??

A post shared by This Id is tribute to SRIDEVI (@janhvi.kapoor.updates) on

-PTCNews