ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਇਸ ਘਰ ‘ਚ ਮਨਾਏਗੀ ਦੀਵਾਲੀ ,ਘਰ ਦੀ ਕੀਮਤ ਜਾਣਕੇ ਉੱਡ ਜਾਣਗੇ ਹੋਸ਼

Bollywood actress Kangana Ranaut Manali New Home Diwali Celebrating

ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਇਸ ਘਰ ‘ਚ ਮਨਾਏਗੀ ਦੀਵਾਲੀ ,ਘਰ ਦੀ ਕੀਮਤ ਜਾਣਕੇ ਉੱਡ ਜਾਣਗੇ ਹੋਸ਼:ਦੀਵਾਲੀ ਭਾਰਤ ਦਾ ਕੌਮੀ ਤਿਉਹਾਰ ਹੈ ਜੋ ਪੂਰੇ ਭਾਰਤ ਵਿੱਚ ਬੜੀ ਸ਼ਰਧਾ ਤੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾਂਦਾ ਹੈ।ਇਸ ਤਿਉਹਾਰ ਮੌਕੇ ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਪੂਰੇ ਪਰਿਵਾਰ ਨਾਲ ਦੀਵਾਲੀ ਮਨਾਉਣ ਲਈ ਹਿਮਾਚਲ ਪਹੁੰਚ ਗਈ ਹੈ।ਕੰਗਨਾ ਮਨਾਲੀ ਸਥਿਤ ਆਪਣੀ ਨਵੀਂ ਰਿਹਾਇਸ਼ ਵਿਖੇ ਈਕੋ ਫ਼੍ਰੈਂਡਲੀ ਦੀਵਾਲੀ ਮਨਾਵੇਗੀ।ਇਥੇ ਨਵੇਂ ਘਰ ਵਿਚ ਅਦਾਕਾਰਾ ਕੰਗਨਾ ਦੀ ਪਹਿਲੀ ਦੀਵਾਲੀ ਹੋਵੇਗੀ।

ਦੱਸ ਦੇਈਏ ਕਿ ਕੰਗਨਾ ਨੇ ਮਨਾਲੀ ਵਿਚ ਸ਼ਾਨਦਾਰ ਘਰ ਬਣਵਾਇਆ ਹੈ।ਸੂਤਰਾਂ ਅਨੁਸਾਰ ਕੰਗਨਾ ਦਾ ਇਹ ਬੰਗਲਾ 30 ਕਰੋੜ ਦੀ ਲਾਗਤ ਨਾਲ ਤਿਆਰ ਹੋਇਆ ਹੈ।ਕੰਗਨਾ ਨੇ ਕਵੀਨ ਦੀ ਕਾਮਯਾਬੀ ਤੋਂ ਬਾਅਦ ਮਨਾਲੀ ਵਿਚ 10 ਕਰੋੜ ਦੀ ਜ਼ਮੀਨ ਖਰੀਦੀ ਸੀ।ਇਸ ਤੋਂ ਬਾਅਦ ਇਸ ਲਗਜ਼ਰੀ ਪ੍ਰਾਪਰਟੀ ਨੂੰ ਤਿਆਰ ਕਰਨ ਵਿਚ ਕਰੀਬ 4 ਸਾਲ ਦਾ ਸਮਾਂ ਲੱਗਿਆ।ਦੱਸਿਆ ਜਾ ਰਿਹਾ ਹੈ ਕਿ ਇਸ ਹਾਉਸ ਵਿਚ 8 ਕਮਰੇ ਅਤੇ ਟਾਪ ਗਲਾਸ ਰੂਫ਼ ਡਿਜਾਇਨ ਕੀਤਾ ਗਿਆ ਹੈ।ਹਰ ਕਮਰੇ ਵਿਚ ਖਿੜਕੀ ਵਿਊ ਦਿਤਾ ਗਿਆ ਹੈ।ਜਿਸ ਵਿਚ ਪਹਾੜਾਂ ਦੀ ਖੂਬਸੂਰਤੀ ਦਾ ਨਜ਼ਾਰਾ ਹਰ ਪਲ ਅੱਖਾਂ ਦੇ ਸਾਹਮਣੇ ਰਹੇ। ਹਿਮਾਚਲ ਦੇ ਪਹਾੜਾਂ ਦੀ ਇਸ ਅਦਾਕਾਰਾ ਨੂੰ ਖੂਬਸੂਰਤੀ ਪਸੰਦ ਹੈ।

ਦੱਸ ਦੇਈਏ ਕਿ ਕੰਗਨਾ ਨੇ ਪਟਾਕਿਆਂ ਤੋਂ ਦੂਰੀ ਬਣਾਉਣ ਦੀ ਕੁੱਲੂ ਪ੍ਰਸ਼ਾਸਨ ਦੀ ਪਹਿਲ ਦਾ ਸਮਰਥਨ ਕੀਤਾ ਹੈ।ਉਨ੍ਹਾਂ ਨੇ ਮੰਗਲਵਾਰ ਰਾਤ ਨੂੰ ਛੋਟੀ ਦੀਵਾਲੀ ਮੌਕੇ ਪਟਾਕੇ ਨਹੀਂ ਚਲਾਏ ਅਤੇ ਅੱਜ ਬੁੱਧਵਾਰ ਨੂੰ ਦੀਵਾਲੀ ਮੌਕੇ ਉਹ ਲੋਕਾਂ ਨੂੰ ਪਟਾਕੇ ਨਾ ਚਲਾ ਕੇ ਵਾਤਾਵਰਣ ਦੀ ਸੁਰੱਖਿਆ ਕਰਨ ਦਾ ਸੰਦੇਸ਼ ਦੇਵੇਗੀ।ਇਸ ਦੌਰਾਨ ਕੰਗਨਾ ਨੇ ਸਵੇਰੇ ਪੂਜਾ ਕਰਕੇ ਮਠਿਆਈ ਵੰਡੀ ਹੈ।

ਜ਼ਿਕਰਯੋਗ ਹੈ ਕਿ ਹਿਮਾਚਲ ਵਿੱਚ ਦੀਵਾਲੀ ਮਨਾਉਣ ਲਈ ਐਤਵਾਰ ਨੂੰ ਕੰਗਨਾ ਮਨਾਲੀ ਸਥਿਤ ਆਪਣੇ ਘਰ ਆਈ ਸੀ।ਕੰਗਨਾ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੀ ਧੀ ਕੰਗਨਾ ਨੂੰ ਸ਼ੁਰੂ ਤੋਂ ਹੀ ਪਟਾਕੇ ਚਲਾਉਣੇ ਪਸੰਦ ਨਹੀਂ ਹਨ।ਇਸ ਵਾਰ ਵੀ ਕੰਗਨਾ ਵੱਲੋਂ ਈਕੋ ਫ਼੍ਰੈਂਡਲੀ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ ਗਿਆ ਹੈ।
-PTCNews