Sat, Apr 20, 2024
Whatsapp

ਕਪਿਲ ਦੇ ਸ਼ੋਅ 'ਚ ਇਸ ਹਫ਼ਤੇ ਨਜ਼ਰ ਆਵੇਗੀ ਬਾਲੀਵੁੱਡ ਅਦਾਕਾਰ ਕੰਗਨਾ ਰਣੌਤ

Written by  Riya Bawa -- September 09th 2021 04:12 PM -- Updated: September 09th 2021 04:26 PM
ਕਪਿਲ ਦੇ ਸ਼ੋਅ 'ਚ ਇਸ ਹਫ਼ਤੇ ਨਜ਼ਰ ਆਵੇਗੀ ਬਾਲੀਵੁੱਡ ਅਦਾਕਾਰ ਕੰਗਨਾ ਰਣੌਤ

ਕਪਿਲ ਦੇ ਸ਼ੋਅ 'ਚ ਇਸ ਹਫ਼ਤੇ ਨਜ਼ਰ ਆਵੇਗੀ ਬਾਲੀਵੁੱਡ ਅਦਾਕਾਰ ਕੰਗਨਾ ਰਣੌਤ

ਮੁੰਬਈ: ਕਪਿਲ ਸ਼ਰਮਾ ਸ਼ੋਅ ਦਰਸ਼ਕਾਂ ਦਾ ਬਹੁਤ ਮਨੋਰੰਜਨ ਕਰ ਰਿਹਾ ਹੈ। ਇੱਕ ਤੋਂ ਵੱਧ ਮਸ਼ਹੂਰ ਹਸਤੀਆਂ ਸ਼ੋਅ ਵਿੱਚ ਸ਼ਾਮਲ ਹੋ ਰਹੀਆਂ ਹਨ। ਹਾਲ ਹੀ ਵਿੱਚ, ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਸ਼ੋਅ ਵਿੱਚ ਨਜ਼ਰ ਆਏ। ਬਹੁਤ ਸਾਰੇ ਸਿਤਾਰੇ ਫਿਲਮ ਦੇ ਪ੍ਰਚਾਰ ਲਈ ਸ਼ੋਅ ਦਾ ਹਿੱਸਾ ਬਣਦੇ ਹਨ। ਹੁਣ ਜੇਕਰ ਸੂਤਰਾਂ ਦੀ ਮੰਨੀਏ ਤਾਂ ਕਪਿਲ ਸ਼ਰਮਾ ਸ਼ੋਅ 'ਚ ਇਸ ਹਫ਼ਤੇ ਕੰਟਰੋਵਰਸੀ ਕੁਵੀਨ ਕੰਗਨਾ ਰਣੌਤ ਨਜ਼ਰ ਆਏਗੀ। ਕੰਗਨਾ ਦੀ ਫ਼ਿਲਮ 'ਥਲਾਈਵੀ' ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ ਜਿਸ ਦੀ ਪ੍ਰਮੋਸ਼ਨ ਲਈ ਕੰਗਨਾ ਕਪਿਲ ਦੇ ਸ਼ੋਅ 'ਚ ਪਹੁੰਚੀ। ਲੰਮੇ ਸਮੇਂ ਤੋਂ ਇਸ ਫਿਲਮ ਬਾਰੇ ਚਰਚਾ ਚੱਲ ਰਹੀ ਸੀ ਹੁਣ ਜਦੋਂ ਫਿਲਮ ਦੀ ਰਿਲੀਜ਼ ਡੇਟ ਨੇੜੇ ਆ ਰਹੀ ਹੈ, ਇਸ ਮੌਕੇ 'ਤੇ ਵੀ ਕੰਗਨਾ ਰਣੌਤ ਫਿਲਮ ਦੇ ਪ੍ਰਚਾਰ ਵਿੱਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ। ਉਹ ਸ਼ੋਅ 'ਚ ਆਪਣੀ ਆਉਣ ਵਾਲੀ ਫਿਲਮ ਦਾ ਪ੍ਰਚਾਰ ਕਰਦੀ ਨਜ਼ਰ ਆਵੇਗੀ। ਦੱਸ ਦੇਈਏ ਕਿ ਫਿਲਮ 'ਥਲਾਈਵੀ' ਨੂੰ ਲੈ ਕੇ ਕੰਗਨਾ ਕਾਫੀ ਚਰਚਾ 'ਚ ਹੈ। ਇਹ ਫਿਲਮ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਮਰਹੂਮ ਜੈਲਲਿਤਾ ਦੇ ਜੀਵਨ 'ਤੇ ਅਧਾਰਤ ਹੈ।ਕੰਗਨਾ ਨੇ ਫਿਲਮ 'ਥਲਾਈਵੀ' 'ਚ ਜੈਲਲਿਤਾ ਦੀ ਭੂਮਿਕਾ ਨਿਭਾਈ ਹੈ। ਇਸ ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ। ਇਸ ਤੋਂ ਪਹਿਲਾਂ ਇਹ ਫਿਲਮ ਪਹਿਲਾਂ 23 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣੀ ਸੀ ਪਰ ਲੌਕਡਾਊਨ ਕਾਰਨ ਫਿਲਮ ਦੀ ਰਿਲੀਜ਼ ਰੋਕ ਦਿੱਤੀ ਗਈ ਸੀ। ਹੁਣ ਇਹ ਫਿਲਮ 10 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। -PTC News


Top News view more...

Latest News view more...