Thu, Apr 25, 2024
Whatsapp

ਬਾਲੀਵੁੱਡ ਦੀ ਖੁਸ਼ਦਿਲ ਅਦਾਕਾਰਾ ਕਰੀਨਾ ਕਪੂਰ ਨੇ ਤੈਮੂਰ ਤੋਂ ਬਾਅਦ ਦੂਜੇ ਬੱਚੇ ਦੀ ਪਲਾਨਿੰਗ 'ਤੇ ਦਿੱਤਾ ਇਹ ਜਵਾਬ

Written by  Shanker Badra -- December 17th 2019 04:56 PM
ਬਾਲੀਵੁੱਡ ਦੀ ਖੁਸ਼ਦਿਲ ਅਦਾਕਾਰਾ ਕਰੀਨਾ ਕਪੂਰ ਨੇ ਤੈਮੂਰ ਤੋਂ ਬਾਅਦ ਦੂਜੇ ਬੱਚੇ ਦੀ ਪਲਾਨਿੰਗ 'ਤੇ ਦਿੱਤਾ ਇਹ ਜਵਾਬ

ਬਾਲੀਵੁੱਡ ਦੀ ਖੁਸ਼ਦਿਲ ਅਦਾਕਾਰਾ ਕਰੀਨਾ ਕਪੂਰ ਨੇ ਤੈਮੂਰ ਤੋਂ ਬਾਅਦ ਦੂਜੇ ਬੱਚੇ ਦੀ ਪਲਾਨਿੰਗ 'ਤੇ ਦਿੱਤਾ ਇਹ ਜਵਾਬ

ਬਾਲੀਵੁੱਡ ਦੀ ਖੁਸ਼ਦਿਲ ਅਦਾਕਾਰਾ ਕਰੀਨਾ ਕਪੂਰ ਨੇ ਤੈਮੂਰ ਤੋਂ ਬਾਅਦ ਦੂਜੇ ਬੱਚੇ ਦੀ ਪਲਾਨਿੰਗ 'ਤੇ ਦਿੱਤਾ ਇਹ ਜਵਾਬ:ਮੁੰਬਈ : ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਆਪਣੀ ਆਉਣ ਵਾਲੀ ਫ਼ਿਲਮ "ਗੁੱਡ ਨਿਊਜ਼ " ਨੂੰ ਲੈ ਕੇ ਖ਼ੂਬ ਸੁਰਖੀਆਂ ਵਿਚ ਹੈ। ਕਰੀਨਾ ਕਪੂਰ ਬਾਲੀਵੁੱਡ ਦੀਆਂ ਸਭ ਤੋਂ ਖੂਬਸੂਰਤ ਅਤੇ ਉਨ੍ਹਾਂ ਅਭਿਨੇਤਰੀਆਂ ਵਿਚੋਂ ਇੱਕ ਹੈ ,ਜਿਨ੍ਹਾਂ ਨੇ ਇੰਨੀ ਛੋਟੀ ਉਮਰ ਵਿਚ ਇੰਨਾ ਉੱਚਾ ਸਥਾਨ ਹਾਸਲ ਕੀਤਾ ਹੈ। ਉਹ ਬਾਲੀਵੁੱਡ ਦੀ ਖੁਸ਼ਦਿਲ ਅਦਾਕਾਰਾ ਹੈ, ਜੋ ਆਪਣੀ ਜ਼ਿੰਦਗੀ ਬਾਰੇ ਮੀਡੀਆ ਤੋਂ ਕੁੱਝ ਨਹੀਂ ਛੁਪਾਉਂਦੀ ਹੈ।'ਵੀਰੇ ਦੀ ਵੈਡਿੰਗ ', 'ਹੀਰੋਇਨ', 'ਚਮੇਲੀ' ਅਤੇ ਹੋਰ ਬਹੁਤ ਸਾਰੀਆਂ ਫ਼ਿਲਮਾਂ 'ਚ ਆਪਣੀਆਂ ਦਿਲਕਸ਼ ਅਦਾਵਾਂ ਨਾਲ ਕਰੀਨਾ ਕਪੂਰ ਨੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ। [caption id="attachment_370367" align="aligncenter" width="300"]Bollywood Actress Kareena Kapoor khan Taimur After second child Planning Answer ਬਾਲੀਵੁੱਡ ਦੀ ਖੁਸ਼ਦਿਲ ਅਦਾਕਾਰਾ ਕਰੀਨਾ ਕਪੂਰ ਨੇ ਤੈਮੂਰ ਤੋਂ ਬਾਅਦ ਦੂਜੇ ਬੱਚੇ ਦੀ ਪਲਾਨਿੰਗ 'ਤੇ ਦਿੱਤਾ ਇਹ ਜਵਾਬ[/caption] ਹੁਣ ਕਰੀਨਾ ਕਪੂਰ ਆਪਣੇ ਦਿਲਕਸ਼ ਅੰਦਾਜ਼ 'ਚ ਹੁਣ ਫ਼ਿਲਮ "ਗੁੱਡ ਨਿਊਜ਼ " 'ਚ ਅਕਸ਼ੇ ਕੁਮਾਰ, ਕਿਆਰਾ ਅਡਵਾਨੀ ਅਤੇ ਦਿਲਜੀਤ ਦੁਸਾਂਝ ਨਾਲ਼ ਦਿਖੇਗੀ। ਇਸ ਫ਼ਿਲਮ 'ਚ ਕਰੀਨਾ ਕਪੂਰ ਗਰਭਵਤੀ ਔਰਤ ਦੇ ਕਿਰਦਾਰ 'ਚ ਨਜ਼ਰ ਆਵੇਗੀ ,ਜੋ ਆਈਵੀਐੱਫ ਜ਼ਰੀਏ ਮਾਂ ਬਣਦੀ ਹੈ। ਇਸ ਫ਼ਿਲਮ ਨਾਲ਼ ਸੰਬੰਧਿਤ ਇੱਕ ਇੰਟਰਵਿਊ ਦੌਰਾਨ ਕਰੀਨਾ ਕਪੂਰ ਨੂੰ ਜਦੋਂ ਤੈਮੂਰ ਤੋਂ ਬਾਅਦ ਅਗਲੇ ਬੱਚੇ ਬਾਰੇ ਪੁੱਛਿਆ ਗਿਆ ਤਾਂ ਕਰੀਨਾ ਕਪੂਰ ਨੇ ਜਵਾਬ ਦਿੰਦੇ ਕਿਹਾ ਕਿ ਅਸੀਂ ਦੋਵੇਂ ਤੈਮੂਰ ਨਾਲ਼ ਬਹੁਤ ਖ਼ੁਸ਼ ਹਾਂ ਅਤੇ ਮੈਂ ਤੇ ਸੈਫ਼ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ 'ਚ ਬਹੁਤ ਵਿਅਸਤ ਹਾਂ। ਫ਼ਿਲਹਾਲ ਅਸੀਂ ਤਿੰਨ ਜਣੇ ਖੁਸ਼ਹਾਲ ਜ਼ਿੰਦਗੀ ਜੀਅ ਰਹੇ ਹਾਂ। ਇਸ ਲਈ ਦੂਸਰੇ ਬੱਚੇ ਲਈ ਅਸੀਂ ਤਿਆਰ ਨਹੀਂ ਹਾਂ। [caption id="attachment_370366" align="aligncenter" width="300"]Bollywood Actress Kareena Kapoor khan Taimur After second child Planning Answer ਬਾਲੀਵੁੱਡ ਦੀ ਖੁਸ਼ਦਿਲ ਅਦਾਕਾਰਾ ਕਰੀਨਾ ਕਪੂਰ ਨੇ ਤੈਮੂਰ ਤੋਂ ਬਾਅਦ ਦੂਜੇ ਬੱਚੇ ਦੀ ਪਲਾਨਿੰਗ 'ਤੇ ਦਿੱਤਾ ਇਹ ਜਵਾਬ[/caption] ਜ਼ਿਕਰਯੋਗ ਹੈ ਕਿ ਫ਼ਿਲਮ "ਗੁੱਡ ਨਿਊਜ਼ " 'ਚ ਕਰੀਨਾ ਕਪੂਰ ਨੇ 9 ਸਾਲਾਂ ਬਾਅਦ ਅਕਸ਼ੇ ਕੁਮਾਰ ਨਾਲ਼ ਪਰਦੇ 'ਤੇ ਵਾਪਸੀ ਕੀਤੀ ਹੈ। ਇਸ ਤੋਂ ਇਲਾਵਾ ਕਰੀਨਾ ਕਪੂਰ ,ਇਰਫਾਨ ਖ਼ਾਨ ਦੇ ਨਾਲ 'ਅੰਗਰੇਜ਼ੀ ਮੀਡੀਅਮ' ਵਿੱਚ ਵੀ ਨਜ਼ਰ ਆਉਣ ਵਾਲੀ ਹੈ। ਉਥੇ ਸੈਫ ਦੇ ਕੰਮ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਆਈ ਉਹਨਾਂ ਦੀ ਫ਼ਿਲਮ "ਲਾਲ ਕਪਤਾਨ " ਵੱਡੇ ਪਰਦੇ 'ਤੇ ਆਪਣਾ ਕਮਾਲ ਨਹੀਂ ਦਿਖਾ ਪਾਈ ਪਰੰਤੂ ਫ਼ਿਲਮ 'ਚ ਸੈਫ਼ ਦੇ ਕਿਰਦਾਰ ਨੇ ਦਰਸ਼ਕਾਂ ਤੋਂ ਕਾਫ਼ੀ ਵਾਹ -ਵਹਾਈ ਖੱਟੀ ਹੈ ਤੇ ਹੁਣ ਸੈਫ 10 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ 'ਤਾਨਾ ਜੀ' 'ਚ ਅਜੇ ਦੇਵਗਨ ਅਤੇ ਕਾਜੋਲ ਨਾਲ਼ ਨਜ਼ਰ ਆਉਣ ਵਾਲੇ ਹਨ। -PTCNews


Top News view more...

Latest News view more...