Wed, Apr 24, 2024
Whatsapp

ਟੀ.ਵੀ. ਦੀ ਨਾਗਿਨ ਅਦਾਕਾਰਾ ਮੌਨੀ ਰਾਏ ਦੇ ਲੱਗੀ ਸੱਟ , ਹਸਪਤਾਲ 'ਚ ਹੋਈ ਭਰਤੀ

Written by  Shanker Badra -- April 03rd 2019 02:37 PM -- Updated: April 03rd 2019 02:41 PM
ਟੀ.ਵੀ. ਦੀ ਨਾਗਿਨ ਅਦਾਕਾਰਾ ਮੌਨੀ ਰਾਏ ਦੇ ਲੱਗੀ ਸੱਟ , ਹਸਪਤਾਲ 'ਚ ਹੋਈ ਭਰਤੀ

ਟੀ.ਵੀ. ਦੀ ਨਾਗਿਨ ਅਦਾਕਾਰਾ ਮੌਨੀ ਰਾਏ ਦੇ ਲੱਗੀ ਸੱਟ , ਹਸਪਤਾਲ 'ਚ ਹੋਈ ਭਰਤੀ

ਟੀ.ਵੀ. ਦੀ ਨਾਗਿਨ ਅਦਾਕਾਰਾ ਮੌਨੀ ਰਾਏ ਦੇ ਲੱਗੀ ਸੱਟ , ਹਸਪਤਾਲ 'ਚ ਹੋਈ ਭਰਤੀ:ਮੁੰਬਈ : ਬਾਲੀਵੁੱਡ ਅਦਾਕਾਰਾ ਮੌਨੀ ਰਾਏ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ,ਜਿਸ ਨੂੰ ਸੁਣ ਕੇ ਉਸਦੇ ਪ੍ਰਸ਼ੰਸਕ ਨਿਰਾਸ਼ ਹੋ ਸਕਦੇ ਹਨ।ਇਹ ਖ਼ਬਰ ਅਦਾਕਾਰਾ ਮੌਨੀ ਰਾਏ ਦੀ ਸਿਹਤ ਨਾਲ ਜੁੜੀ ਹੋਈ ਹੈ। [caption id="attachment_278017" align="aligncenter" width="300"]Indian film actress Mouni Roy Mumbai Hospital Admit ਟੀ.ਵੀ. ਦੀ ਨਾਗਿਨ ਅਦਾਕਾਰਾ ਮੌਨੀ ਰਾਏ ਦੇ ਲੱਗੀ ਸੱਟ ,ਹਸਤਪਾਤ 'ਚ ਹੋਈ ਭਰਤੀ[/caption] ਦਰਅਸਲ ਬਾਲੀਵੁੱਡ ਅਦਾਕਾਰਾ ਮੌਨੀ ਰਾਏ ਦੀ ਕੋਹਣੀ'ਤੇ ਸੱਟ ਲੱਗ ਗਈ ਹੈ ਅਤੇ ਕਾਫ਼ੀ ਦਰਦ ਸੀ।ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਕੋਕੀਲਾਬੇਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। [caption id="attachment_278018" align="aligncenter" width="300"]Indian film actress Mouni Roy Mumbai Hospital Admit ਟੀ.ਵੀ. ਦੀ ਨਾਗਿਨ ਅਦਾਕਾਰਾ ਮੌਨੀ ਰਾਏ ਦੇ ਲੱਗੀ ਸੱਟ ,ਹਸਤਪਾਤ 'ਚ ਹੋਈ ਭਰਤੀ[/caption] ਜਿਸ ਕਰਕੇ ਮੌਨੀ ਰਾਏ ਨੂੰ ਹੁਣ ਲਗਾਤਾਰ 2 ਦਿਨ ਹਸਪਤਾਲ 'ਚ ਰਹਿਣਾ ਪਵੇਗਾ।ਇਸ ਗੱਲ ਦਾ ਜਾਣਕਾਰੀ ਮੌਨੀ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਆਪਣੀ ਕੋਹਣੀ ਦੀ ਤਸਵੀਰ ਸਾਂਝੀ ਕਰਕੇ ਦਿੱਤੀ ਹੈ। [caption id="attachment_278019" align="aligncenter" width="300"]Indian film actress Mouni Roy Mumbai Hospital Admit ਟੀ.ਵੀ. ਦੀ ਨਾਗਿਨ ਅਦਾਕਾਰਾ ਮੌਨੀ ਰਾਏ ਦੇ ਲੱਗੀ ਸੱਟ ,ਹਸਤਪਾਤ 'ਚ ਹੋਈ ਭਰਤੀ[/caption] ਦੱਸ ਦੇਈਏ ਕਿ ਟੀ.ਵੀ. ਅਦਾਕਾਰਾ ਮੌਨੀ ਰਾਏ ਲੋਕਪ੍ਰਿਯ ਸੀਰੀਅਲ 'ਨਾਗਿਨ' ਨਾਲ ਕਾਫੀ ਮਸ਼ਹੂਰ ਹੋਈ ਸੀ।ਹਾਲ ਹੀ 'ਚ ਮੌਨੀ ਰਾਏ 'ਰੋਮੀਓ ਅਕਬਰ ਵਾਲਟਰ' ਦੇ ਪ੍ਰਮੋਸ਼ਨ 'ਚ ਬਿਜ਼ੀ ਹੈ। ਛੋਟੇ ਪਰਦੇ 'ਤੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਮੌਨੀ ਰਾਏ ਦੇ ਸਿਤਾਰੇ ਬੁਲੰਦੀਆਂ 'ਤੇ ਹਨ ਕਿਉਂਕਿ ਉਸਨੂੰ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦੇ ਆਫ਼ਰ ਮਿਲ ਰਹੇ ਹਨ। -PTCNews


Top News view more...

Latest News view more...