ਹੋਰ ਖਬਰਾਂ

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਜਨਮ ਦਿਨ ਤੋਂ ਪਹਿਲਾਂ ਪਤੀ ਨਿਕ ਨਾਲ ਕੀਤੀ ਇੰਝ ਮਸਤੀ ,ਵੀਡੀਓ ਵਾਇਰਲ

By Shanker Badra -- July 17, 2019 5:53 pm -- Updated:July 17, 2019 5:54 pm

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਜਨਮ ਦਿਨ ਤੋਂ ਪਹਿਲਾਂ ਪਤੀ ਨਿਕ ਨਾਲ ਕੀਤੀ ਇੰਝ ਮਸਤੀ ,ਵੀਡੀਓ ਵਾਇਰਲ :ਮੁੰਬਈ : ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅਕਸਰ ਹੀ ਸੋਸ਼ਲ ਮੀਡੀਆ ‘ਤੇ ਸੁਰਖ਼ੀਆਂ ‘ਚ ਰਹਿੰਦੀ ਹੈ। ਵਿਆਹ ਤੋਂ ਬਾਅਦ ਤਾਂ ਪ੍ਰਿਯੰਕਾ ਸੋਸ਼ਲ ਮੀਡੀਆ ‘ਤੇ ਕਾਫ਼ੀ ਜ਼ਿਆਦਾ ਐਕਟਿਵ ਰਹਿਣ ਲੱਗੀ ਹੈ। ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਸੋਸ਼ਲ ਮੀਡੀਆ ‘ਤੇ ਟ੍ਰੇਨਡਿੰਗ ‘ਚ ਰਹਿਣ ਵਾਲੀ ਜੋੜੀ ਹੈ। ਆਏ ਦਿਨੀ ਦੋਨਾਂ ਦੀ ਹੋਟ ਅਤੇ ਪਿਆਰੀ ਫੋਟੋਆਂ ਵਾਇਰਲ ਹੁੰਦੀਆਂ ਹਨ। ਹਾਲ ਹੀ ਹਾਲ ਵਿੱਚ ਪ੍ਰਿਯੰਕਾ ਚੋਪੜਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ , ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

Bollywood actress Priyanka Chopra birthday Before husband Nick with fun ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਜਨਮ ਦਿਨ ਤੋਂ ਪਹਿਲਾਂ ਪਤੀ ਨਿਕ ਨਾਲ ਕੀਤੀ ਇੰਝ ਮਸਤੀ ,ਵੀਡੀਓ ਵਾਇਰਲ

ਇਸ ਦੌਰਾਨ ਪ੍ਰਿਯੰਕਾ ਤੇ ਉਨ੍ਹਾਂ ਦੇ ਪਤੀ ਨਿਕ ਜੋਨਸ ਇਕ ਪਾਰਟੀ 'ਚ ਮਸਤੀ ਕਰਦੇ ਨਜ਼ਰ ਆਏ ਹਨ। ਇਸ ਮੌਕੇ ਪ੍ਰਿਯੰਕਾ ਨੇ ਜੋਨਸ ਭਰਾਵਾਂ ਦਾ ਗੀਤ ਗਾਇਆ ਹੈ। ਇਸ ਵੀਡੀਓ 'ਚ ਪ੍ਰਿਯੰਕਾ ਤੇ ਨਿਕ ਇੱਕ ਦੂਜੇ ਨਾਲ ਗੀਤ ਗਾ ਕੇ ਆਨੰਦ ਮਾਣ ਰਹੇ ਹਨ।

Bollywood actress Priyanka Chopra birthday Before husband Nick with fun ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਜਨਮ ਦਿਨ ਤੋਂ ਪਹਿਲਾਂ ਪਤੀ ਨਿਕ ਨਾਲ ਕੀਤੀ ਇੰਝ ਮਸਤੀ ,ਵੀਡੀਓ ਵਾਇਰਲ

ਇਸ ਦੌਰਾਨ ਪ੍ਰਿਯੰਕਾ ਨੇ ਸਫੇਦ ਅਤੇ ਕਾਲ਼ੇ ਰੰਗ ਦੀ ਖੂਬਸੂਰਤ ਡ੍ਰੈਸ ਪਾਈ ਹੋਈ ਹੈ।ਇਸ ਮੌਕੇ ਗੀਤ ਗਾਉਂਦੇ ਹੋਏ ਪ੍ਰਿਯੰਕਾ ਆਪਣੇ ਪਤੀ ਨਿਕ ਦੇ ਵਾਲਾਂ ਨਾਲ ਖੇਡਦੀ ਨਜ਼ਰ ਆਈ। ਪ੍ਰਿਯੰਕਾ ਦੇ ਇਸ ਵੀਡੀਓ ਨੂੰ ਉਨ੍ਹਾਂ ਦੇ ਫ਼ੈਂਜ਼ ਬਹੁਤ ਪਸੰਦ ਕਰ ਰਹੇ ਹਨ।

Bollywood actress Priyanka Chopra birthday Before husband Nick with fun ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਜਨਮ ਦਿਨ ਤੋਂ ਪਹਿਲਾਂ ਪਤੀ ਨਿਕ ਨਾਲ ਕੀਤੀ ਇੰਝ ਮਸਤੀ ,ਵੀਡੀਓ ਵਾਇਰਲ

ਦੱਸ ਦੇਈਏ ਕਿ ਅਦਾਕਾਰਾ ਪ੍ਰਿਯੰਕਾ ਚੋਪੜਾ ਦਾ 18 ਜੁਲਾਈ ਨੂੰ ਜਨਮ-ਦਿਨ ਆਉਣ ਵਾਲਾ ਹੈ। ਇਸ ਵੇਲੇ ਪ੍ਰਿਯੰਕਾ ਤੇ ਉਨ੍ਹਾਂ ਦੇ ਪਤੀ ਨਿਕ ਜਨਮ-ਦਿਨ ਦੀਆਂ ਤਿਆਰੀਆਂ 'ਚ ਰੁੱਝੇ ਹੋਏ ਹਨ।ਉਨ੍ਹਾਂ ਦੇ ਫ਼ੈਨਜ ਨੇ ਪ੍ਰਿਯੰਕਾ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਵੀ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।
-PTCNews

  • Share