ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੂੰ ਜਨਮ ਦਿਨ ‘ਤੇ ਮਿਲਿਆ ਖ਼ਾਸ ਮੈਸੇਜ

Bollywood actress Priyanka Chopra birthday On Special messages
ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੂੰ ਜਨਮ ਦਿਨ 'ਤੇ ਮਿਲਿਆ ਖ਼ਾਸ ਮੈਸੇਜ

ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੂੰ ਜਨਮ ਦਿਨ ‘ਤੇ ਮਿਲਿਆ ਖ਼ਾਸ ਮੈਸੇਜ :ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ 18 ਜੁਲਾਈ ਨੂੰ ਆਪਣਾ 37ਵਾਂ ਜਨਮ ਦਿਨ ਮਨਾਇਆ ਹੈ।ਇਸ ਖਾਸ ਮੌਕੇ ‘ਤੇ ਪ੍ਰਿਯੰਕਾ ਨੂੰ ਕਈ ਸਖਸ਼ੀਅਤਾਂ ਨੇ ਵਧਾਈ ਦਿੱਤੀ ਹੈ ਪਰ ਇੱਕ ਵਧਾਈ ਬੇਹੱਦ ਖਾਸ ਹੈ।ਇਸ ਮੌਕੇ ‘ਤੇ ਉਨ੍ਹਾਂ ਦੇ ਪਤੀ ਨਿਕ ਜੋਨਸ ਤੇ ਉਸ ਦੀ ਸੱਸ ਡੇਨਿਸ ਜੋਨਸ ਨੇ ਖ਼ਾਸ ਮੈਸੇਜ ਦੇ ਨਾਲ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ।ਨਿਕ ਤੇ ਡੇਨਿਸ ਨੇ ਆਪਣੇ ਇੰਸਟਾਗ੍ਰਾਮ ‘ਤੇ ਪ੍ਰਿਅੰਕਾ ਦੀ ਫੋਟੋ ਸ਼ੇਅਰ ਕੀਤੀ ਹੈ।

Bollywood actress Priyanka Chopra birthday On Special messages
ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੂੰ ਜਨਮ ਦਿਨ ‘ਤੇ ਮਿਲਿਆ ਖ਼ਾਸ ਮੈਸੇਜ

ਦਰਅਸਲ ‘ਚ ਪ੍ਰਿਯੰਕਾ ਦੇ ਪਤੀ ਨਿਕ ਜੋਨਸ ਨੇ ਪ੍ਰਿਯੰਕਾ ਦੇ ਜਨਮ-ਦਿਨ ਮੌਕੇ ਦੇਸੀ ਗਰਲ ਦੀ ਖੂਬਸੂਰਤ ਤਸਵੀਰ ਸ਼ੇਅਰ ਕਰਦਿਆਂ ਲਿਖਿਆ, ਮੇਰੀ ਦੁਨੀਆ ਦੀ ਰੌਸ਼ਨੀ, ਮੇਰਾ ਦਿਲ, ਆਈ ਲਵ ਯੂ, ਹੈਪੀ ਬਰਥ-ਡੇ।ਉਥੇ ਹੀ ਪ੍ਰਿਅੰਕਾ ਦਾ ਸੱਸ ਨੇ ਵੀ ਆਪਣੀ ਨੂੰਹ ਨੂੰ ਇਕ ਖੂਬਸੂਰਤ ਮੈਸੇਜ ਦੇ ਨਾਲ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ। ਡੇਨਿਸ ਨੇ ਆਪਣੇ ਇੰਸਟਾਗ੍ਰਾਮ ‘ਤੇ ਪ੍ਰਿਅੰਕਾ ਦੀ ਹਲਦੀ ਸੈਰੇਮਨੀ ਦੀ ਫੋਟੋ ਸ਼ੇਅਰ ਕੀਤੀ,ਜਿਸ ਦੇ ਨਾਲ ਉਨ੍ਹਾਂ ਨੇ ਲਿਖਿਆ, ਖੂਬਸੂਰਤ ਲੜਕੀ ਦਾ ਖੂਬਸੂਰਤ ਜਨਮ ਦਿਨ, ਆਈ ਲਵ ਯੂ ਦਿਲ।

 

View this post on Instagram

 

Light of my world. My whole heart. I love you baby. Happy birthday.

A post shared by Nick Jonas (@nickjonas) on

ਪ੍ਰਿਅੰਕਾ ਦੀ ਭੈਣ ਪਰਣੀਤੀ ਚੋਪੜਾ ਨੇ ਵੀ ਉਨ੍ਹਾਂ ਨੂੰ ਇਕ ਖ਼ਾਸ ਮੈਸੇਜ ਦੇ ਨਾਲ ਜਨਮ ਦਿਨ ਦੀ ਸ਼ੁੱਭਕਾਮਨਾਵਾਂ ਦਿੱਤੀਆਂ ਹਨ।ਪਰਣੀਤੀ ਨੇ ਲਿਖਿਆ ਹੈ, ਹੈਪੀ ਬਰਥਡੇ ਮੀਮੀ ਦੀਦੀ, ਤੁਹਾਡੇ ਜਿਹਾ ਦੁਨੀਆਂ ‘ਚ ਹੋਰ ਕੋਈ ਵੀ ਨਹੀਂ ਹੈ। ਐਕਟ੍ਰੈੱਸ ਤੇ ਸਿਸਟਰ।


ਪ੍ਰਿਯੰਕਾ ਦਾ ਇਕ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ ,ਜਿਸ ਚ ਪ੍ਰਿਯੰਕਾ ਨੂੰ ਅਚਾਨਕ ਸਰਪ੍ਰਾਈਜ਼ ਮਿਲਦਾ ਹੈ। ਇਸ ਵੀਡੀਓ ‘ਚ ਪ੍ਰਿਯੰਕਾ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਤੋਹਫੇ ਵਜੋ ਇਕ ਕੇਕ ਮਿਲਦਾ ਹੈ ,ਜਿਸ ਲਈ ਪ੍ਰਿਯੰਕਾ ਸਾਰਿਆਂ ਦਾ ਧੰਨਵਾਦ ਕਰਦੀ ਹਨ।
-PTCNews