Fri, Apr 19, 2024
Whatsapp

ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ,ਕਾਮੇਡੀਅਨ ਭਾਰਤੀ ਸਿੰਘ ਤੇ ਫ਼ਰਾਹ ਖ਼ਾਨ ਖਿਲਾਫ਼ ਮਾਮਲਾ ਦਰਜ, ਲੱਗਿਆ ਵੱਡਾ ਦੋਸ਼

Written by  Shanker Badra -- December 26th 2019 12:55 PM
ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ,ਕਾਮੇਡੀਅਨ ਭਾਰਤੀ ਸਿੰਘ ਤੇ ਫ਼ਰਾਹ ਖ਼ਾਨ ਖਿਲਾਫ਼ ਮਾਮਲਾ ਦਰਜ, ਲੱਗਿਆ ਵੱਡਾ ਦੋਸ਼

ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ,ਕਾਮੇਡੀਅਨ ਭਾਰਤੀ ਸਿੰਘ ਤੇ ਫ਼ਰਾਹ ਖ਼ਾਨ ਖਿਲਾਫ਼ ਮਾਮਲਾ ਦਰਜ, ਲੱਗਿਆ ਵੱਡਾ ਦੋਸ਼

ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ,ਕਾਮੇਡੀਅਨ ਭਾਰਤੀ ਸਿੰਘ ਤੇ ਫ਼ਰਾਹ ਖ਼ਾਨ ਖਿਲਾਫ਼ ਮਾਮਲਾ ਦਰਜ, ਲੱਗਿਆ ਵੱਡਾ ਦੋਸ਼:ਅਜਨਾਲਾ : ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ,ਕਾਮੇਡੀਅਨ ਭਾਰਤੀ ਸਿੰਘ ਤੇ ਡਾਇਰੈਕਟਰ ਫ਼ਰਾਹ ਖ਼ਾਨ ਦੇ ਖ਼ਿਲਾਫ਼ ਅੰਮ੍ਰਿਤਸਰ ਦੇ ਅਜਨਾਲਾ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਹਨ। ਜਿਸ ਤੋਂ ਬਾਅਦ ਤਿੰਨਾਂ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। [caption id="attachment_373124" align="aligncenter" width="300"]Bollywood actress Raveena Tandon, comedian Bharti Singh and Farah Khan Against case Registered ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ,ਕਾਮੇਡੀਅਨ ਭਾਰਤੀ ਸਿੰਘ ਤੇ ਫ਼ਰਾਹ ਖ਼ਾਨ ਖਿਲਾਫ਼ ਮਾਮਲਾ ਦਰਜ, ਲੱਗਿਆ ਵੱਡਾ ਦੋਸ਼[/caption] ਮਿਲੀ ਜਾਣਕਾਰੀ ਅਨੁਸਾਰ ਇੱਕ ਨਿੱਜੀ ਟੀਵੀ ਚੈਨਲ ਤੇ ਪ੍ਰਸਾਰਿਤ ਹੁੰਦੇ ਇਕ ਕਾਮੇਡੀ ਸ਼ੋਅ 'ਚ ਇਸਾਈ ਭਾਈਚਾਰੇ ਦੇ ਪਵਿੱਤਰ ਗ੍ਰੰਥ ਬਾਈਬਲ ਵਿਚ ਲਿਖੇ ਧਾਰਮਿਕ ਸ਼ਬਦ ਦੀ ਅਦਾਕਾਰਾਂ ਫਰਾਹ ਖਾਨ , ਭਾਰਤੀ ਸਿੰਘ ਤੇ ਰਵੀਨਾ ਟੰਡਨ ਵੱਲੋਂ ਵਿਅੰਗਮਈ ਭੱਦਾ ਤੇ ਅਸ਼ਲੀਲ ਮਜ਼ਾਕ ਵਜੋਂ ਵਰਤੋਂ ਕੀਤੀ ਹੈ ਅਤੇ ਇਹ ਸਿੱਧਾ ਧਰਮ ਦਾ ਅਪਮਾਨ ਹੈ। [caption id="attachment_373126" align="aligncenter" width="300"]Bollywood actress Raveena Tandon, comedian Bharti Singh and Farah Khan Against case Registered ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ,ਕਾਮੇਡੀਅਨ ਭਾਰਤੀ ਸਿੰਘ ਤੇ ਫ਼ਰਾਹ ਖ਼ਾਨ ਖਿਲਾਫ਼ ਮਾਮਲਾ ਦਰਜ, ਲੱਗਿਆ ਵੱਡਾ ਦੋਸ਼[/caption] ਇਸ ਦੇ ਵਿਰੁੱਧ ਅੰਮ੍ਰਿਤਸਰ ਦੇ ਅਜਨਾਲਾ 'ਚ ਇਸਾਈ ਧਰਮ ਨਾਲ ਸਬੰਧਤ ਲੋਕਾਂ ਵੱਲੋਂ ਕ੍ਰਿਸਮਸ ਦੇ ਦਿਨ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਵੀਡੀਓ ਦੀ ਜਾਂਚ ਕਰ ਕੇ ਪੰਜਾਬ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਆਈਪੀਸੀ ਦੀ ਧਾਰਾ 295-A ਤਹਿਤ ਇਹ ਮਾਮਲਾ ਦਰਜ ਕੀਤਾ ਹੈ। -PTCNews


Top News view more...

Latest News view more...