ਅਜੇ ਦੇਵਗਨ ਮੰਨਦੇ ਹਨ ਆਮਿਰ ਸਿੰਘ ਨੂੰ ਮਹਾਨ

Bollywood: Ajay devgan shares Aamir Khan's pic on Twitter!
Bollywood: Ajay devgan shares Aamir Khan's pic on Twitter!

ਬਾਲੀਵੁੱਡ ਦੇ ਦਿੱਗਜ ਮੰਨੇ ਜਾਂਦੇ ਅਭਿਨੇਤਾ ਅਜੇ ਦੇਵਗਨ ਅਤੇ ਆਮਿਰ ਖਾਨ ਦੋਵਾਂ ਨੇ ਹੀ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਇਹਨਾਂ ਦੋਵਾਂ ਦੀ ਫਿਲਮ ਦੀਵਾਲੀ ‘ਤੇ ਰਿਲੀਜ਼ ਹੋ ਰਹੀ ਹੈ। ਆਮਿਰ ਆਪਣੀ ਫਿਲਮ ‘ਸੀਕ੍ਰੇਟ ਸੁਪਰਸਟਾਰ’ 19 ਅਕਤੂਬਰ ਨੂੰ ਦਰਸ਼ਕਾਂ ਦੇ ਰੁਬਰੂ ਕਰਨਗੇ ਜਦਕਿ 20 ਅਕਤੂਬਰ ਨੂੰ ‘ਗੋਲਮਾਲ ਅਗੇਨ’ ਨਾਮੀ ਫਿਲਮ ਅਜੇ ਦੇਵਗਨ ਲੈ ਕੇ ਆ ਰਹੇ ਹਨ।


ਇਹਨਾਂ ਫਿਲਮਾਂ ਦੇ ਰਿਲੀਜ਼ ਹੋਣ ਤੋਂ ਪਹਿਲਾਂ ਆਮਿਰ ਖਾਨ ਨੇ ਆਪਣੀ ਇੱਕ ਫੋਟੋ ਅਜੇ ਦੇਵਗਨ ਨਾਲ ਸ਼ੇਅਰ ਕੀਤੀ ਹੈ। ਉਹਨਾਂ ਨੇ ਖਾਨ ਦੀ ਤਾਰੀਫ ਕਰਦਿਆਂ ਕਿਹਾ ਕਿ ਉਹ ਇਕ ਮਹਾਨ ਵਿਅਕਤੀ ਹੈ।


ਉਨ੍ਹਾਂ ਨੇ ਟਵੀਟ ਕੀਤਾ ਅਤੇ ਕਿਹਾ, ”ਕਾਫੀ ‘ਗੋਲਮਾਲ’ ਲੰਬੇ ਸਮੇਂ ਬਾਅਦ ਅਜੇ ਨੂੰ ਮਿਲੇ, ਮਹਾਨ ਵਿਅਕਤੀ…”।

ਇਹਨਾਂ ਦੋਵਾਂ ਨੂੰ ਆਉਣ ਵਾਲੀਆਂ ਫਿਲਮਾਂ ਲਈ ਸ਼ੁਭਕਾਮਨਾਵਾਂ!

—PTC News