Fri, Apr 26, 2024
Whatsapp

9ਵੀਂ ਕਲਾਸ ‘ਚ ਪੜ੍ਹਦੀ ਐਸ਼ਵਰਿਆ ਰਾਏ ਨੇ ਪਹਿਲੀ ਵਾਰ ਕੀਤਾ ਸੀ ਇਹ ਕੰਮ

Written by  Shanker Badra -- November 01st 2018 07:10 PM
9ਵੀਂ ਕਲਾਸ ‘ਚ ਪੜ੍ਹਦੀ ਐਸ਼ਵਰਿਆ ਰਾਏ ਨੇ ਪਹਿਲੀ ਵਾਰ ਕੀਤਾ ਸੀ ਇਹ ਕੰਮ

9ਵੀਂ ਕਲਾਸ ‘ਚ ਪੜ੍ਹਦੀ ਐਸ਼ਵਰਿਆ ਰਾਏ ਨੇ ਪਹਿਲੀ ਵਾਰ ਕੀਤਾ ਸੀ ਇਹ ਕੰਮ

9ਵੀਂ ਕਲਾਸ ‘ਚ ਪੜ੍ਹਦੀ ਐਸ਼ਵਰਿਆ ਰਾਏ ਨੇ ਪਹਿਲੀ ਵਾਰ ਕੀਤਾ ਸੀ ਇਹ ਕੰਮ:ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਤੇ ਬੱਚਨ ਪਰਿਵਾਰ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਅੱਜ ਆਪਣਾ 45ਵਾਂ ਜਨਮ ਦਿਨ ਮਨਾ ਰਹੀ ਹੈ।ਉਸ ਦਾ ਜਨਮ 1 ਨਵੰਬਰ 1973 ‘ਚ ਕਰਨਾਟਕ ‘ਚ ਹੋਇਆ ਸੀ।Bollywood beautiful actress Aishwarya Rai 45th birthday Celebratingਉਸ ਦੇ ਚਿਹਰੇ ਦੀ ਚਮਕ ਦੇਖ ਕੇ ਕੋਈ ਨਹੀਂ ਕਿਹਾ ਸਕਦਾ ਕਿ ਇਸ ਹਸੀਨਾ ਨੇ 45 ਦਾ ਅੰਕੜਾ ਪਾਰ ਕਰ ਲਿਆ ਹੈ।ਬਾਲੀਵੁੱਡ ‘ਚ ਉਹ ਆਪਣੀ ਦਮਦਾਰ ਐਕਟਿੰਗ ਦੇ ਨਾਲ ਕਈ ਹਿੱਟ ਫ਼ਿਲਮਾਂ ਦੇ ਚੁੱਕੀ ਹੈ।ਇਸ ਦੇ ਨਾਲ ਹੀ ਉਹ ਅਜੇ ਵੀ ਫ਼ਿਲਮਾਂ ‘ਚ ਕੰਮ ਕਰਦੀ ਹੈ ਤੇ ਆਪਣੇ ਕੰਮ ਕਰਕੇ ਹੀ ਹਾਲੀਵੁੱਡ 'ਚ ਵੀ ਐਸ਼ ਦੀ ਵੱਖਰੀ ਹੀ ਪਛਾਣ ਹੈ।Bollywood beautiful actress Aishwarya Rai 45th birthday Celebratingਸਾਬਕਾ ਮਿਸ ਵਰਲਡ ਐਸ਼ਵਰਿਆ ਰਾਏ ਬੱਚਨ ਨੇ 1994 ‘ਚ ਇਸ ਖਿਤਾਬ ‘ਤੇ ਆਪਣਾ ਨਾਂ ਲਿਖਿਆ ਸੀ।ਇਸ ਤੋਂ ਬਾਅਦ ਉਸ ਦੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਹੋਈ ਸੀ।ਉਸ ਦੀ ਜਿੰਦਗੀ ‘ਤੇ ਲਿਖੀ ਕਿਤਾਬ ‘Hall of fame’ ‘ਚ ਦੱਸਿਆ ਗਿਆ ਹੈ ਕਿ ਇਸ ਬਿਊਟੀ ਨੂੰ ਪਹਿਲੀ ਐਡ ਫ਼ਿਲਮ ਉਦੋਂ ਮਿਲੀ ਸੀ ਜਦੋਂ ਉਹ 9ਵੀਂ ਕਲਾਸ ‘ਚ ਪੜ੍ਹਦੀ ਸੀ।Bollywood beautiful actress Aishwarya Rai 45th birthday Celebratingਦੱਸ ਦੇਈਏ ਕਿ ਐਸ਼ਵਰਿਆ ਰਾਏ ਅਤੇ ਸਲਮਾਨ ਖਾਨ ਦੇ ਰਿਸ਼ਤੇ ਨੂੰ ਲੈ ਕੇ ਬਹੁਤ ਚਰਚਾ ਛਿੜੀ ਸੀ।ਸਲਮਾਨ-ਐਸ਼ਵਰਿਆ ਦੀ 1999 ‘ਚ ‘ਹਮ ਦਿਲ ਦੇ ਚੁੱਕੇ ਸਨਮ’ ਫ਼ਿਲਮ ਆਈ ਸੀ।ਇਸ ਦੌਰਾਨ ਸਲਮਾਨ-ਐਸ਼ਵਰਿਆ ‘ਚ ਦੋਸਤੀ ਵੀ ਹੋਈ, ਜੋ ਅੱਗੇ ਚੱਲ ਕੇ ਪਿਆਰ ‘ਚ ਬਦਲੀ ਪਰ ਦੋਵਾਂ ਦੀ ਪ੍ਰੇਮ ਕਹਾਣੀ ਵਿਆਹ ਤੱਕ ਨਹੀਂ ਪਹੁੰਚੀ ਅਤੇ ਤੇ 2002 ‘ਚ ਦੋਵਾਂ ਦੇ ਰਾਹ ਵੱਖ ਹੋ ਗਏ।ਇਸ ਤੋਂ ਬਾਅਦ ਐਸ਼ ਦਾ ਨਾਂ ਵਿਵੇਕ ਓਬਰਾਏ ਨਾਲ ਵੀ ਜੁੜਿਆ।ਇਸ ਤੋਂ ਬਾਅਦ ਐਸ਼ਵਰਿਆ ਰਾਏ ਨੇ 20 ਅਪ੍ਰੈਲ, 2007 ‘ਚ ਅਭਿਸ਼ੇਕ ਬੱਚਨ ਨਾਲ ਵਿਆਹ ਕਰਵਾ ਲਿਆ ਸੀ।Bollywood beautiful actress Aishwarya Rai 45th birthday Celebratingਦਰਅਸਲ ਐਸ਼ਵਰਿਆ ਅਤੇ ਅਭਿਸ਼ੇਕ ਬੱਚਨ ਦੇ ਵਿਆਹ ਦੌਰਾਨ ਸਭ ਤੋਂ ਹੈਰਾਨ ਕਰਨ ਵਾਲੀ ਖ਼ਬਰ ਐਸ਼ ਦੇ ਕੀਮਤੀ ਕੱਪੜਿਆਂ ਨਾਲ ਜੁੜੀ ਹੋਈ ਹੈ।ਇਸ ਦੌਰਾਨ ਐਸ਼ਵਰਿਆ ਦੀ ਸਾੜੀ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਕੇ ਰੱਖਿਆ ਸੀ।ਐਸ਼ ਦੇ ਵਿਆਹ 'ਚ ਨੀਤਾ ਲੂਲਾ ਨੇ ਉਨ੍ਹਾਂ ਦਾ ਲਹਿੰਗਾ ਡਿਜ਼ਾਈਨ ਕੀਤਾ ਸੀ ਅਤੇ ਵਿਆਹ ਮੌਕੇ ਐਸ਼ਵਰਿਆ ਨੇ 75 ਲੱਖ ਦੀ ਸਾੜੀ ਪਾਈ ਸੀ ਜੋ ਕਿ ਕਾਫੀ ਸਮੇਂ ਤੱਕ ਚਰਚਾ 'ਚ ਬਣੀ ਰਹੀ।ਕਿਸੇ ਅਦਾਕਾਰਾ ਨੇ ਪਹਿਲੀ ਵਾਰ ਆਪਣੇ ਵਿਆਹ ਤੇ ਇੰਨੀ ਮਹਿੰਗੀ ਸਾੜੀ ਪਾਈ ਸੀ।ਐਸ਼ ਦੀ ਖੂਬਸੂਰਤੀ ਅਤੇ ਉਨ੍ਹਾਂ ਦੀ ਲੁਕ ਨੂੰ ਦੇਖ ਕੇ ਅਭਿਸ਼ੇਕ ਬੱਚਨ ਉਨ੍ਹਾਂ ਨੂੰ ਦੇਖਦੇ ਰਹਿ ਗਏ ਸਨ। -PTCNews


Top News view more...

Latest News view more...