Fri, Apr 26, 2024
Whatsapp

ਬਾਲੀਵੁੱਡ ਦੇ ਜਾਣੇ ਪਹਿਚਾਣੇ ਫ਼ਿਲਮ ਡਾਇਰੈਕਟਰ ਅਤੇ ਲੇਖਕ ਕੁੰਦਨ ਸ਼ਾਹ ਦੀ ਹੋਈ ਮੌਤ

Written by  Joshi -- October 07th 2017 02:42 PM -- Updated: October 07th 2017 06:48 PM
ਬਾਲੀਵੁੱਡ ਦੇ ਜਾਣੇ ਪਹਿਚਾਣੇ ਫ਼ਿਲਮ ਡਾਇਰੈਕਟਰ ਅਤੇ ਲੇਖਕ ਕੁੰਦਨ ਸ਼ਾਹ ਦੀ ਹੋਈ ਮੌਤ

ਬਾਲੀਵੁੱਡ ਦੇ ਜਾਣੇ ਪਹਿਚਾਣੇ ਫ਼ਿਲਮ ਡਾਇਰੈਕਟਰ ਅਤੇ ਲੇਖਕ ਕੁੰਦਨ ਸ਼ਾਹ ਦੀ ਹੋਈ ਮੌਤ

ਸ਼ਾਨਦਾਰ ਫ਼ਿਲਮਾਂ ਦੇ ਡਾਇਰੈਕਟਰ ਕੁੰਦਨ ਸ਼ਾਹ ਦੀ ਮੌਤ ਹੋ ਗਈ ਹੈ। ਕੁੰਦਨ ਸ਼ਾਹ ਬਾਲੀਵੁੱਡ ਦੇ ਜਾਣੇ  ਪਹਿਚਾਣੇ ਡਾਇਰੈਕਟਰ ਅਤੇ ਲੇਖਕ ਸਨ।ਉਹਨਾਂ ਦੀ ਫ਼ਿਲਮ ਜਾਣੇ ਭੀ ਦੋ ਯਾਰੋ ਸਭ ਤੋਂ ਬੇਹਤਰੀਨ ਫ਼ਿਲਮਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ।ਉਹਨਾਂ ਦੀ ਮੌਤ ਤੋਂ ਬਾਅਦ ਪੂਰੇ ਬਾਲੀਵੁੱਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਨਾਲ ਹੀ ਬਾਲੀਵੁੱਡ ਹਸਤੀਆਂ ਨੇ ਇਸਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 1983 ਵਿੱਚ ਉਹਨਾਂ ਨੇ ਬਤੌਰ ਨਿਰਦੇਸ਼ਕ ਆਪਣੇ ਫ਼ਿਲਮੀ ਸਫਰ ਦੀ ਸ਼ੁਰੂਆਤ ਕੀਤੀ ਸੀ।

ਸ਼ਾਹ ਨੇ ਫ਼ਿਲਮ ਐਂਡ ਟੈਲੀਵੀਜ਼ਨ ਇੰਸਟੀਚਊਿਟ ਆਫ਼ ਇੰਡੀਆ ਪੂਨੇ ਤੋਂ ਨਿਰਦੇਸ਼ਨ ਦੀ ਪੜ੍ਹਾਈ ਕੀਤੀ । ਉਹਨਾਂ ਨੇ ਹੁੰਦੀ ਸਿਨੇਮਾ ਵਿੱਚ ਵਿਅਗਿਕ ਕਾਮੇਡੀ ਸ਼ੈਲੀ ਪੇਸ਼ ਕੀਤੀ।ਉਨ੍ਹਾਂ ਦੀ ਪਹਿਲੀ ਫਿਲਮ ‘ਜਨੇ ਭੀ ਤੋ ਯਾਰੋ ਸਭ ਤੋਂ ਬੇਹਤਰੀਨ ਫਿਲਮਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ।ਇਹ ਉਸਦੀ ਇਕ ਡਾਇਰੈਕਟਰ ਦੇ ਰੂਪ ਵਚਿ ਪਹਿਲੀ ਫ਼ਿਲਮ ਸੀ ਅਤੇ ਅਜੇ ਵੀ ਉਸਦੀ ਫਿਲਮ ਨੂੰ ਹੁੰਦੀ ਸਿਨੇਮਾ ਦੇ ਕਲਾਸਿਕ ਵਿੱਚ ਇਕ ਮੰਨਿਆ ਜਾਂਦਾ ਹੈ। ਉਹਨਾਂ ਨੇ ਰਾਸ਼ਟਰੀ ਫ਼ਿਲਮ ਅਵਾਰਡ ਵੀ ਜਿਤਿਆ ਅਤੇ ਉਹਨਾਂ ਦੀ ਪਹਿਲੀ ਫਿਲਮ ਦੇ ਵਧੀਆਂ ਡਾਇਰੈਕਟਰ ਵਜੋਂ ਇੰਦਰਾ ਗਾਂਧੀ ਅਵਾਰਡ ਵੀ ਮਿਲ ਚੁੱਕਾ ਹੈ।ਆਪਣੇ ਬਾਅਦ ਦੇ ਸਾਲਾਂ ਵਿੱਚ ਸ਼ਾਹ ਨੇ ‘ਕਆਿ ਕਹੇ ਅਤੇ ‘ਦਿਲ ਹੈ ਤੇਰਾ ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ।ਕੁੰਦਨ ਸ਼ਾਹ ਦੀ 69 ਸਾਲ ਦੀ ਉਮਰ ਵਿੱਚ ਮੌਤ ਹੋ ਗਈ । ਉਹਨਾਂ ਦੀ ਮੌਤ ਸੌਂਣ ਦੇ ਸਮੇਂ ਦਿਲ ਦਾ ਦੌਰਾ ਪੈਣ ਕਰਕੇ ਹੋ ਗਈ। —PTC News

Top News view more...

Latest News view more...