ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਦੀ ਵਿਗੜੀ ਸਿਹਤ ,ਹਸਪਤਾਲ ‘ਚ ਦਾਖ਼ਲ

Bollywood famous actors Dilip Kumar Disease Health ,hospital Admitted

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਦੀ ਵਿਗੜੀ ਸਿਹਤ ,ਹਸਪਤਾਲ ‘ਚ ਦਾਖ਼ਲ:ਮੁੰਬਈ :ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਦੀ ਅੱਜ ਦੁਪਹਿਰ ਤੋਂ ਬਾਅਦ ਅਚਾਨਕ ਸਿਹਤ ਵਿਗੜ ਗਈ ਹੈ।Bollywood famous actors Dilip Kumar Disease Health ,hospital Admittedਜਿਸ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ ਹੋ ਰਹੀ ਹੈ।ਲੀਲਾਵਤੀ ਹਸਪਤਾਲ ਦੇ ਡਾਇਰੈਕਟਰ ਆਫ਼ ਆਪਰੇਸ਼ਨਸ ਮੁਤਾਬਕ ਦਿਲੀਪ ਕੁਮਾਰ ਇਥੇ ਰੂਟੀਨ ਚੈਕਅਪ ਲਈ ਆਏ ਹਨ।Bollywood famous actors Dilip Kumar Disease Health ,hospital Admittedਅਦਾਕਾਰ ਦਿਲੀਪ ਕੁਮਾਰ ਦੇ ਟਵਿੱਟਰ ਤੋਂ ਟਵੀਟ ਕਰਕੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਦਿਤੀ ਗਈ ਹੈ।ਟਵੀਟ ਵਿਚ ਲਿਖਿਆ ਹੈ ਕਿ ਸਾਬ ਛਾਤੀ ਵਿਚ ਇਨਫੈਕਸ਼ਨ ਕਾਰਨ ਮੁੰਬਈ ਦੇ ਲੀਲਾਵਤੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।ਉਸ ਇਨਫੈਕਸ਼ਨ ਤੋਂ ਉਭਰ ਰਹੇ ਹਨ।ਤੁਹਾਡੀ ਸਭ ਦੀ ਦੁਆ ਅਤੇ ਅਰਦਾਸ ਦੀ ਜ਼ਰੂਰਤ ਹੈ।Bollywood famous actors Dilip Kumar Disease Health ,hospital Admittedਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦਿਲੀਪ ਕੁਮਾਰ ਨੂੰ ਅਗਸਤ ਦੇ ਪਹਿਲੇ ਹਫ਼ਤੇ ਵਿਚ ਭਰਤੀ ਕਰਾਇਆ ਗਿਆ ਸੀ।ਪਹਿਲਾਂ ਉਨ੍ਹਾਂ ਦੀ ਡੀਹਾਇਡ੍ਰੇਸ਼ਨ ਦੇ ਚਲਦੇ ਸਿਹਤ ਵਿਗੜ ਗਈ ਸੀ।
-PTCNews