Advertisment

ਬਾਲੀਵੁੱਡ ਗਾਇਕ ਮੀਕਾ ਨੂੰ ਸੋਸ਼ਲ ਮੀਡੀਆ 'ਤੇ ਫੁਕਰੀ ਮਾਰਨੀ ਪਈ ਮਹਿੰਗੀ,ਵੀਡੀਓ ਵਰਾਇਲ

author-image
Shanker Badra
New Update
ਬਾਲੀਵੁੱਡ ਗਾਇਕ ਮੀਕਾ ਨੂੰ ਸੋਸ਼ਲ ਮੀਡੀਆ 'ਤੇ ਫੁਕਰੀ ਮਾਰਨੀ ਪਈ ਮਹਿੰਗੀ,ਵੀਡੀਓ ਵਰਾਇਲ
Advertisment
ਬਾਲੀਵੁੱਡ ਗਾਇਕ ਮੀਕਾ ਨੂੰ ਸੋਸ਼ਲ ਮੀਡੀਆ 'ਤੇ ਫੁਕਰੀ ਮਾਰਨੀ ਪਈ ਮਹਿੰਗੀ,ਵੀਡੀਓ ਵਰਾਇਲ:ਬਾਲੀਵੁੱਡ ਗਾਇਕ ਮੀਕਾ ਸਿੰਘ ਨੂੰ ਸੋਸ਼ਲ ਮੀਡੀਆ 'ਤੇ ਫੁਕਰੀ ਮਾਰਨੀ ਮਹਿੰਗੀ ਪੈ ਗਈ ਹੈ।ਜਿਸ ਕਰਕੇ ਸੋਸ਼ਲ ਮੀਡੀਆ ’ਤੇ ਉਸ ਦਾ ਰੱਜ ਕੇ ਮਖੌਲ ਉਡਾਇਆ ਜਾ ਰਿਹਾ ਹੈ।ਦਰਅਸਲ,ਹਾਲ ਹੀ ਵਿੱਚ ਮੀਕਾ ਸਿੰਘ ਦੁਬਈ ਗਿਆ ਸੀ।ਇਸ ਦਾਰਨ ਉਸ ਨੇ ਜਹਾਜ਼ ਦੇ ਬਿਜ਼ਨਸ ਕਲਾਸ ਦਾ ਪੂਰਾ ਕੰਪਾਰਟਮੈਂਟ ਹੀ ਬੁੱਕ ਕਰ ਲਿਆ।ਇਸ ਬਾਰੇ ਜਾਣਕਾਰੀ ਦਿੰਦਿਆਂ ਉਸ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀ ਕੀਤੀ ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਮੀਕਾ ਸਿੰਘ ਨੇ ਹਾਲ ਹੀ ਵਿਚ ਆਪਣੇ ਪ੍ਰਸ਼ੰਸਕਾਂ ਨੂੰ ਇਕ ਵੀਡੀਓ ਨਾਲ ਹੈਰਾਨ ਕਰ ਦਿੱਤਾ ਜਿਸ ਵਿਚ ਉਹ ਕਹਿ ਰਿਹਾ ਹੈ ਕਿ ਉਸ ਨੇ ਪੂਰਾ ਬਿਜ਼ਨੈਸ ਕਲਾਸ ਬੁੱਕ ਕਰ ਲਿਆ।ਉਹ ਇਕੱਲਾ ਇਸ ਵਿੱਚ ਸਫ਼ਰ ਕਰ ਰਿਹਾ ਹੈ।ਅਜਿਹਾ ਕਰਨ ਪਿੱਛੋਂ ਲੋਕ ਉਸ ਨੂੰ ਫਾਲੋ ਕਰਨਾ ਸ਼ੁਰੂ ਕਰ ਦੇਣਗੇ।
Advertisment
ਵੀਡੀਓ ਦੇ ਵਾਇਰਲ ਹੋਣ ਬਾਅਦ ਮੀਕਾ ਸਿੰਘ ਨੂੰ ਮਜ਼ਾਕੀਆ ਅੰਦਾਜ਼ ਵਿੱਚ ਜਵਾਬ ਦਿੰਦਿਆਂ ਗਾਇਕ ਸ਼ਾਨ ਨੇ ਵੀ ਇੱਕ ਵੀਡੀਓ ਪੋਸਟ ਕੀਤੀ ਹੈ,ਜਿਸ ਵਿੱਚ ਉਹ ਮੀਕਾ ਸਿੰਘ ਨੂੰ ਫਾਲੋ ਕਰਨ ਦੀ ਗੱਲ ਕਹਿ ਰਿਹਾ ਹੈ।ਸ਼ਾਨ ਨੇ ਵੀਡੀਓ ਵਿੱਚ ਕਿਹਾ ਕਿ ਉਹ ਤੇ ਉਸ ਦਾ ਪਰਿਵਾਰ ਜਿੱਥੇ ਵੀ ਜਾਂਦੇ ਹਨ,ਉਹ ਪੂਰੀ ਬਾਲਿੰਗ ਐਲੀ ਬੁੱਕ ਕਰ ਲੈਂਦੇ ਹਨ, ਤਾਂ ਕਿ ਉਨ੍ਹਾਂ ਨੂੰ ਕੋਈ ‘ਡਿਸਟਰਬ’ ਨਾ ਕਰ ਸਕੇ। ਇਸ ਵੀਡੀਓ ’ਤੇ ਮੀਕਾ ਸਿੰਘ ਨੂੰ ਕਈ ਅਜਿਹਾ ਕੁਮੈਂਟਸ ਆਏ ਹਨ,ਜਿਸ ਵਿੱਚ ਲੋਕ ਉਸ ਉਸ ਨੂੰ ਪੈਸੇ ਬਰਬਾਦ ਨਾ ਕਰਨ ਦੀ ਸਲਾਹ ਦੇ ਰਹੇ ਹਨ।ਕੁਝ ਲੋਕਾਂ ਨੇ ਤਾਂ ਉਸ ਨੂੰ ਦੂਜਿਆਂ ਦੀ ਮਦਦ ਕਰਨ ਦੀ ਸਲਾਹ ਦਿੱਤੀ ਹੈ।ਲੋਕਾਂ ਨੇ ਕਿਹਾ ਕਿ ਇੱਕ ਸੀਟ ਦੇ ਪੈਸੇ ਕਿਸੇ ਗ਼ਰੀਬ ਨੂੰ ਦੇ ਕੇ ਵੇਖੋ,ਪੂਰੀ ਜ਼ਿੰਦਗੀ ਫਸਟ ਕਲਾਸ ਹੋ ਜਾਏਗੀ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment