Fri, Apr 19, 2024
Whatsapp

ਵਿਆਹ ਦੇ 5 ਦਿਨ ਬਾਅਦ ਹੀ ਨੇਹਾ ਕੱਕਰ ਨੇ ਬਦਲਿਆ ਆਪਣਾ ਨਾਮ

Written by  Jagroop Kaur -- October 30th 2020 05:00 PM
ਵਿਆਹ ਦੇ 5 ਦਿਨ ਬਾਅਦ ਹੀ ਨੇਹਾ ਕੱਕਰ ਨੇ ਬਦਲਿਆ ਆਪਣਾ ਨਾਮ

ਵਿਆਹ ਦੇ 5 ਦਿਨ ਬਾਅਦ ਹੀ ਨੇਹਾ ਕੱਕਰ ਨੇ ਬਦਲਿਆ ਆਪਣਾ ਨਾਮ

ਮੁੰਬਈ : ਬਾਲੀਵੁੱਡ ਦੀ ਨਵੀਂ ਵਿਆਹੀ ਜੋੜੀ ਅੱਜ ਕੱਲ ਬਾਲੀਵੁੱਡ ਤੋਂ ਲੈਕੇ ਪਾਲੀਵੁੱਡ ਤੱਕ ਚਰਚਾ 'ਚ ਬਣੀ ਹੋਈ ਹੈ। ਇਹ ਜੋੜੀ ਹੈ ਸਿੰਗਰ ਭਾਵ Neha kakkar ਅਤੇ ਰੋਹਨਪ੍ਰੀਤ ਸਿੰਘ। ਵਿਆਹ ਦੀਆਂ ਚਰਚਾ ਤੋਂ ਬਾਅਦ ਹੁਣ ਨੇਹਾ ਕੱਕੜ ਇਕ ਵਾਰ ਫਿਰ ਚਰਚਾ ਚ ਆ ਗਈ ਹੈ ਆਪਣੇ ਨਾਮ ਨੂੰ ਲੈਕੇ ,ਇਹ ਚਰਚਾ ਹੈ|ਨੇਹਾ ਕੱਕੜ ਦੇ ਬਦਲੇ ਹੋਏ ਨਾਮ ਦੀ|neha kakkar mrs singh neha kakkar mrs singhਦਸ ਦਈਏ ਕਿ ਨੇਹਾ ਕੱਕੜ ਹੁਣ ਵਿਆਹ ਤੋਂ ਬਾਅਦ ਬਣ ਗਈ ਹੈ 'mrs singh’ ਜੀ ਹਾਂ, ਹੁਣ ਨੇਹਾ ਤੁਹਾਨੂੰ ਇੰਸਟਾਗ੍ਰਾਮ ’ਤੇ Neha kakkar ‘ਮਿਸੇਜ ਸਿੰਘ’ ਦੇ ਨਾਂ ਤੋਂ ਹੀ ਮਿਲੇਗੀ। ਨੇਹਾ ਕੱਕੜ ਨੇ ਵਿਆਹ ਦੇ ਮਹਿਜ਼ 5 ਦਿਨਾਂ ਬਾਅਦ ਹੀ ਸੋਸ਼ਲ ਮੀਡੀਆ 'ਤੇ ਆਪਣਾ ਨਾਮ ਬਦਲ ਕੇ 'mrs singh' ਕਰ ਲਿਆ ਹੈ। neha kakkar becomes mrs singh neha kakkar becomes mrs singh

ਹੋਰ ਵੀ ਪੜ੍ਹੋ : ਮੁਬਾਰਕਾਂ : ਰੋਹਨਪ੍ਰੀਤ ਦੀ ਹੋਈ ਨੇਹਾ ਕੱਕੜ,ਲਾਵਾਂ ਦੀ ਵੀਡੀਓ ਆਈ ਸਾਹਮਣੇ
Neha Kakkar ਨੇ ਆਪਣੇ ਵੈਰੀਫਾਈਡ ਅਕਾਉਂਟ ’ਤੇ ਲਿਖਿਆ,‘Neha Kakkar Mrs Singh । ਉਨ੍ਹਾਂ ਦਾ ਨਵਾਂ ਨਾਂ ਵੀ ਉਨ੍ਹਾਂ ਦੇ ਪ੍ਰਸੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਟੀਵੀ ਦੇ ਸੰਗੀਤਕ ਰਿਆਲਟੀ ਸ਼ੋਅ ਇੰਡੀਅਨ ਆਈਡਲ ਤੋਂ ਗਾਇਕੀ ਦੇ ਖ਼ੇਤਰ ‘ਚ ਮਸ਼ਹੂਰ ਹੋਈ ਨੇਹਾ ਕੱਕੜ ਮਿਹਨਤ ਭਰੀ ਜ਼ਿੰਦਗੀ ਤੋਂ ਬਾਅਦ ਅੱਜ ਹਰ ਇਕ ਦੇ ਦਿਲ ‘ਤੇ ਰਾਜ ਕਰ ਰਹੀ ਹੈ। ਇਸੇ ਤਰ੍ਹਾਂ ਹੀ ਸੰਗੀਤਕ ਰਿਆਲਟੀ ਸ਼ੋਅ ਰਾਈਜ਼ਿੰਗ ਸਟਾਰ ਤੋਂ ਗਾਇਕੀ ਖੇਤਰ 'ਚ ਚਮਕ ਰਿਹਾ ਸੁਨੱਖਾ ਸਰਦਾਰ ਨੌਜਵਾਨ ਰੋਹਨਪ੍ਰੀਤ ਊਨਾ ਦੇ ਦਿਲ 'ਤੇ ਰਾਜ ਕਰ ਰਿਹਾ ਹੈ। ਦੋਹਾਂ ਦੇ ਰਿਸ਼ਤੇ ਦੀ ਗੱਲ ਜਦ ਸੋਸ਼ਲ ਮੀਡੀਆ 'ਤੇ ਚੱਲੀ ਤਾਂ ਕਿਸੇ ਨੂੰ ਯਕੀਨ ਭਰ ਨਹੀਂ ਸੀ ਕਿ ਇਹ ਸੱਚ ਹੋਵੇਗਾ , ਪਰ ਇਸ ਸੱਚ ਨੂੰ ਹੁਣ ਜੀ ਰਹੀ ਹੈ ਸਭ ਦੀ ਚਿਹਿਤੀ ਨੇਹਾ ਕੱਕੜ ਯਾਨਿ ਕਿ ਮਿਸੇਜ਼ ਸਿੰਘ । ਜ਼ਿਕਰਯੋਗ ਹੋ ਕਿ ਨੇਹਾ ਕੱਕੜ ਨੇ ਹਾਲ ਹੀ ਵਿਚ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਦੇ ਨਾਲ 24 ਅਕਤੂਬਰ ਨੂੰ ਵਿਆਹ ਕਰਵਾਇਆ ਹੈ । ਨੇਹਾ ਅਤੇ ਰੋਹਨ ਨੇ ਪਰਿਵਾਰ ਵਾਲਿਆਂ ਅਤੇ ਦੋਸਤਾਂ ਦੀ ਮੌਜੂਦਗੀ 'ਚ ਦਿੱਲੀ ਦੇ ਗੁਰਦੁਆਰਾ ਸਾਹਿਬ 'ਚ ਲਾਵਾਂ ਲਈਆਂ ਸਨ । ਇਹਨੀ ਦਿਨੀਂ ਦੋਵਾਂ ਦੇ ਵਿਆਹ ਦੀ ਕਾਫੀ ਚਰਚਾ ਹੋ ਰਹੀ ਹੈ। ਦੋਨਾਂ ਦੀਆਂ ਤਸਵੀਰਾਂ ਵੀ ਕਾਫੀ ਵਾਇਰਲ ਹੋ ਰਹੀਆਂ ਹਨ ਜਿੰਨਾ ਚ ਦੋਹੇਂ ਈ ਬੇੱਹਦ ਖੂਬਸੂਰਤ ਨਜ਼ਰ ਆ ਰਹੇ ਹਨ।  

Top News view more...

Latest News view more...