Thu, Apr 18, 2024
Whatsapp

"ਦਿ ਕਪਿਲ ਸ਼ਰਮਾ ਸ਼ੋਅ" 'ਚ ਬਾਲੀਵੁੱਡ ਗਾਇਕਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਡਿਆਈ, ਦੇਖੋ ਵੀਡੀਓ

Written by  Jashan A -- November 26th 2019 06:07 PM

"ਦਿ ਕਪਿਲ ਸ਼ਰਮਾ ਸ਼ੋਅ" 'ਚ ਬਾਲੀਵੁੱਡ ਗਾਇਕਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਡਿਆਈ, ਦੇਖੋ ਵੀਡੀਓ

"ਦਿ ਕਪਿਲ ਸ਼ਰਮਾ ਸ਼ੋਅ" 'ਚ ਬਾਲੀਵੁੱਡ ਗਾਇਕਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਡਿਆਈ, ਦੇਖੋ ਵੀਡੀਓ,ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ 550 ਸਾਲਾ ਪ੍ਰਕਾਸ਼ ਪੁਰਬ ਦੁਨੀਆ ਭਰ 'ਚ ਵੱਸਦੀ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ।ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਿਥੇ ਸੰਗਤਾਂ ਨੇ ਵੱਡੇ ਪੱਧਰ 'ਤੇ ਪ੍ਰੋਗਰਾਮ ਉਲੀਕੇ, ਉਥੇ ਕਈ ਲੋਕਾਂ ਨੇ ਗੁਰੂ ਸਾਹਿਬ ਜੀ ਨੂੰ ਵੱਖਰੇ ਢੰਗ ਨਾਲ ਯਾਦ ਕੀਤਾ। ਇਸ ਦੇ ਤਹਿਤ ਸੋਨੀ ਟੀਵੀ 'ਤੇ ਚੱਲਣ ਵਾਲਾ ਮਸ਼ਹੂਰ ਟੀਵੀ ਸ਼ੋਅ "ਦਿ ਕਪਿਲ ਸ਼ਰਮਾ" ਸ਼ੋਅ ਦਾ ਪ੍ਰੋਗਰਾਮ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਰਮਪਿਤ ਕੀਤਾ ਗਿਆ। ਜਿਸ 'ਚ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਉਥੇ ਹੀ ਬਾਲੀਵੁੱਡ ਦੇ ਮਸ਼ਹੂਰ ਗਾਇਕ ਹਰਸ਼ਦੀਪ ਕੌਰ, ਸ਼ੰਕਰ ਮਹਾਦੇਵਨ, ਸ਼ਾਨ, ਤੇ ਕਈ ਹੋਰ ਵੀ ਮੌਜੂਦ ਰਹੇ। ਹੋਰ ਪੜ੍ਹੋ: "Air India" ਵੱਲੋਂ ਜਹਾਜ਼ 'ਤੇ "ੴ" ਲਿਖੇ ਜਾਣ 'ਤੇ ਕਈ ਸਿਆਸੀ ਦਿੱਗਜਾਂ ਨੇ ਕੀਤਾ ਧੰਨਵਾਦ ਇਸ ਮੌਕੇ ਗਾਇਕ ਹਰਸ਼ਦੀਪ ਕੌਰ ਨੇ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦਾ ਸੰਦੇਸ਼ ਦੀ ਗੱਲ ਵੀ ਕੀਤੀ ਤੇ ਨੇ ਗੁਰੂ ਸਾਹਿਬ ਜੀ ਨੂੰ ਯਾਦ ਕਰਦਿਆਂ ਉਹਨਾਂ ਨੇ ਪ੍ਰਕਾਸ਼ ਪੁਰਬ ਮੌਕੇ ਰਿਲੀਜ਼ ਕੀਤਾ ਗਿਆ ‘ਸਤਿਗੁਰੂ ਨਾਨਕ ਆਏ ਨੇ’ ਧਾਰਮਿਕ ਗੀਤ ਰਾਹੀਂ ਪਹੁੰਚੀ ਹੋਈ ਸੰਗਤ ਨੂੰ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ 'ਤੇ ਚਾਨਣਾ ਪਾਇਆ। ਤੁਹਾਨੂੰ ਦੱਸ ਦਈਏ ਕਿ ਇਸ ਧਾਰਮਿਕ ਗੀਤ ਨੂੰ ਕਾਮੇਡੀ ਕਿੰਗ ਕਪਿਲ ਸ਼ਰਮਾ, ਬਾਲੀਵੁੱਡ ਨਾਮੀ ਗਾਇਕਾ ਰਿਚਾ ਸ਼ਰਮਾ, ਨਾਮੀ ਪਲੇਅ ਬੈਕ ਸਿੰਗਰ ਸ਼ਾਨ, ਜਸਪਿੰਦਰ ਨਰੂਲਾ ਨੀਤੀ ਮੋਹਨ, ਸੁਖਸ਼ਿੰਦਰ ਸ਼ਿੰਦਾ, ਹਰਸ਼ਦੀਪ ਕੌਰ, ਸ਼ੰਕਰ ਮਹਾਦੇਵਨ ਵਰਗੇ ਨਮੀ ਕਲਾਕਾਰਾਂ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸਿੰਗਾਰਿਆ ਹੈ। ਇਸ ਧਾਰਮਿਕ ਗਾਣੇ ਦੇ ਬੋਲ ਚਰਨਜੀਤ ਸਿੰਘ ਤੇ ਜਗਮੀਤ ਬੱਲ ਹੋਰਾਂ ਨੇ ਮਿਲਕੇ ਲਿਖੇ ਨੇ ਤੇ ਸੰਗੀਤ ਖੁਦ ਹਰਸ਼ਦੀਪ ਕੌਰ ਨੇ ਦਿੱਤਾ ਹੈ। ਜਗਮੀਤ ਬੱਲ ਵੱਲੋਂ ਹੀ ਇਸ ਧਾਰਮਿਕ ਗਾਣੇ ਨੂੰ ਡਾਇਰੈਕਟ ਕੀਤਾ ਗਿਆ ਹੈ। -PTC News


Top News view more...

Latest News view more...