ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਨੇ ਕਿਹਾ :ਮੇਰੀ ਰਾਮ ਰਹੀਮ ਨਾਲ ਕਦੇ ਨਹੀਂ ਹੋਈ ਮੁਲਾਕਾਤ ,ਨਾ ਕੋਈ ਮੀਟਿੰਗ ਕਰਵਾਈ

Akshay Kumar says my Gurmeet Ram Rahim With not Meeting

ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਨੇ ਕਿਹਾ :ਮੇਰੀ ਰਾਮ ਰਹੀਮ ਨਾਲ ਕਦੇ ਨਹੀਂ ਹੋਈ ਮੁਲਾਕਾਤ , ਨਾ ਕੋਈ ਮੀਟਿੰਗ ਕਰਵਾਈ:ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਨੇ ਗੁਰਮੀਤ ਰਾਮ ਰਹੀਮ ਅਤੇ ਸੁਖਬੀਰ ਸਿੰਘ ਬਾਦਲ ਵਿਚਕਾਰ ਡੀਲ ਕਰਵਾਉਣ ਦੇ ਇਲਜ਼ਾਮਾਂ ‘ਤੇ ਇੱਕ ਵੱਡਾ ਬਿਆਨ ਦਿੱਤਾ ਹੈ।ਉਨ੍ਹਾਂ ਨੇ ਇਸਨੂੰ ਅਫਵਾਹ’ ਦੱਸਿਆ ਹੈ।ਅਕਸ਼ੇ ਕੁਮਾਰ ਨੇ ਡੀਲ ਕਰਵਾਉਣ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ।ਉਨ੍ਹਾਂ ਨੇ ਕਿਹਾ ਕਿ ਡੀਲ ਕਿਸੇ ਦੀ ਕੋਰੀ ਕਲਪਨਾ ਹੈ।ਅਕਸ਼ੇ ਕੁਮਾਰ ਨੇ ਹਰਬੰਸ ਜਲਾਲ ਦੇ ਸ਼ਬਦਾਂ ਦਾ ਖੰਡਨ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਮੇਰੀ ਗੁਰਮੀਤ ਰਾਮ ਰਹੀਮ ਨਾਲ ਕਦੇ ਕੋਈ ਮੁਲਾਕਾਤ ਨਹੀਂ ਹੋਈ ਅਤੇ ਨਾ ਹੀ ਕਦੇ ਨਹੀਂ ਮਿਲਿਆ ਹਾਂ।ਉਨ੍ਹਾਂ ਨੇ ਕਿਹਾ ਕਿ ਮੈਂ ਸੁਖਬੀਰ ਸਿੰਘ ਬਾਦਲ ਨੂੰ ਇੱਕ ਜਾਂ ਦੋ ਵਾਰ ਮਿਲਿਆ ਹਾਂ ਉਹ ਵੀ ਜਨਤਕ ਕੰਮਾਂ ਵਿਚ ਹੈ।ਉਸਨੇ ਅੱਗੇ ਕਿਹਾ ਕਿ ਮੇਰੀ ਅਤੇ ਮੇਰੇ ਪਰਿਵਾਰ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਟੁੱਟ ਸਰਧਾ ਹੈ।

ਪੰਜਾਬ ਦੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਚ ਇੱਕ ਹਵਾਲਾ ਦਿੱਤਾ ਗਿਆ ਹੈ,ਜਿਸ ਵਿਚ ਕਿਹਾ ਗਿਆ ਹੈ ਕਿ ਬਾਲੀਵੁੱਡ ਸੁਪਰਸਟਾਰ ਅਕਸ਼ੇ ਕੁਮਾਰ ਨੇ ਗੁਰਮੀਤ ਰਾਮ ਰਹੀਮ ਅਤੇ ਸੁਖਬੀਰ ਸਿੰਘ ਬਾਦਲ ਵਿਚਕਾਰ ਮੀਟਿੰਗ ਕਾਰਵਾਈ ਸੀ।ਜਿਸ ਬਾਰੇ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਨੇ ਸਾਫ਼ ਇਨਕਾਰ ਕੀਤਾ ਹੈ।ਉਨ੍ਹਾਂ ਨੇ ਅਜਿਹੇ ਕਿਸੇ ਵੀ ਵਿਵਾਦ ਤੋਂ ਆਪਣਾ ਨਾਮ ਦੂਰ ਰੱਖਣ ਦੀ ਅਪੀਲ ਕੀਤੀ ਹੈ।
-PTCNews