Sat, Apr 20, 2024
Whatsapp

ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਬੰਗਲੇ 'ਤੇ ਕ੍ਰਾਈਮ ਬ੍ਰਾਂਚ ਦਾ ਛਾਪਾ , ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼

Written by  Shanker Badra -- October 10th 2019 03:54 PM
ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਬੰਗਲੇ 'ਤੇ ਕ੍ਰਾਈਮ ਬ੍ਰਾਂਚ ਦਾ ਛਾਪਾ , ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼

ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਬੰਗਲੇ 'ਤੇ ਕ੍ਰਾਈਮ ਬ੍ਰਾਂਚ ਦਾ ਛਾਪਾ , ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼

ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਬੰਗਲੇ 'ਤੇ ਕ੍ਰਾਈਮ ਬ੍ਰਾਂਚ ਦਾ ਛਾਪਾ , ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼:ਮੁੰਬਈ : ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਬੰਗਲੇ 'ਤੇ ਕ੍ਰਾਈਮ ਬ੍ਰਾਂਚ ਵੱਲੋਂ ਛਾਪਾ ਮਾਰਨ ਦੀ ਖ਼ਬਰ ਮਿਲੀ ਹੈ ,ਇਸ ਤੋਂ ਬਾਅਦ ਸਲਮਾਨ ਖਾਨ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ। ਇਸ ਦੌਰਾਨ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਅਦਾਕਾਰ ਦੇ ਬੰਗਲੇ ਤੋਂ ਇੱਕ ਵਿਅਕਤੀ ਨੂੰ ਗਿਰਫ਼ਤਾਰ ਕੀਤਾ ਹੈ। ਪੁਲਿਸ ਇਸ ਵਿਅਕਤੀ ਦੀ ਪਿਛਲੇ 29 ਸਾਲਾਂ ਤੋਂ ਭਾਲ ਕਰ ਰਹੀ ਸੀ। [caption id="attachment_348421" align="aligncenter" width="300"]Bollywood superstar Salman Khan House Crime Branch Raid ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਬੰਗਲੇ 'ਤੇ ਕ੍ਰਾਈਮ ਬ੍ਰਾਂਚ ਦਾ ਛਾਪਾ , ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼[/caption] ਇਹ ਵਿਅਕਤੀ ਕੋਈ ਹੋਰ ਨਹੀਂ ਬਲਕਿ ਅਦਾਕਾਰ ਦੇ ਘਰ ਦੀ ਦੇਖ ਰੇਖ ਕਰਨ ਵਾਲਾ ਸਕਿਉਰਿਟੀ ਗਾਰਡ ਹੈ। ਮੁੰਬਈ ਪੁਲਿਸ ਮੁਤਾਬਿਕ ਇਹ ਵਿਅਕਤੀ ਵਾਂਟੇਡ ਕ੍ਰਿਮੀਨਲ ਹੈ। ਸਲਮਾਨ ਖ਼ਾਨ ਦੇ ਗੋਰਾਈ ਸਥਿਤ ਬੰਗਲੇ ਤੋਂ ਗ੍ਰਿਫ਼ਤਾਰ ਕੀਤੇ ਗਏ 62 ਸਾਲਾਂ ਇਸ ਵਿਅਕਤੀ ਦਾ ਨਾਂ ਸ਼ਕਤੀ ਸਿੱਧੇਸ਼ਵਰ ਰਾਣਾ ਹੈ, ਇਸ 'ਤੇ ਚੋਰੀ ਤੇ ਕੁੱਟਮਾਰ ਦਾ ਮਾਮਲਾ ਦਰਜ ਸੀ। ਇਸ ਮਾਮਲੇ 'ਚ ਇਸ ਨੂੰ ਜੇਲ੍ਹ ਹੋ ਗਈ ਸੀ ਪਰ ਜਮਾਨਤ ਹੋਣ ਤੋਂ ਬਾਅਦ ਇਹ ਫਿਰ ਫਰਾਰ ਹੋ ਗਿਆ ਸੀ। [caption id="attachment_348420" align="aligncenter" width="300"]Bollywood superstar Salman Khan House Crime Branch Raid ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਬੰਗਲੇ 'ਤੇ ਕ੍ਰਾਈਮ ਬ੍ਰਾਂਚ ਦਾ ਛਾਪਾ , ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼[/caption] ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਵੇਖਦੇ ਹੀ ਅਪਰਾਧੀ ਰਾਣਾ ਨੇ ਬੰਗਲੇ ਤੋਂ ਫਰਾਰ ਹੋਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਭੱਜਣ 'ਚ ਕਾਮਯਾਬ ਨਹੀਂ ਹੋ ਸਕਿਆ। ਪੁਲਿਸ ਨੇ ਦਸਿਆ ਕਿ ਇਹ ਸਾਰਾ ਮਾਮਲਾ ਸਾਲ 1990 ਦਾ ਹੈ , ਜਦੋ ਅਪਰਾਧੀ ਰਾਣਾ ਅਤੇ ਉਸਦੇ ਕੁਝ ਸਾਥੀਆਂ ਨੂੰ ਚੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ ਪਰ ਅਪਰਾਧੀ ਜਮਾਨਤ 'ਤੇ ਬਹਾਰ ਆ ਗਏ ਸੀ। ਰਾਣਾ ਦੇ ਇਸ ਤਰ੍ਹਾਂ ਗਾਇਬ ਹੋਣ ਤੋਂ ਬਾਅਦ ਪੁਲਿਸ ਉਸਦੀ ਭਾਲ ਕਰਦੀ ਰਹੀ। [caption id="attachment_348422" align="aligncenter" width="300"]Bollywood superstar Salman Khan House Crime Branch Raid ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਬੰਗਲੇ 'ਤੇ ਕ੍ਰਾਈਮ ਬ੍ਰਾਂਚ ਦਾ ਛਾਪਾ , ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼[/caption] ਜਦੋਂ ਇਸ ਬਾਰੇ ਮੁੰਬਈ ਪੁਲਿਸ ਨੂੰ ਖ਼ਬਰ ਮਿਲੀ ਕਿ ਅਪਰਾਧੀ ਰਾਣਾ ਅਦਾਕਾਰ ਸਲਮਾਨ ਖਾਨ ਦੇ ਘਰ 'ਚ ਕੰਮ ਕਰ ਰਿਹਾ ਹੈ। ਸਲਮਾਨ ਖਾਨ ਨੂੰ ਬਿਨ੍ਹਾਂ  ਜਾਣਕਾਰੀ ਦਿੱਤੇ ਕ੍ਰਾਈਮ ਬ੍ਰਾਂਚ ਪੁਲਿਸ ਨੇ ਉਹਨਾਂ ਦੇ ਘਰ 'ਚ ਛਾਪਾ ਮਾਰ ਦਿੱਤਾ। ਇਸ ਗੱਲ ਨੂੰ ਸੁਣ ਕੇ ਅਦਾਕਾਰ ਸਲਮਾਨ ਨੂੰ ਕਾਫੀ ਵੱਡਾ ਝਟਕਾ ਲੱਗਿਆ ਹੈ। ਦੱਸਿਆ ਜਾਂਦਾ ਹੈ ਕਿ ਇਸ ਮਾਮਲੇ 'ਚ ਪੁਲਿਸ ਅਦਾਕਾਰ ਸਲਮਾਨ ਖਾਨ ਤੋਂ ਵੀ ਪੁੱਛ ਗਿੱਛ ਕਰੇਗੀ। -PTCNews


Top News view more...

Latest News view more...