Thu, Apr 18, 2024
Whatsapp

ਪਲਾਟ ਦੀ ਖੁਦਾਈ ਦੌਰਾਨ ਮਿਲੇ ਬੰਬ, ਲੋਕਾਂ 'ਚ ਬਣਿਆ ਡਰ ਦਾ ਮਾਹੌਲ

Written by  Jashan A -- February 10th 2020 08:28 AM
ਪਲਾਟ ਦੀ ਖੁਦਾਈ ਦੌਰਾਨ ਮਿਲੇ ਬੰਬ, ਲੋਕਾਂ 'ਚ ਬਣਿਆ ਡਰ ਦਾ ਮਾਹੌਲ

ਪਲਾਟ ਦੀ ਖੁਦਾਈ ਦੌਰਾਨ ਮਿਲੇ ਬੰਬ, ਲੋਕਾਂ 'ਚ ਬਣਿਆ ਡਰ ਦਾ ਮਾਹੌਲ

ਲੁਧਿਆਣਾ: ਲੁਧਿਆਣਾ ਦੇ ਗਿੱਲ ਰੋਡ 'ਤੇ ਬੀਤੀ ਰਾਤ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ, ਜਦੋਂ ਇਥੇ ਪਲਾਟ ਦੀ ਖੁਦਾਈ ਦੌਰਾਨ ਬੰਬ ਮਿਲੇ। ਇਸ ਬਾਰੇ ਜਦੋਂ ਮਜ਼ਦੂਰਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਤੁਰੰਤ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ 10-15 ਬੰਬ ਬਰਾਮਦ ਕੀਤੇ, ਜੋ ਕਿ ਜੰਗ ਲੱਗੇ ਹੋਏ ਸਨ, ਜਿਸ 'ਚ ਕਈ ਰਾਕੇਟ ਲਾਂਚਰ ਦੇ ਖੋਲ ਸਨ ਅਤੇ ਕਈ ਹੱਥਗੋਲੇ ਸਨ। bombਮਿਲੀ ਜਾਣਕਾਰੀ ਮੁਤਾਬਕ ਗੁਰਪ੍ਰੀਤ ਕੌਰ ਨਾਂ ਦੀ ਔਰਤ ਨੇ ਪਲਾਟ ਲਿਆ ਸੀ ਤੇ ਦੋ ਦਿਨ ਪਹਿਲਾਂ ਹੀ ਉਸ ਨੇ ਠੇਕੇਦਾਰ ਨੂੰ ਖੁਦਾਈ ਕਰਨ ਦਾ ਕੰਮ ਦਿੱਤਾ। ਠੇਕੇਦਾਰ ਦਾ ਵਰਕਰ ਪਲਾਟ ਦੀ ਖੁਦਾਈ ਕਰ ਰਿਹਾ ਸੀ ਐਤਵਾਰ ਦੇਰ ਸ਼ਾਮ ਖੋਦਾਈ ਦੌਰਾਨ ਉਸ ਨੂੰ ਬੰਬ ਮਿਲਿਆ। ਹੋਰ ਪੜ੍ਹੋ: ਅੰਮ੍ਰਿਤਸਰ: 1 ਕਿਲੋ ਹੈਰੋਇਨ ਸਮੇਤ 2 ਨਸ਼ਾ ਤਸਕਰ ਚੜੇ ਪੁਲਿਸ ਅੜਿੱਕੇ bombਉਧਰ ਚੌਕੀ ਮਰਾਂਡੋ ਇੰਚਾਰਜ ਅਸ਼ਵਨੀ ਕੁਮਾਰ ਮੁਤਾਬਕ ਹੁਣ ਉਨ੍ਹਾਂ ਨੂੰ ਸ਼ੱਕ ਹੈ ਕਿ ਹੋਰ ਵੀ ਖੁਦਾਈ ਦੌਰਾਨ ਇਸ ਤਰ੍ਹਾਂ ਦੇ ਬੰਬ ਮਿਲ ਸਕਦੇ ਹਨ। ਇਸ ਲਈ ਸਵੇਰੇ ਫਿਰ ਤੋਂ ਖੁਦਾਈ ਕਰਵਾਈ ਜਾਵੇਗੀ, ਫਿਲਹਾਲ ਜ਼ਿਆਦਾਤਰ ਖੋਲ ਹਨ ਤੇ ਘਬਰਾਉਣ ਵਾਲੀ ਗੱਲ ਨਹੀਂ ਹੈ। -PTC News


Top News view more...

Latest News view more...