ਹੁਣ 9 ਰੁਪਏ ਦੀ ਟਿਕਟ ‘ਚ ਕਰੋ ਦੇਸ਼-ਵਿਦੇਸ਼ ਦੀ ਸੈਰ, ਮਿਲ ਰਿਹੈ ਖਾਸ ਆਫ਼ਰ !!!

Flight

ਹੁਣ 9 ਰੁਪਏ ਦੀ ਟਿਕਟ ‘ਚ ਕਰੋ ਦੇਸ਼-ਵਿਦੇਸ਼ ਦੀ ਸੈਰ, ਮਿਲ ਰਿਹੈ ਖਾਸ ਆਫ਼ਰ !!!,ਨਵੀਂ ਦਿੱਲੀ: ਹਰ ਕਿਸੇ ਦੀ ਪਹਿਲੀ ਪਸੰਦ ਘੁੰਮਣਾ ਹੈ ਤੇ ਭਾਰਤੀ ਲੋਕ ਤਾਂ ਹਮੇਸ਼ਾ ਹੀ ਘੁੰਮਣ ਦੇ ਸੌਕੀਨ ਰਹੇ ਹਨ। ਇਸ ਗੱਲ ਨੂੰ ਧਿਆਨ ‘ਚ ਰੱਖਦੇ ਹੋਏ ਵੀਅਤਨਾਮ ਦੀ ਹਵਾਬਾਜ਼ੀ ਕੰਪਨੀ ਵਿਅਤਜੈੱਟ ਇੱਕ ਸ਼ਾਨਦਾਰ ਆਫ਼ਰ ਲੈ ਕੇ ਆਈ ਹੈ।

Flightਦਰਅਸਲ, ਵਿਅਤਜੈੱਟ ਨੇ ਕ੍ਰਿਸਮਸ ਅਤੇ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ 50 ਲੱਖ ਸੂਪਰ ਸੇਵਰ ਟਿਕਟ ਦੀ ਤਿਉਹਾਰੀ ਪੇਸ਼ਕਸ਼ ਕੀਤੀ ਹੈ।

ਹੋਰ ਪੜ੍ਹੋ: ਦੀਪਿਕਾ-ਰਣਵੀਰ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ਵੈਂਕਟੇਸ਼ਵਰ ਮੰਦਿਰ ਪਹੁੰਚ ਕੇ ਕੀਤੇ ਦਰਸ਼ਨ, ਦੇਖੋ ਤਸਵੀਰਾਂ

ਇਸ ਪੇਸ਼ਕਸ਼ ਤਹਿਤ ਵੀਅਤਨਾਮ ਅਤੇ ਏਸ਼ੀਆ ਲਈ ਟਿਕਟ ਸਿਰਫ 9 ਰੁਪਏ (ਟੈਕਸ ਅਤੇ ਚਾਰਜ ਨੂੰ ਛੱਡ ਕੇ) ਤੋਂ ਸ਼ੁਰੂ ਹੋਣਗੀਆਂ। ਵੀਅਤਜੈੱਟ ਦਾ ਇਹ ਪ੍ਰਮੋਸ਼ਨ 16 ਦਸੰਬਰ ਯਾਨੀ ਕਿ ਬੀਤੇ ਕੱਲ੍ਹ ਤੋਂ ਸ਼ੁਰੂ ਹੋਇਆ ਹੈ ਅਤੇ ਇਕ ਹਫ਼ਤੇ 22 ਦਸੰਬਰ ਤੱਕ ਚੱਲੇਗਾ।

ਟਿਕਟ ਪ੍ਰੋਮੋਸ਼ਨ ਦੀ ਮਿਆਦ ‘ਚ ਪੂਰੇ ਸਮੇਂ ਅਤੇ ਕੰਪਨੀ ਦੇ ਪੂਰੇ ਉਡਾਣ ਨੈਟਵਰਕ ਜਿਵੇਂ ਕਿ ਨਵੀਂ ਦਿੱਲੀ, ਹਨੋਈ ਅਤੇ ਹੋ ਚੀ ਮਿਨਟ ਸਿਟੀ ਸਾਰਿਆਂ ‘ਤੇ ਲਾਗੂ ਹੋਣਗੇ।

Flightਤੁਹਾਨੂੰ ਦੱਸ ਦੇਈਏ ਕਿ ਵਿਅਤਜੈੱਟ ਹਫਤੇ ‘ਚ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਚਾਰ ਵਾਪਸੀ ਉਡਾਣਾਂ ਦੇ ਨਾਲ ਨਵੀਂ ਦਿੱਲੀ ਤੋਂ ਹੋ ਚੀ ਮਿੰਟ ਸਿਟੀ ਦੇ ਰਸਤੇ ‘ਤੇ ਕੰਮ ਕਰ ਰਿਹਾ ਹੈ। ਨਵੀਂ ਦਿੱਲੀ ਹਨੋਈ ਰੂਟ ‘ਤੇ ਪ੍ਰਤੀ ਹਫਤੇ ਤਿੰਨ ਵਾਪਸੀ ਉਡਾਣਾਂ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਸੰਚਾਲਿਤ ਕੀਤੀਆਂ ਜਾਂਦੀਆਂ ਹਨ।

-PTC News