ਮਾਲਵਾ

ਅੱਜ ਤੋਂ ਦੇਸ਼ ਭਰ 'ਚ ਬੂਸਟਰ ਡੋਜ਼ ਦੀ ਸ਼ੁਰੂਆਤ, ਜਾਣੋ ਕਿਸ ਨੂੰ ਲੱਗੇਗੀ ਇਹ ਡੋਜ਼

By Riya Bawa -- January 10, 2022 11:59 am -- Updated:January 10, 2022 11:59 am

ਪਟਿਆਲਾ: ਭਾਰਤ ਸਰਕਾਰ ਸਿਹਤ ਮੰਤਰਾਲਾ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਹਤ ਕਾਮੇ, ਫਰੰਟ ਲਾਈਨ ਵਰਕਰ, ਫਰੰਟਲਾਈਨ ਵਰਕਰ (ਚੋਣ ਡਿਉਟੀ) ਅਤੇ 60 ਸਾਲ ਤੋਂ ਵੱਧ ਉਮਰ ਦੇ ਹੋਰ ਬਿਮਾਰੀਆਂ ਨਾਲ ਪੀੜਤ ਵਿਅਕਤੀਆਂ ਨੂੰ ਕੋਵਿਡ ਵੈਕਸੀਨ ਦੀ ਬੂਸਟਰ ਡੋਜ ਦੀ ਸ਼ੁਰੂਆਤ ਹੋ ਗਈ ਹੈ।ਉਹਨਾਂ ਕਿਹਾ ਕਿ 10 ਜਨਵਰੀ ਤੋਂ ਸ਼ੁਰੂ ਹੋ ਰਹੀ ਇਹ ਬੂਸਟਰ ਡੋਜ ਸਿਹਤ ਕਾਮੇ, ਫਰੰਟ ਲਾਈਨ ਵਰਕਰ, ਫਰੰਟਲਾਈਨ ਵਰਕਰ( ਚੋਣ ਡਿਉਟੀ) ਅਤੇ 60 ਸਾਲ ਤੋਂ ਵੱਧ ਉਮਰ ਦੇ ਹੋਰ ਬਿਮਾਰੀਆਂ ਨਾਲ ਪੀੜਤ ਵਿਅਕਤੀ ਡਾਕਟਰੀ ਸਲਾਹ ਨਾਲ ਜਿਹਨਾਂ ਦੇ ਕੋਵਿਡ ਵੈਕਸੀਨ ਦੀ ਦੁਜੀ ਡੋਜ ਲਗੇ ਨੂੰ 39 ਹਫਤੇ ਪੂਰੇ ਹੋ ਗਏ ਹਨ ਉਹ ਕੋਵਿਡ ਵੈਕਸੀਨ ਦੀ ਬੂਸਟਰ ਡੋਜ ਲਗਵਾ ਸਕਦੇ ਹਨ। ਉਹਨਾਂ ਕਿਹਾ ਕਿ ਇਹ ਬੂਸਟਰ ਡੋਜ ਪਹਿਲਾ ਤੋਂ ਹੀ ਲਗਾਏ ਜਾ ਰਹੇ ਵੈਕਸੀਨ ਕੈਂਪਾ/ ਸੈਸ਼ਨਾ ਤੇ ਹੀ ਨਾਗਰਿਕਾਂ ਨੂੰ ਲਗਾਈ ਜਾਵੇਗੀ। ਇਸ ਲਈ ਕੋਈ ਵੱਖਰੇ ਸੈਸ਼ਨ ਨਹੀ ਲਗਾਏ ਜਾਣਗੇ ਅਤੇ ਕੋਈ ਵੀ ਯੋਗ ਨਾਗਰਿਕ ਆਪਣਾ ਪਛਾਣ ਪੱਤਰ ਦਿਖਾ ਕੇ ਇਹ ਬੂਸਟਰ ਡੋਜ ਲਗਵਾ ਸਕਦਾ ਹੈ।

ਅੱਜ ਜ਼ਿਲ੍ਹੇ ਵਿੱਚ ਪ੍ਰਾਪਤ 2443 ਕੋਵਿਡ ਰਿਪੋਰਟਾਂ ਵਿਚੋਂ 768 ਕੇਸ ਕੋਵਿਡ ਪੌਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 521, ਨਾਭਾ 39, ਸਮਾਣਾ 22, ਰਾਜਪੁਰਾ 50, ਬਲਾਕ ਭਾਦਸੋਂ ਤੋਂ 17, ਬਲਾਕ ਕੋਲੀ 54, ਬਲਾਕ ਕਾਲੋਮਾਜਰਾ ਤੋਂ 17, ਬਲਾਕ ਹਰਪਾਲਪੁਰ ਤੋਂ 19, ਦੁਧਨਸਾਧਾ ਤੋਂ 20 ਅਤੇ ਬਲਾਕ ਸ਼ੁਤਰਾਣਾ ਤੋਂ 09 ਕੇਸ ਪਾਏ ਗਏ ਹਨ । ਜਿਸ ਨਾਲ ਜਿਲੇ੍ਹ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ 53557 ਹੋ ਗਈ ਹੈ ਅਤੇ ਮਿਸ਼ਨ ਫਹਿਤ ਤਹਿਤ 108 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 48039 ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 4147 ਹੋ ਗਈ ਹੈ ਅਤੇ ਅੱਜ ਜਿਲੇ੍ਹ ਵਿੱਚ ਤਿੰਨ ਹੋਰ ਕੋਵਿਡ ਪੌਜ਼ਟਿਵ ਮਰੀਜਾ ਦੀ ਮੌਤ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1371 ਹੋ ਗਈ ਹੈ।ਸਿਵਲ ਸਰਜਨ ਡਾ. ਪ੍ਰਿੰਸ ਸੌਢੀ ਨੇਂ ਕਿਹਾ ਕਿ ਪ੍ਰਾਪਤ 768 ਕੇਸਾ ਵਿਚੋਂ 256 ਕੰਟੈਕਟ ਟਰੇਸਿੰਗ ਦੋਰਾਣ ਲਏ ਗਏ ਸੈਂਪਲ ਅਤੇ 512 ਨਵੇਂ ਕੋਵਿਡ ਪੋਜਟਿਵ ਕੇਸ ਪਾਏ ਗਏ ਹਨ।

Coronavirus India Update: Himachal Pradesh achieves 100% first Covid-19 vaccine dose target

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1171 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 11,15,023 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋ ਜਿਲ੍ਹਾ ਪਟਿਆਲਾ ਦੇ 53,557 ਕੋਵਿਡ ਪੋਜਟਿਵ, 10,60,881, ਨੈਗੇਟਿਵ ਅਤੇ ਲਗਭਗ 585 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਦੱਸਿਆਂ ਕਿ ਅੱਜ ਜਿਲ੍ਹੇ ਵਿਚ ਟੀਕਾਕਰਨ ਕੈੰਪਾਂ ਵਿੱਚ 5474 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ ਜਿਸ ਨਾਲ ਜਿਲ੍ਹੇ ਵਿੱਚ ਕੁਲ ਕੋਵਿਡ ਟੀਕਾਕਰਨ ਦੀ ਗਿਣਤੀ 17 ਲੱਖ 43 ਹਜਾਰ 684 ਹੋ ਗਈ ਹੈ।

ਅੱਜ ਵੀ 15 ਤੋਂ 18 ਸਾਲ ਦੇ 74 ਬੱਚਿਆ ਵੱਲੋਂ ਟੀਕੇ ਲਗਵਾਏ ਗਏ। ਉਹਨਾਂ ਕਿਹਾ ਕਿ ਕੱਲ ਮਿਤੀ 10 ਜਨਵਰੀ ਦਿਨ ਸੋਮਵਾਰ ਨੂੰ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਡੀ.ਐਮ.ਡਬਲਿਉ.ਰੇਲਵੇ ਹਸਪਤਾਲ, ਪੁਲਿਸ ਲਾਈਨਜ ,ਸਰਕਾਰੀ ਨਰਸਿੰਗ ਸਕੂਲ ਨੇੜੇ ਮਾਤਾ ਕੁਸ਼ਲਿਆ ਹਸਪਤਾਲ,ਅਗਰਸੈਨ ਹਸਪਤਾਲ ਨੇੜੇ ਬੱਸ ਸਟੈਂਡ, ਸਟਾਰ ਮੈਡੀਸਿਟੀ ਸੁਪਰਸਪੈਸ਼ਿਲਟੀ ਹਸਪਤਾਲ ਅਤੇ ਟਰੋਮਾ ਸੈਂਟਰ ਸਰਹੰਦ ਰੋਡ, ਆਫਿਸਰ ਕਲੋਨੀ ਵਾਰਡ ਨੰਬਰ 35, ਸ਼ਿਵ ਮੰਦਰ ਅਮਨ ਬਾਗ, ਸੁਈ ਗਰਾਂ ਮੁੱਹਲਾ ਨੇੜੇ ਮਾਈ ਦੀ ਸਰਾਂ, ਦੁਰਗਾ ਮਾਤਾ ਮੰਦਰ ਨਿਉ ਜਗਦੀਸ਼ ਕਲੋਨੀ, ਵਿੱਕੀ ਕਰਿਆਨਾ ਸਟੋਰ ਮਾਲਵਾ ਕਲੋਨੀ ਵਾਰਡ ਨੰਬਰ 41, ਦਫਤਰ ਵਰੂਣ ਜਿੰਦਲ ਜੌੜੀਆਂ ਭੱਠੀਆਂ, ਐਸ.ਐਸ.ਟੀ ਮਹਾਂਵੀਰ ਸੰਘ ਡੂਮਨ ਸਟਰੀਟ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਨਾਭਾ ਦੇ ਸਿਵਲ ਹਸਪਤਾਲ, ਰਾਜਪੁਰਾ ਦੇ ਸਿਵਲ ਹਸਪਤਾਲ ਅਤੇ ਅਰਬਨ ਪ੍ਰਾਇਮਰੀ ਸਿਹਤ ਕੇਂਦਰ 2, ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ।

ਇਸ ਤੋਂ ਇਲਾਵਾ 15 ਤੋਂ 18 ਸਾਲ ਦੇ ਬੱਚਿਆਂ ਦਾ ਕੌਵੈਕਸਨਿ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਮਾਤਾ ਕੁਸ਼ਲਿਆ ਹਸਪਤਾਲ,ਵਾਈ.ਪੀ.ਐਸ ਸਕੂਲ, ਸ਼ਾਹੀ ਨਰਸਿੰਗ ਹੋਮ ਨੇੜੇ ਬੱਸ ਸਟੈਂਡ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਨਾਭਾ ਦੇ ਸਿਵਲ ਹਸਪਤਾਲ, ਰਾਜਪੁਰਾ ਦੇ ਸਿਵਲ ਹਸਪਤਾਲ ਤੋਂ ਇਲਾਵਾ ਕਮਿੳਨਿਟੀ ਸਿਹਤ ਕੇਂਦਰ ਬਾਦਸੋਂ, ਦੁਧਨਸਾਧਾ,ਕਾਲੋਮਾਜਰਾ, ਸ਼ੁਤਰਾਣਾਂ, ਪ੍ਰਾਇਮਰੀ ਸਿਹਤ ਕੇਂਦਰ ਹਰਪਾਲਪੁਰ ਅਤੇ ਕੌਲੀ ਵਿਖੇ ਕੋਵਿਡ ਟੀਕਾਕਰਨ ਕੀਤਾ ਜਾਵੇਗਾ।ਇਹਨਾਂ ਉਪਰੋਕਤ ਸਾਰੀਆਂ ਥਾਂਵਾ ਤੇਂ ਸਿਹਤ ਕਾਮੇ, ਫਰੰਟ ਲਾਈਨ ਵਰਕਰ ਅਤੇ 60 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਵੈਕਸੀਨ ਦੀ ਬੂਸਟਰ ਡੋਜ ਵੀ ਲਗਾਈ ਜਾਵੇਗੀ।

-PTC News

  • Share