ਪੰਜਾਬ

ਸਰਹੱਦੀ ਪਿੰਡ ਕੋਹਾਲੀ ਦੀ ਲੜਕੀ ਨੇ ਅਥਲੈਟਿਕਸ 'ਚ ਜਿੱਤੇ 2 ਸੋਨ ਤਗਮੇ, ਪਿੰਡ 'ਚ ਖੁਸ਼ੀ ਦਾ ਮਾਹੌਲ

By Riya Bawa -- July 01, 2022 11:37 am -- Updated:July 01, 2022 11:39 am

ਚੌਗਾਵਾਂ: ਸਰਹੱਦੀ ਕਸਬਾ ਚੋਗਾਵਾਂ ਦੇ ਪਿੰਡ ਕੋਹਾਲੀ ਦੀ ਮਜਦੂਰ ਪਰਿਵਾਰ ਨਾਲ ਸਬੰਧਤ ਲੜਕੀ ਜਸਪਾਲ ਕੌਰ ਨੇ ਸਟਾਰ ਸਪੋਰਟਸ ਅਕੈਡਮੀ ਭਗਵਾਨਪੁਰ ਰੁੜਕੀ (ਉਤਰਾਖੰਡ) ਵਿਖੇ ਹੋਏ ਕੌਮੀ ਖੇਡ ਮੁਕਾਬਲਿਆਂ ਵਿੱਚੋਂ ਦੋ ਸੋਨ ਤਮਗੇ ਪਾ੍ਪਤ ਕਰਕੇ ਆਪਣੇ ਮਾਪਿਆਂ, ਜਿਲ੍ਹਾ ਅੰਮ੍ਰਿਤਸਰ ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਲੜਕੀ ਜਸਪਾਲ ਕੌਰ ਜਦੋਂ ਆਪਣੇ ਕੋਚ ਰਣਜੀਤ ਸਿੰਘ ਛੀਨਾ ਨਾਲ ਆਪਣੇ ਘਰ ਪਰਤੀ ਤਾਂ ਘਰ ਵਿੱਚ ਪਰਿਵਾਰ ਵਾਲਿਆਂ ਅਤੇ ਰਿਸ਼ਤੇਦਾਰਾਂ ਵੱਲੋਂ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ।

gold

ਕੋਚ ਰਣਜੀਤ ਸਿੰਘ ਛੀਨਾ ਨੇ ਦੱਸਿਆ ਕਿ ਇਹ ਲੜਕੀ ਬਹੁਤ ਹੀ ਹੋਣਹਾਰ ਤੇ ਮਿਹਨਤੀ ਹੈ, ਜਿਸਨੇ ਰੁੜਕੀ ਵਿੱਚ ਹੋਏ ਖੇਡ ਮੁਕਾਬਲਿਆਂ ਵਿੱਚ 400 ਤੇ 800 ਮੀਟਰ ਦੌੜਾਂ ਵਿੱਚੋਂ ਗੋਲਡ ਮੈਡਲ ਹਾਸਲ ਕੀਤੇ ਹਨ। ਜਸਪਾਲ ਕੌਰ ਨੇ ਦੱਸਿਆ ਕਿ ਉਸਨੇ ਚੌਥੀ ਜਮਾਤ ਵਿੱਚ ਪੜਦਿਆਂ ਹੀ ਖੇਡਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ, ਪਿਛਲੇ ਕਰੀਬ 6 ਸਾਲਾਂ ਤੋਂ ਉਹ ਰਣਜੀਤ ਸਿੰਘ ਛੀਨਾ ਪਾਸੋਂ ਸਿਖਲਾਈ ਲੈ ਰਹੇ ਹਨ।

10+ 2 ਪਾਸ ਲੜਕੀ ਹੁਣ ਬੀ.ਏ. ਵਿੱਚ ਦਾਖਲਾ ਲਵੇਗੀ ਅਤੇ ਉਸਦਾ ਸੁਪਨਾ ਉਲੰਪਿਕ ਵਿੱਚੋਂ ਸੋਨ ਤਮਗਾ ਲਿਆਉਣ ਦਾ ਹੈ । ਇਸ ਲਈ ਉਹ ਬਿਨਾਂ ਕਿਸੇ ਸਰਕਾਰੀ ਸਹਾਇਤਾ ਦੇ ਰੋਜ਼ਾਨਾ 2 ਘੰਟੇ ਪੈ੍ਕਟਿਸ ਕਰਦੀ ਹੈ । ਇਸ ਤੋਂ ਪਹਿਲਾਂ ਉਹ ਜਿਲ੍ਹਾ, ਪੰਜਾਬ ਅਤੇ ਨੈਸ਼ਨਲ ਪੱਧਰੀ ਖੇਡ ਮੁਕਾਬਲਿਆਂ ਵਿੱਚੋਂ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗੇ ਹਾਸਲ ਕਰ ਚੁੱਕੀ ਹੈ । ਉਸਦਾ ਪਰਿਵਾਰ ਚਾਹੁੰਦਾ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਧੀ ਨੂੰ ਚੰਗੀ ਨੌਕਰੀ ਦੇਵੇ ਤਾਂ ਕਿ ਉਨ੍ਹਾਂ ਦੇ ਘਰ ਗਰੀਬੀ ਦੂਰ ਹੋ ਸਕੇ । ਜਿਕਰਯੋਗ ਹੈ ਕਿ ਲੜਕੀ ਦਾ ਪਿਤਾ ਮਿਹਨਤ ਮਜਦੂਰੀ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਿਹਾ ਹੈ ।

gold medal

-PTC News

  • Share