ਮੁੱਖ ਖਬਰਾਂ

ਬੋਰਿਸ ਜਾਨਸਨ ਨੇ ਰੱਦ ਕੀਤਾ ਭਾਰਤ ਦੋਰਾ, ਕੋਰੋਨਾ ਦੇ ਵੱਧ ਰਹੇ ਮਾਮਲਿਆਂ 'ਤੇ ਜਤਾਈ ਚਿੰਤਾ

By Jagroop Kaur -- April 19, 2021 8:56 pm -- Updated:April 19, 2021 8:56 pm

ਕੋਰੋਨਾ ਦਾ ਕਹਿਰ ਜਿਥੇ ਇਨਸਾਨੀ ਜਾਨਾ 'ਤੇ ਭਾਰੀ ਪੈ ਰਿਹਾ ਹੈ ਉਥੇ ਹੀ ਦੇਸ਼ ਵਿਦੇਸ਼ ਦੇ ਮੰਤਰੀਆਂ ਵੱਲੋਂ ਕੀਤੀਆਂ ਜਾਨ ਵਾਲੀਆਂ ਮੁਲਾਕਾਤਾਂ ਅਤੇ ਸਮਾਗਮਾਂ 'ਤੇ ਵੀ ਭਾਰੀ ਹੈ। ਜੀ ਹਾਂ ਗੱਲ ਕਰ ਰਹੇ ਹਾਂ ਕੋਰੋਨਾ ਦੀ ਵਿਸਫੋਟਕ ਸਥਿਤੀ ਤੋਂ ਬਾਅਦ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੱਲੋਂ ਰੱਦ ਕੀਤੇ ਗਏ ਭਾਰਤ ਦੌਰੇ ਦੀ । ਬੌਰਿਸ ਜਾਨਸਨ 25 ਅਪ੍ਰੈਲ ਨੂੰ ਭਾਰਤ ਆਉਣ ਵਾਲੇ ਸਨ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਨ ਭਾਰਤ ਦੀ ਯਾਤਰਾ ਰੱਦ ਕੀਤੀ

Also Read | Punjab CM announces stricter curb; here’s what’s opened and closed?

ਬ੍ਰਿਟੇਨ ਦੀ ਵਿਰੋਧੀ ਲੇਬਰ ਪਾਰਟੀ ਨੇ ਪ੍ਰਧਾਨ ਮੰਤਰੀ ਜਾਨਸਨ ਨੂੰ ਸਵਾਲ ਕੀਤਾ ਸੀ ਕਿ ਉਹ ਦੁਵੱਲੇ ਸਬੰਧਾਂ ਬਾਰੇ ਗੱਲਬਾਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਨਲਾਈਨ ਕਿਉਂ ਨਹੀਂ ਮਿਲ ਸਕਦੇ? ਜ਼ਿਕਰਯੋਗ ਹੈ ਕਿ ਬੋਰਿਸ ਜੌਨਸਨ ਨੇ ਲਗਾਤਾਰ ਦੂਜੀ ਵਾਰ ਆਪਣੀ ਯਾਤਰਾ ਰੱਦ ਕਰ ਦਿੱਤੀ ਹੈ। ਇਸ ਤੋਂ ਪਹਿਲਾਂ 26 ਜਨਵਰੀ ਨੂੰ ਵੀ ਉਹ ਕੋਰੋਨਾ ਕਾਰਨ ਮੁੱਖ ਮਹਿਮਾਨ ਵਜੋਂ ਨਹੀਂ ਆ ਸਕੇ ਸਨ।

ਜਾਣਕਾਰੀ ਦੇ ਅਨੁਸਾਰ ਲੇਬਰ ਪਾਰਟੀ ਦੇ ਸਟੀਵ ਰੀਡ ਨੇ ਕਿਹਾ ਸੀ, 'ਯੂਕੇ ਸਰਕਾਰ ਲੋਕਾਂ ਨੂੰ ਕਹਿ ਰਹੀ ਹੈ ਕਿ ਜੇ ਜ਼ਰੂਰੀ ਨਹੀਂ ਤਾਂ ਯਾਤਰਾ ਨਾ ਕਰੋ ਅਤੇ ਮੈਨੂੰ ਸਮਝ ਨਹੀਂ ਆ ਰਹੀ ਕਿ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਭਾਰਤ ਸਰਕਾਰ ਨਾਲ ਜ਼ੂਮ ਮੀਟਿੰਗ 'ਤੇ ਵਿਚਾਰ-ਵਟਾਂਦਰੇ ਕਿਉਂ ਨਹੀਂ ਕਰ ਸਕਦੇ। ਇਸ ਯੁੱਗ ਵਿਚ, ਸਾਡੇ ਵਿਚੋਂ ਬਹੁਤ ਸਾਰੇ ਲੋਕ ਇਹੀ ਕਰਦੇ ਹਨ।Following India protests closely, says UK after Boris Johnson gaffe | Hindustan Times

Also Read | Coronavirus Punjab: DC Ludhiana imposes lockdown in these two areas 

ਮੈਨੂੰ ਲਗਦਾ ਹੈ ਕਿ ਪ੍ਰਧਾਨ ਮੰਤਰੀ ਅਤੇ ਜਿਹੜੇ ਲੋਕ ਪਬਲਿਕ ਲਾਈਫ ਵਿੱਚ ਹਨ, ਉਨ੍ਹਾਂ ਨੂੰ ਇੱਕ ਮਿਸਾਲ ਕਾਇਮ ਕਰਨੀ ਚਾਹੀਦੀ ਹੈ।ਖ਼ਬਰਾਂ ਅਨੁਸਾਰ, ਬੌਰਿਸ ਜਾਨਸਨ ਆਪਣੀ ਭਾਰਤ ਯਾਤਰਾ ਨੂੰ ਰੱਦ ਨਹੀਂ ਕਰਨਾ ਚਾਹੁੰਦੇ ਸਨ ਪਰ ਵਿਰੋਧੀ ਧਿਰ ਦੇ ਦਬਾਅ ਹੇਠ ਉਸਨੂੰ ਇਹ ਫੈਸਲਾ ਲੈਣਾ ਪਿਆ। ਇਸ ਤੋਂ ਪਹਿਲਾਂ 26 ਜਨਵਰੀ ਨੂੰ ਜਾਨਸਨ ਦਾ ਸਫ਼ਰ ਰੱਦ ਕਰ ਦਿੱਤਾ ਗਿਆ ਸੀ।Several States Pausing Use of Johnson & Johnson Vaccine After CDC, FDA Advisory - The New York Times

 ਮੰਨਿਆ ਜਾਂਦਾ ਹੈ ਕਿ ਦਸੰਬਰ 2019 ਵਿਚ ਯੂਕੇ ਦੀਆਂ ਆਮ ਚੋਣਾਂ ਤੋਂ ਬਾਅਦ ਬ੍ਰਿਟਿਸ਼ ਪ੍ਰਧਾਨਮੰਤਰੀ ਦੀ ਯੂਰਪ ਤੋਂ ਬਾਹਰ ਇਹ ਪਹਿਲੀ ਵੱਡੀ ਵਿਦੇਸ਼ ਯਾਤਰਾ ਹੈ। ਬੋਰਿਸ ਜੌਨਸਨ ਨੇ ਆਪਣੀ ਯਾਤਰਾ ਪਹਿਲਾਂ ਹੀ ਛੋਟਾ ਕਰ ਦਿੱਤੀ ਹੈ |ਇਸ ਤੋਂ ਪਹਿਲਾਂ, ਡਾਉਨਿੰਗ ਸਟ੍ਰੀਟ ਨੇ ਵੀ ਪੁਸ਼ਟੀ ਕੀਤੀ ਹੈ ਕਿ ਕੋਵਿਡ ਦੀ ਲਾਗ ਕਾਰਨ, ਯੂਕੇ ਦੇ ਪ੍ਰਧਾਨਮੰਤਰੀ ਨੇ ਆਪਣੀ ਯਾਤਰਾ ਸਿਰਫ ਇੱਕ ਦਿਨ - 25 ਅਪ੍ਰੈਲ ਤੱਕ ਵਧਾ ਦਿੱਤੀ ਹੈ। ਹਾਲਾਂਕਿ, ਹੁਣ ਬ੍ਰਿਟੇਨ ਦੇ ਪ੍ਰਧਾਨਮੰਤਰੀ ਨੇ ਆਪਣੀ ਭਾਰਤ ਯਾਤਰਾ ਰੱਦ ਕਰ ਦਿੱਤੀ ਹੈ|

Click here to follow PTC News on Twitter

  • Share