2022 ਦੀਆਂ ਚੋਣਾਂ 'ਚ ਸਿੱਧੂ ਅਤੇ ਚੰਨੀ ਹੋਣਗੇ ਪਾਰਟੀ ਦਾ ਚਿਹਰਾ - ਰਣਦੀਪ ਸਿੰਘ ਸੁਰਜੇਵਾਲਾ

By Riya Bawa - September 20, 2021 6:09 pm

a href="https://www.gnauniversity.edu.in/">

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੋ ਉੱਪ ਮੁੱਖ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਓਪੀ ਸੋਨੀ ਨਾਲ ਰਾਜ ਭਵਨ ਵਿਚ ਸਹੁੰ ਚੁੱਕੀ। ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਹੀ ਰਾਵਤ ਨੇ ਕਿਹਾ ਸੀ ਕਿ ਆਗਾਮੀ ਚੋਣਾਂ 'ਚ ਚਿਹਰਾ ਨਵਜੋਤ ਸਿੰਘ ਸਿੱਧੂ ਹੋਣਗੇ। ਫਿਰ ਕੀ ਸੀ ਸਵਾਲਾਂ ਦੀ ਵਾਛੜ ਸ਼ੁਰੂ ਹੋਣ 'ਚ ਦੇਰ ਨਾ ਲੱਗੀ। ਇਸ ਤੋਂ ਪਹਿਲਾਂ ਕਿ ਵਿਰੋਧੀ ਸਵਾਲ ਖੜੇ ਕਰਦੇ, ਆਪਣੇ ਹੀ ਹਮਲਾਵਰ ਹੋ ਗਏ, ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਇੰਚਾਰਜ ਦਾ ਬਿਆਨ ਬਿਲਕੁਲ ਪਸੰਦ ਨਹੀਂ ਆਇਆ।

CharanjitSinghChanni

ਹੁਣ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਬਿਆਨ ਦਿੱਤਾ ਹੈ ਕਿ 2022 ਦੀਆਂ ਚੋਣਾਂ ਵਿਚ ਨਵਜੋਤ ਸਿੱਧੂ ਅਤੇ ਚਰਨਜੀਤ ਚੰਨੀ ਪਾਰਟੀ ਦਾ ਚਿਹਰਾ ਹੋਣਗੇ। ਆਪਣੇ ਬਿਆਨ ਵਿੱਚ ਕਿਹਾ ਕਿ, "2022 ਦੀਆਂ ਚੋਣਾਂ ਸਿੱਧੂ-ਚੰਨੀ ਦੀ ਅਗਵਾਈ ‘ਚ ਲੜਾਂਗੇ।" ਉਹਨਾਂ ਕਿਹਾ ਕਿ ਪੰਜਾਬ ਵਿਚ ਦਲਿਤ ਮੁੱਖ ਮੰਤਰੀ ਬਣਾ ਕੇ ਕਾਂਗਰਸ ਨੇ ਇਤਿਹਾਸ ਰਚ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿਚ ਹੀ ਲੜੀਆਂ ਜਾਣਗੀਆਂ।

randeep singh surjewala covid positive

ਉਹਨਾਂ ਅੱਗੇ ਕਿਹਾ ਕਿ ਚਰਨਜੀਤ ਚੰਨੀ ਸਾਡੇ ਮੁੱਖ ਮੰਤਰੀ ਹਨ ਅਤੇ ਨਵਜੋਤ ਸਿੱਧੂ ਸਾਡੇ ਪ੍ਰਦੇਸ਼ ਪ੍ਰਧਾਨ ਹਨ। ਚਰਨਜੀਤ ਚੰਨੀ ਬਤੌਰ ਮੁੱਖ ਮੰਤਰੀ ਸਾਡਾ ਚਿਹਰਾ ਹੋਣਗੇ ਪਰ ਸੰਗਠਨ ਦੇ ਪ੍ਰਮੁੱਖ ਵਜੋਂ ਨਵਜੋਤ ਸਿੱਧੂ ਵੀ ਸਾਡਾ ਚਿਹਰਾ ਹੋਣਗੇ।

-PTC News

adv-img
adv-img