Thu, Apr 25, 2024
Whatsapp

ਚੰਡੀਗੜ੍ਹ 'ਚ ਬਦਮਾਸ਼ਾਂ ਨੇ ਬਾਊਂਸਰ ਸੁਰਜੀਤ 'ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ,PGI 'ਚ ਹੋਈ ਮੌਤ

Written by  Shanker Badra -- March 17th 2020 01:59 PM
ਚੰਡੀਗੜ੍ਹ 'ਚ ਬਦਮਾਸ਼ਾਂ ਨੇ ਬਾਊਂਸਰ ਸੁਰਜੀਤ 'ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ,PGI 'ਚ ਹੋਈ ਮੌਤ

ਚੰਡੀਗੜ੍ਹ 'ਚ ਬਦਮਾਸ਼ਾਂ ਨੇ ਬਾਊਂਸਰ ਸੁਰਜੀਤ 'ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ,PGI 'ਚ ਹੋਈ ਮੌਤ

ਚੰਡੀਗੜ੍ਹ 'ਚ ਬਦਮਾਸ਼ਾਂ ਨੇ ਬਾਊਂਸਰ ਸੁਰਜੀਤ 'ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ,PGI 'ਚ ਹੋਈ ਮੌਤ:ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-38 ਵੈਸਟ ਸਥਿਤ ਸਮਾਲ ਚੌਕ ਨੇੜੇ ਸੋਮਵਾਰ ਰਾਤ 2 ਬਾਈਕ ਸਵਾਰ ਬਦਮਾਸ਼ਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਸੁਰਜੀਤ ਬਾਊਂਸਰ ਦੀ ਹੱਤਿਆ ਕਰ ਦਿੱਤੀ ਹੈ। ਮ੍ਰਿਤਕ ਬਾਊਂਸਰ ਦੀ ਪਛਾਣ ਸੈਕਟਰ-38 ਵੈਸਟ ਵਾਸੀ ਸੁਰਜੀਤ ਦੇ ਰੂਪ 'ਚ ਹੋਈ ਹੈ। ਬਾਊਂਸਰ ਸੁਰਜੀਤ ਟ੍ਰਾਈਸਿਟੀ ਦੇ ਬਾਊਂਸਰ ਸਪਲਾਇਰਾਂ 'ਚ ਵੱਡਾ ਨਾਂ ਹੈ। [caption id="attachment_395886" align="aligncenter" width="300"]Bouncer Surjit Shot dead in Sector 38 (West) Chandigarh ਚੰਡੀਗੜ੍ਹ 'ਚ ਬਦਮਾਸ਼ਾਂ ਨੇ ਬਾਊਂਸਰ ਸੁਰਜੀਤ 'ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ, PGI 'ਚ ਹੋਈ ਮੌਤ[/caption] ਮਿਲੀ ਜਾਣਕਾਰੀ ਅਨੁਸਾਰ ਸੈਕਟਰ-38 ਵੈਸਟ ਨਿਵਾਸੀ ਬਾਊਂਸਰ ਸੁਰਜੀਤ ਆਪਣੀ ਕਾਰ 'ਚ ਘਰ ਜਾ ਰਿਹਾ ਸੀ। ਜਦੋਂ ਉਹ ਸੈਕਟਰ-38 ਵੈਸਟ ਚੌਕ 'ਤੇ ਪਹੁੰਚਿਆ ਤਾਂ ਦੋ ਬਾਈਕ ਸਵਾਰ ਨੌਜਵਾਨਾਂ ਨੇ ਉਸ ਦੀ ਗੱਡੀ ਦੇ ਅੱਗੇ ਬਾਈਕ ਖੜ੍ਹੀ ਕਰ ਦਿੱਤੀ। ਜਦੋਂ ਸੁਰਜੀਤ ਨੇ ਗੱਡੀ ਰੋਕੀ ਤਾਂ ਬਾਈਕ ਸਵਾਰ ਦੋ ਨੌਜਵਾਨਾਂ ਨੇ ਪਿਸਤੌਲ ਕੱਢ ਕੇ ਬਾਊਂਸਰ ਸੁਰਜੀਤ 'ਤੇ ਅੱਠ ਫਾਇਰ ਕਰ ਦਿੱਤੇ। [caption id="attachment_395884" align="aligncenter" width="300"]Bouncer Surjit Shot dead in Sector 38 (West) Chandigarh ਚੰਡੀਗੜ੍ਹ 'ਚ ਬਦਮਾਸ਼ਾਂ ਨੇ ਬਾਊਂਸਰ ਸੁਰਜੀਤ 'ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ, PGI 'ਚ ਹੋਈ ਮੌਤ[/caption] ਜਿਸ ਕਾਰਨ ਗੋਲੀ ਲੱਗਣ ਤੋਂ ਬਾਊਂਸਰ ਜ਼ਖਮੀ ਹੋ ਗਿਆ ਅਤੇ ਕਤਲ ਤੋਂ ਬਾਅਦ ਬਾਈਕ ਸਵਾਰ ਬਦਮਾਸ਼ ਸੈਕਟਰ-43 ਦੇ ਰਿਹਾਇਸ਼ੀ ਇਲਾਕੇ 'ਚ ਜਾ ਕੇ ਗਾਇਬ ਹੋ ਗਏ ਸਨ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀ ਬਾਊਂਸਰ ਨੂੰ ਪੀ.ਜੀ.ਆਈ. 'ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।  ਮਲੋਆ ਥਾਣਾ ਪੁਲਿਸ ਨੇ ਅਣਪਛਾਤੇ ਬਾਈਕ ਸਵਾਰ ਨੌਜਵਾਨਾਂ 'ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। [caption id="attachment_395883" align="aligncenter" width="300"]Bouncer Surjit Shot dead in Sector 38 (West) Chandigarh ਚੰਡੀਗੜ੍ਹ 'ਚ ਬਦਮਾਸ਼ਾਂ ਨੇ ਬਾਊਂਸਰ ਸੁਰਜੀਤ 'ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ, PGI 'ਚ ਹੋਈ ਮੌਤ[/caption] ਸੁਰਜੀਤ ਬਾਊਂਸਰ ਦੀ ਹੱਤਿਆ ਪਿਛੇ ਬਾਊਂਸਰਾਂ ਵਿਚਕਾਰ ਆਪਸੀ ਰੰਜਿਸ਼ ਹੋ ਸਕਦੀ ਹੈ। 2017 'ਚ ਬਾਊਂਸਰ ਮਿੱਤਰ ਦੀ ਹੱਤਿਆ 'ਚ ਬਾਊਂਸਰ ਸੁਰਜੀਤ ਦਾ ਨਾਮ ਆਇਆ ਸੀ। ਪੁਲਿਸ ਨੇ ਬਾਊਂਸਰ ਸੁਰਜੀਤ ਤੋਂ ਮਾਮਲੇ 'ਚ ਪੁੱਛਗਿੱਛ ਵੀ ਕੀਤੀ ਸੀ ਪਰ ਬਾਅਦ 'ਚ ਪੁਲਸ ਨੇ ਸੁਰਜੀਤ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਸੂਤਰਾਂ ਦੀ ਮੰਨੀਏ ਤਾਂ ਬਾਊਂਸਰ ਸੁਰਜੀਤ ਦੀ ਹੱਤਿਆ ਪਿੱਛੇ ਵੀ ਗੈਂਗਵਾਰ ਜਾਂ ਫੇਰ ਆਪਸੀ ਰੰਜਿਸ਼ ਲੱਗ ਰਹੀ ਹੈ। -PTCNews


Top News view more...

Latest News view more...