Thu, Apr 18, 2024
Whatsapp

'ਬੈਂਸ' ਦੀ 'ਅਣਪਛਾਤੀ' ਲਾਸ਼, ਜਾਣੋ ਕੀ ਹੈ ਬੈਂਸ ਦੀ ਅਸਲ ਕਹਾਣੀ

Written by  Shanker Badra -- October 03rd 2020 12:54 PM
'ਬੈਂਸ' ਦੀ 'ਅਣਪਛਾਤੀ' ਲਾਸ਼, ਜਾਣੋ ਕੀ ਹੈ ਬੈਂਸ ਦੀ ਅਸਲ ਕਹਾਣੀ

'ਬੈਂਸ' ਦੀ 'ਅਣਪਛਾਤੀ' ਲਾਸ਼, ਜਾਣੋ ਕੀ ਹੈ ਬੈਂਸ ਦੀ ਅਸਲ ਕਹਾਣੀ

'ਬੈਂਸ' ਦੀ 'ਅਣਪਛਾਤੀ' ਲਾਸ਼, ਜਾਣੋ ਕੀ ਹੈ ਬੈਂਸ ਦੀ ਅਸਲ ਕਹਾਣੀ:ਗੜ੍ਹਸ਼ੰਕਰ : ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ ਨਾਲ ਆਲੇ-ਦੁਆਲੇ ਦੇ ਇਲਾਕੇ 'ਚ ਸਨਸਨੀ ਫ਼ੈਲ ਗਈ ਹੈ। ਉੱਪਰੋਂ ਉਸ ਦੀ ਲਾਸ਼ ਕੋਲ ਮਿਲੇ ਸਮਾਨ ਨੇ ਕਹਾਣੀ ਨੂੰ ਵੱਖਰਾ ਹੀ ਮੋੜ ਦਿੱਤਾ। ਖ਼ਬਰ ਨੰਗਲ ਰੋਡ 'ਤੇ ਪੈਂਦੇ ਪਿੰਡ ਸ਼ਾਹਪੁਰ ਤੋਂ ਹੈ ਜਿੱਥੋਂ ਲੰਘਦੀ ਕੰਢੀ ਨਹਿਰ ਦੇ ਕਿਨਾਰੇ ਸਥਿਤ ਗੱਤਾ ਫੈਕਟਰੀ ਦੇ ਲਾਗਿਓਂ ਇੱਕ 25-26 ਕੁ ਸਾਲਾਂ ਦੇ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਨੌਜਵਾਨ ਦੀ ਸੱਜੀ ਬਾਂਹ 'ਤੇ ਬੈਂਸ ਲਿਖਿਆ ਹੋਇਆ ਹੈ। [caption id="attachment_436504" align="aligncenter" width="300"] 'ਬੈਂਸ' ਦੀ 'ਅਣਪਛਾਤੀ' ਲਾਸ਼, ਜਾਣੋ ਕੀ ਹੈ ਬੈਂਸ ਦੀ ਅਸਲ ਕਹਾਣੀ[/caption] ਜਾਣਕਾਰੀ ਅਨੁਸਾਰ ਲਾਸ਼ ਦੇ ਨੇੜਿਉਂ ਇੱਕ ਖਾਲੀ ਸਰਿੰਜ ਵੀ ਮਿਲੀ ਹੈ, ਜਿਸ ਕਾਰਨ ਉਸ ਦੀ ਮੌਤ ਬਾਰੇ ਵੱਖੋ-ਵੱਖਰੇ ਕਿਆਸ ਲਗਾਏ ਜਾ ਰਹੇ ਹਨ। ਮ੍ਰਿਤਕ ਨੌਜਵਾਨ ਨੇ ਹਰੇ ਤੇ ਗ੍ਰੇਅ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਇਕਬਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 7 ਵਜੇ ਫੋਨ 'ਤੇ ਇਸ ਬਾਰੇ 'ਚ ਸੂਚਨਾ ਮਿਲੀ ਸੀ। [caption id="attachment_436503" align="aligncenter" width="253"] 'ਬੈਂਸ' ਦੀ 'ਅਣਪਛਾਤੀ' ਲਾਸ਼, ਜਾਣੋ ਕੀ ਹੈ ਬੈਂਸ ਦੀ ਅਸਲ ਕਹਾਣੀ[/caption] ਉਹ ਐੱਸਆਈ ਰਾਕੇਸ਼ ਕੁਮਾਰ ਤੇ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਅਤੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਐੱਸਆਈ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇਹ ਨੂੰ ਪਛਾਣ ਲਈ ਪੰਜ ਘੰਟੇ ਲਈ ਸਰਕਾਰੀ ਹਸਪਤਾਲ 'ਚ ਰੱਖਿਆ ਜਾਵੇਗਾ। ਇਸ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਨੌਜਵਾਨ ਦੀ ਮੌਤ ਦੇ ਕਾਰਨਾਂ ਬਾਰੇ ਹਾਲੇ ਤੱਕ ਕੋਈ ਜ਼ਿਆਦਾ ਜਾਣਕਾਰੀ ਉਪਲਬਧ ਨਹੀਂ ਹੈ। [caption id="attachment_436502" align="aligncenter" width="147"] 'ਬੈਂਸ' ਦੀ 'ਅਣਪਛਾਤੀ' ਲਾਸ਼, ਜਾਣੋ ਕੀ ਹੈ ਬੈਂਸ ਦੀ ਅਸਲ ਕਹਾਣੀ[/caption] ਇਸ ਦੌਰਾਨ ਲਾਸ਼ ਕੋਲ ਮਿਲੀ ਸਰਿੰਜ ਕਾਰਨ ਇਸ ਮਾਮਲੇ 'ਚ ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਦੇ ਹੋਣ ਬਾਰੇ ਵੀ ਸ਼ੱਕ ਜਤਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਬਣਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਅਤੇ ਲੋੜੀਂਦੀ ਜਾਂਚ-ਪੜਤਾਲ ਜਾਰੀ ਹੈ। ਪੁਲਿਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਬਾਰੇ ਜਾਣਕਾਰੀ ਹਾਸਲ ਕਰਕੇ ਉਸ ਦੇ ਪਰਿਵਾਰ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਜਾਵੇਗਾ। -PTCNews educare


Top News view more...

Latest News view more...