ਮੁੰਡੇ ਨੇ ਜੂਸ ‘ਚ ਨਸ਼ੀਲੀ ਦਵਾਈ ਪਿਆ ਕੇ ਵਿਆਹੁਤਾ ਦੀਆਂ ਨਗਨ ਹਾਲਤ 'ਚ ਖਿੱਚੀਆਂ ਫੋਟੋਆਂ , ਮਗਰੋਂ ਕਰ ਦਿੱਤੀਆਂ ਵਾਇਰਲ

By Shanker Badra - September 10, 2019 4:09 pm

ਮੁੰਡੇ ਨੇ ਜੂਸ ‘ਚ ਨਸ਼ੀਲੀ ਦਵਾਈ ਪਿਆ ਕੇ ਵਿਆਹੁਤਾ ਦੀਆਂ ਨਗਨ ਹਾਲਤ 'ਚ ਖਿੱਚੀਆਂ ਫੋਟੋਆਂ , ਮਗਰੋਂ ਕਰ ਦਿੱਤੀਆਂ ਵਾਇਰਲ:ਨਿਹਾਲ ਸਿੰਘ ਵਾਲਾ : ਇੱਕ ਵਿਅਕਤੀ ਵੱਲੋਂ ਵਿਆਹੁਤਾ ਔਰਤ ਨੂੰ ਜੂਸ 'ਚ ਨਸ਼ੀਲੀ ਦਵਾਈਪਿਆ ਕੇ ਬੇਹੋਸ਼ ਕਰ ਕੇ ਨਗਨ ਹਾਲਤ 'ਚ ਫੋਟੋਆਂ ਖਿੱਚਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲੈ ਹੈ।

Boy drugs juice drugs Medicine Photographs nude condition of marriage Woman ਮੁੰਡੇ ਨੇ ਜੂਸ ‘ਚ ਨਸ਼ੀਲੀ ਦਵਾਈ ਪਿਆ ਕੇ ਵਿਆਹੁਤਾ ਦੀਆਂ ਨਗਨ ਹਾਲਤ 'ਚ ਖਿੱਚੀਆਂ ਫੋਟੋਆਂ , ਮਗਰੋਂ ਕਰ ਦਿੱਤੀਆਂ ਵਾਇਰਲ

ਇਸ ਦੌਰਾਨ ਪੀੜਤ ਔਰਤ ਨੇ ਦੱਸਿਆ ਕਿ ਉਸ ਦਾ ਵਿਆਹ 10 ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੇ 2 ਬੱਚੇ ਹਨ। ਉਹ ਬੁਟੀਕ ਦਾ ਕੰਮ ਕਰਦੀ ਹੈ। ਇਸ ਦੌਰਾਨ ਉਸ ਦੀ ਜਾਣ-ਪਛਾਣ ਦਿਲਬਾਗ ਸਿੰਘ ਵਾਸੀ ਸੈਦੋਕੇ ਨਾਲ ਹੋ ਗਈ। ਇੱਕ ਦਿਨ ਉਹ ਵਿਅਕਤੀ ਉਸ ਦੇ ਘਰ ਆਇਆ ਅਤੇ ਜੂਸ 'ਚ ਨਸ਼ੇ ਵਾਲੀ ਚੀਜ਼ ਪਿਆ ਕੇ ਬੇਹੋਸ਼ ਕਰ ਦਿੱਤਾ। ਜਿਸ ਤੋਂ ਬਾਅਦ ਉਸ ਨੇ ਉਸ ਦੀਆਂ ਨਗਨ ਹਾਲਤ 'ਚ ਫ਼ੋਟੋਆਂ ਖਿੱਚ ਲਈਆਂ।

 Boy drugs juice drugs Medicine Photographs nude condition of marriage Woman ਮੁੰਡੇ ਨੇ ਜੂਸ ‘ਚ ਨਸ਼ੀਲੀ ਦਵਾਈ ਪਿਆ ਕੇ ਵਿਆਹੁਤਾ ਦੀਆਂ ਨਗਨ ਹਾਲਤ 'ਚ ਖਿੱਚੀਆਂ ਫੋਟੋਆਂ , ਮਗਰੋਂ ਕਰ ਦਿੱਤੀਆਂ ਵਾਇਰਲ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਗੁਰਦਾਸਪੁਰ : ਸਿਮਰਜੀਤ ਬੈਂਸ ਦੀ ਗ੍ਰਿਫਤਾਰੀ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੀਤੀ ਕਲਮ ਛੋੜ ਹੜਤਾਲ

ਉਸ ਨੇ ਦੱਸਿਆ ਕਿ ਉਹ ਮੈਨੂੰ ਬਲੈਕ ਮੇਲ ਕਰਕੇ ਇਕ ਲੱਖ ਰੁਪਏ ਦੀ ਮੰਗ ਕਰ ਰਿਹਾ ਸੀ ਅਤੇ ਫ਼ੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀਆਂ ਧਮਕੀਆਂ ਦੇ ਰਿਹਾ ਸੀ। ਜਦੋਂ ਉਨ੍ਹਾਂ ਨੇ ਪੈਸੇ ਨਾ ਦਿੱਤੇ ਤਾਂ ਉਸ ਨੇ ਫ਼ੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀਆਂ। ਜਿਸ ਮਗਰੋਂ ਪੀੜਤਾ ਦੇ ਬਿਆਨਾਂ 'ਤੇ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਦਿਲਬਾਗ ਸਿੰਘ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।
-PTCNews

adv-img
adv-img