ਹੁਣ WhatsApp ਜ਼ਰੀਏ ਬੁਕਿੰਗ ਕਰਵਾਓ LPG ਸਿਲੰਡਰ, ਆਨਲਾਈਨ ਭੁਗਤਾਨ ਦੀ ਵੀ ਸਹੂਲਤ

BPCL launches cooking gas booking via WhatsApp
ਹੁਣ WhatsApp ਜ਼ਰੀਏ ਬੁਕਿੰਗ ਕਰਵਾਓ LPG ਸਿਲੰਡਰ, ਆਨਲਾਈਨ ਭੁਗਤਾਨ ਦੀ ਵੀ ਸਹੂਲਤ

ਹੁਣ WhatsApp ਜ਼ਰੀਏ ਬੁਕਿੰਗ ਕਰਵਾਓ LPG ਸਿਲੰਡਰ, ਆਨਲਾਈਨ ਭੁਗਤਾਨ ਦੀ ਵੀ ਸਹੂਲਤ:ਨਵੀਂ ਦਿੱਲੀ : ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਡ (ਬੀਪੀਸੀਐਲ) ਨੇ ਗਾਹਕਾਂ ਦੀ ਸਹੂਲਤ ਲਈ ਵੱਟਸਐਪ ਰਾਹੀਂ ਰਸੋਈ ਗੈਸ ਸਿਲੰਡਰਾਂ ਦੀ ਬੁਕਿੰਗ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਦੇ 7.10 ਕਰੋੜ ਐਲ.ਪੀ.ਜੀ. ਗ੍ਰਾਹਕਾਂ ਨੂੰ ਇਸ ਦਾ ਲਾਭ ਮਿਲੇਗਾ।

ਇਸ ਦੌਰਾਨ ਬੀਪੀਸੀਐਲ ਨੇ ਇੱਕ ਬਿਆਨ ‘ਚ ਕਿਹਾ ਕਿ ਦੇਸ਼ ਭਰ ਵਿੱਚ ਸਥਿਤ ਭਾਰਤ ਗੈਸ ਦੇ ਗਾਹਕ ਕਿਤੇ ਵੀ ਵੱਟਸਐਪ ਰਾਹੀਂ ਰਸੋਈ ਗੈਸ ਸਿਲੰਡਰ ਬੁੱਕ ਕਰਵਾ ਸਕਦੇ ਹਨ। ਕੰਪਨੀ ਨੇ ਕਿਹਾ ਹੈ ਕਿ ਉਸ ਨੇ ਸਿਲੰਡਰ ਦੀ ਬੁਕਿੰਗ ਲਈ ਇੱਕ ਨਵਾਂ ਵੱਟਸਐਪ ਬਿਜ਼ਨਸ ਚੈਨਲ ਸ਼ੁਰੂ ਕੀਤਾ ਹੈ।

ਕੰਪਨੀ ਨੇ ਦੱਸਿਆ ਕਿ ਵ੍ਹਟਸਐਪ ‘ਤੇ ਬੁਕਿੰਗ ਬੀਪੀਸੀਐੱਲ ਸਮਾਰਟਲਾਈਨ ਨੰਬਰ 1800-224-344 ਜ਼ਰੀਏ ਕੀਤੀ ਜਾ ਸਕਦੀ ਹੈ। ਗਾਹਕ ਦੇ ਕੰਪਨੀ ਨਾਲ ਰਜਿਸਟਰਡ ਮੋਬਾਈਲ ਨੰਬਰ ਤੋਂ ਹੀ ਇਹ ਬੁਕਿੰਗ ਕੀਤੀ ਜਾ ਸਕਦੀ ਹੈ।

ਇਸ ਸਹੂਲਤ ਨੂੰ ਲਾਂਚ ਕਰਦੇ ਹੋਏ ਕੰਪਨੀ ਦੇ ਮਾਰਕੀਟਿੰਗ ਡਾਇਰੈਕਟਰ ਅਰੁਣ ਸਿੰਘ ਨੇ ਕਿਹਾ ਕਿ ‘ਵ੍ਹਟਸਐਪ ਰਾਹੀਂ ਐੱਲਪੀਜੀ ਬੁਕਿੰਗ ਕਰਨ ਦੀ ਸਹੂਲਤ ਨਾਲ ਗਾਹਕਾਂ ਨੂੰ ਰਸੋਈ ਗੈਸ ਬੁਕਿੰਗ ਕਰਨ ‘ਚ ਕਾਫ਼ੀ ਆਸਾਨੀ ਹੋਵੇਗੀ। ਅੱਜ ਦੇ ਸਮੇਂ ਵਿੱਚ ਨੌਜਵਾਨ ਜਾਂ ਬਜ਼ੁਰਗ ਤੇ ਹਰ ਕੋਈ ਇਸ ਦੀ ਵਰਤੋਂ ਕਰਦਾ ਹੈ।

ਇਸ ਦੌਰਾਨ ਕੰਪਨੀ ਦੇ ਕਾਰਜਕਾਰੀ ਨਿਰਦੇਸ਼ਕ, ਐਲਪੀਜੀ ਇੰਚਾਰਜ ਟੀ. ਪੀਤਾਂਬਰ ਨੇ ਕਿਹਾ ਕਿ ਵੱਟਸਐਪ ਰਾਹੀਂ ਬੁਕਿੰਗ ਕਰਨ ਤੋਂ ਬਾਅਦ ਗਾਹਕ ਨੂੰ ਬੁਕਿੰਗ ਦਾ ਸੰਦੇਸ਼ ਮਿਲੇਗਾ। ਇਸ ਦੇ ਨਾਲ ਉਸ ਨੂੰ ਇੱਕ ਲਿੰਕ ਮਿਲੇਗਾ ਜਿਸ ‘ਤੇ ਉਹ ਡੈਬਿਟ ਜਾਂ ਹੋਰ ਭੁਗਤਾਨ ਐਪਸ ਜਿਵੇਂ ਕ੍ਰੈਡਿਟ ਕਾਰਡ, ਯੂਪੀਆਈ ਅਤੇ ਅਮੇਜ਼ਨ ਨਾਲ ਭੁਗਤਾਨ ਕਰ ਸਕਦਾ ਹੈ।
-PTCNews