ਕੈਨੇਡਾ: ਬਰੈਂਪਟਨ ‘ਚ ਮਾਂ-ਧੀ ਦਾ ਜਵਾਈ ਵੱਲੋਂ ਕਤਲ

Brampton: Punjabi Daughter Mother killed by son in law in Canada
Brampton: Punjabi Daughter Mother killed by son in law in Canada

Brampton: Punjabi Daughter Mother killed by son in law in Canada:  ਕੈਨੇਡਾ, ਬਰੈਂਪਟਨ ‘ਚ ਇਕ ਪੰਜਾਬੀ ਔਰਤ ਅਤੇ ਉਸ ਦੀ ਬੇਟੀ ਦੀ ਚਾਕੂ ਮਾਰ ਕੇ ਹੱਤਿਆ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਦੋਵੇਂ ਮ੍ਰਿਤਕਾਂ ਦੀ ਪਛਾਣ ਪਿੰਡ ਛੋਕਰਾਂ ਦੇ ਸਰਪੰਚ ਕੁਲਦੀਪ ਸਿੰਘ ਦੀ ਪਤਨੀ ਅਤੇ ਉਸ ਦੀ ਬੇਟੀ ਵੱਜੋਂ ਕੀਤੀ ਗਈ ਹੈ ਅਤੇ ਹੱਤਿਆ ਦਾ ਸ਼ੱਕ ਉਨ੍ਹਾਂ ਦੇ ਜਵਾਈ ‘ਤੇ ਜਤਾਇਆ ਜਾ ਰਿਹਾ ਹੈ।
Brampton: Punjabi Daughter Mother killed by son in law in Canadaਲੋਹੜੀ ਦੇ ਤਿਓਹਾਰ ਵਾਲੇ ਦਿਨ ਜਿਵੇਂ ਹੀ ਖਬਰ ਪਿੰਡ ਪਹੁੰਚੀ ਤਾਂ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ।

ਮ੍ਰਿਤਕ ਦੇ ਰਿਸ਼ਤੇਦਾਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਲਜੀਤ ਕੌਰ ਸਾਲ 2007 ‘ਚ ਕੈਨੇਡਾ ਗਈ ਸੀ ਅਤੇ ਉਸਦਾ ਵਿਆਹ ਜਲੰਧਰ ਦੇ ਪਿੰਡ ਸਮਰਾਵਾਂ ਦੇ ਰਹਿਣ ਵਾਲੇ ਦਵਿੰਦਰ ਸਿੰਘ ਦੇ ਨਾਲ ਕਰੀਬ 2 ਸਾਲ ਪਹਿਲਾਂ ਹੋਇਆ ਸੀ ਅਤੇ ਉਹਨਾਂ ਦਾ 8 ਮਹੀਨਿਆਂ ਦਾ ਇਕ ਬੇਟਾ ਵੀ ਹੈ।
Brampton: Punjabi Daughter Mother killed by son in law in CanadaBrampton: Punjabi Daughter Mother killed by son in law in Canada: ਮ੍ਰਿਤਕ ਦੇ ਦੋਹਾਂ ਪੁੱਤਰਾਂ ਨੇ ਜਾਣਕਾਰੀ ਦਿੱਤੀ ਕਿ ਹੁਣ ਤੋਂ ਤਕਰੀਬਨ 2 ਸਾਲ ਪਹਿਲਾਂ ਉਨ੍ਹਾਂ ਦੇ ਪਿਤਾ ਅਤੇ ਮਾਤਾ ਅਵਤਾਰ ਕੌਰ ਆਪਣੀ ਬੇਟੀ ਨੂੰ ਮਿਲਣ ਉਸ ਕੋਲ ਗਏ ਸਨ, ਅਤੇ ਸ਼ਨੀਵਾਰ ਦੇਰ ਰਾਤ ਉਹਨਾਂ ਨੂੰ ਪਿਤਾ ਨੇ ਫੋਨ ਕਰ ਦੱਸਿਆ ਕਿ ਦੋਵਾਂ ਮਾਂ-ਧੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
Brampton: Punjabi Daughter Mother killed by son in law in Canadaਫਿਲਹਾਲ, ਹੱਤਿਆ ਦੇ ਕਾਰਨਾਂ ਦਾ ਤਾਂ ਪਤਾ ਨਹੀਂ ਲੱਗ ਸਕਿਆ ਹੈ, ਪਰ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾ ਚੁੱਕੀ ਹੈ।

ਪੁਲਿਸ ਵੱਲੋਂ ਕਤਲ ਦਾ ਸ਼ੱਕ ਜਵਾਈ ‘ਤੇ ਜਤਾਇਆ ਜਾ ਰਿਹਾ ਹੈ ਅਤੇ ਉਸਨੂੰ ਹਿਰਾਸਤ ‘ਤ ਲੈ ਲਿਆ ਗਿਆ ਹੈ।

—PTC News