ਬ੍ਰਾਜ਼ੀਲ ਜੇਲ ‘ਚੋਂ 105 ਕੈਦੀ ਹੋਏ ਫਰਾਰ ,ਪੁਲਿਸ ਨੂੰ ਪਈ ਬਿਪਤਾ

Brazil jail In 105 prisoners escaped

ਬ੍ਰਾਜ਼ੀਲ ਜੇਲ ‘ਚੋਂ 105 ਕੈਦੀ ਹੋਏ ਫਰਾਰ ,ਪੁਲਿਸ ਨੂੰ ਪਈ ਬਿਪਤਾ:ਬ੍ਰਾਜ਼ੀਲ ਦੇ ਪਰੇਬਾ ਦੀ ਜੇਲ ‘ਚੋ 105 ਕੈਦੀ ਪੁਲਿਸ ਅਧਿਕਾਰੀਆਂ ਨੂੰ ਚਕਮਾ ਦੇ ਕੇ ਫ਼ਰਾਰ ਹੇ ਗਏ ਹਨ।ਜਿਸ ਦੇ ਨਾਲ ਪੁਲਿਸ ਅਧਿਕਾਰੀਆਂ ਨੂੰ ਬਿਪਤਾ ਪੈ ਗਈ ਹੈ।ਪਰੇਬਾ ਜੇਲ ਪ੍ਰਸ਼ਾਸਨ ਮੁਤਾਬਕ ਸਵੇਰੇ ਫ਼ਰਾਰ 105 ਕੈਦੀਆਂ ਚੋਂ 33 ਨੂੰ ਕਾਬੂ ਲਿਆ ਗਿਆ ਹੈ।

ਜੇਲ੍ਹ ਪ੍ਰਸ਼ਾਸਨ ਨੇ ਦੱਸਿਆ ਕਿ ਰਾਈਫ਼ਲ ਅਤੇ ਧਮਾਕਾਖੇਜ਼ ਸਮੱਗਰੀ ਸਣੇ 20 ਬੰਦੂਕਧਾਰੀ ਵਾਹਨਾਂ ਵਿੱਚ ਸਵਾਰ ਹੋ ਕੇ ਆਏ ਅਤੇ ਗਾਰਡਪੋਸਟ, ਬੈਰਕ ਅਤੇ ਜੇਲ ਦੇ ਮੁੱਖ ਗੇਟ ‘ਤੇ ਤੈਨਾਤ ਕਰਮਚਾਰੀਆਂ ‘ਤੇ ਗੋਲਾਬਾਰੀ ਕਰਨੀ ਸ਼ੁਰੂ ਕਰ ਦਿੱਤੀ।ਇਸ ਦੌਰਾਨ ਸੁਰੱਖਿਆ ਕਰਮਚਾਰੀਆਂ ਅਤੇ ਹਥਿਆਰਬੰਦਾਂ ਵਿਚਾਲੇ ਹੋਈ ਮੁਠਭੇੜ ਵਿੱਚ ਜੇਲ ਦਾ ਮੁੱਖ ਗੇਟ ਟੁਟ ਗਿਆ ਜਿਸ ਕਾਰਨ 105 ਕੈਦੀ ਭੱਜ ਗਏ।

ਇਸ ਤੋਂ ਬਾਅਦ ਕੁੱਝ ਹੋਰ ਹਥਿਆਰਬੰਦਾਂ ਨੇ ਨੇੜਲੇ ਕੌਮੀ ਮਾਰਗ ‘ਤੇ 36 ਸਾਲ ਦੇ ਪੁਲਿਸ ਕਰਮਚਾਰੀ ਦੇ ਸਿਰ ‘ਚ ਗੋਲੀ ਮਾਰ ਦਿੱਤੀ।ਪੁਲਿਸ ਕਰਮਚਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
-PTCNews