Thu, Apr 18, 2024
Whatsapp

ਕੋਰੋਨਾ ਨੂੰ ਮਜ਼ਾਕ ਕਰਨ ਵਾਲੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ ਹੋਇਆ ਕੋਰੋਨਾ ,ਪਹਿਲਾਂ ਦਿੱਤੇ ਸੀ ਅਜਿਹੇ ਬਿਆਨ

Written by  Shanker Badra -- July 08th 2020 06:18 PM
ਕੋਰੋਨਾ ਨੂੰ ਮਜ਼ਾਕ ਕਰਨ ਵਾਲੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ ਹੋਇਆ ਕੋਰੋਨਾ ,ਪਹਿਲਾਂ ਦਿੱਤੇ ਸੀ ਅਜਿਹੇ ਬਿਆਨ

ਕੋਰੋਨਾ ਨੂੰ ਮਜ਼ਾਕ ਕਰਨ ਵਾਲੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ ਹੋਇਆ ਕੋਰੋਨਾ ,ਪਹਿਲਾਂ ਦਿੱਤੇ ਸੀ ਅਜਿਹੇ ਬਿਆਨ

ਕੋਰੋਨਾ ਨੂੰ ਮਜ਼ਾਕ ਕਰਨ ਵਾਲੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ ਹੋਇਆ ਕੋਰੋਨਾ ,ਪਹਿਲਾਂ ਦਿੱਤੇ ਸੀ ਅਜਿਹੇ ਬਿਆਨ:ਬ੍ਰਾਜੀਲ : ਅਮਰੀਕਾ ਤੋਂ ਬਾਅਦ ਬ੍ਰਾਜ਼ੀਲ ਦੁਨੀਆ ਦਾ ਦੂਜਾ ਸਭ ਤੋਂ ਜ਼ਿਆਦਾ ਕੋਰੋਨਾ ਪ੍ਰਭਾਵਿਤ ਦੇਸ਼ ਹੈ।  ਕੋਰੋਨਾ ਮਹਾਂਮਾਰੀ ਨੂੰ ਬਹੁਤ ਹਲਕੇ ਵਿੱਚ ਲੈਣ 'ਤੇ ਨਿਯਮਤ ਤੌਰ ’ਤੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਵੀ ਕੋਰੋਨਾ ਦੀ ਲਪੇਟ ਵਿੱਚ ਆ ਗਏ ਹਨ ਅਤੇ ਮੰਗਲਵਾਰ ਨੂੰ ਸੰਕਰਮਿਤ ਪਾਏ ਗਏ ਹਨ।ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਸ਼ੁਰੂਆਤ ਵਿੱਚ ਇਸ ਨੂੰ ‘ਹਲਕਾ ਸਰਦੀ ਜ਼ੁਕਾਮ’ ਦੱਸਦੇ ਸਨ ਪਰ ਤੇਜ਼ ਬੁਖਾਰ ਮਗਰੋਂ ਕੀਤੇ ਚੌਥੇ ਟੈਸਟ ’ਚ ਉਹ ਕੋਰੋਨਾ ਪਾਜ਼ੀਟਿਵ ਨਿਕਲ ਆਏ ਹਨ। ਰਾਸ਼ਟਰਪਤੀ ਨੇ ਪਿਛਲੇ ਹਫ਼ਤੇ ਅਮਰੀਕੀ ਅੰਬੈਸੀ ਵਿੱਚ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਲਈ ਰੱਖੇ ਸਮਾਗਮ ਵਿੱਚ ਵੀ ਬਿਨਾਂ ਮਾਸਕ ਤੋਂ ਸ਼ਿਰਕਤ ਕੀਤੀ ਸੀ। ਇਸ ਹਫਤੇ ਦੇ ਸੋਮਵਾਰ ਨੂੰ ਉਨ੍ਹਾਂ ਨੇ ਮਾਸਕ ਲਗਾਉਣ ਨਾਲ ਜੁੜੇ ਨਿਯਮਾਂ ਨੂੰ ਬਦਲ ਦਿੱਤਾ, ਜੋ ਕਿ ਕਾਫ਼ੀ ਹੈਰਾਨ ਕਰਨ ਵਾਲਾ ਫੈਸਲਾ ਸੀ। ਬੋਲਸੋਨਾਰੋ ਨੇ ਬ੍ਰਾਜ਼ੀਲ ਵਿਚ ਜਨਤਕ ਥਾਵਾਂ 'ਤੇ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਸੀ, ਜਦੋਂ ਕਿ ਉਹ ਇਸ ਤੋਂ ਪਹਿਲਾਂ ਕੋਰੋਨਾ ਨਾਲ ਜੁੜੇ ਸਥਾਨਕ ਨਿਯਮਾਂ ਦੀ ਉਲੰਘਣਾ ਵਿਚ ਮਾਸਕ ਬਗੈਰ ਕਈ ਜਨਤਕ ਸਮਾਗਮਾਂ ਵਿਚ ਸ਼ਾਮਲ ਹੋਏ ਸਨ। [caption id="attachment_416546" align="aligncenter" width="300"]Brazilian president Jair Bolsonaro tests positive for coronavirus ਕੋਰੋਨਾ ਨੂੰ ਮਜ਼ਾਕ ਕਰਨ ਵਾਲੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ ਹੋਇਆ ਕੋਰੋਨਾ ,ਪਹਿਲਾਂ ਦਿੱਤੇ ਸੀ ਅਜਿਹੇ ਬਿਆਨ[/caption] ਦੱਸ ਦੇਈਏ ਕਿ ਬੋਲਸੋਨਾਰੋ ਨੇ ਕੋਰੋਨਾ ਨੂੰ 'ਮਾਮੂਲੀ ਫਲੂ' ਦੱਸਿਆ ਸੀ ਅਤੇ ਉਹ ਮਾਸਕ ਪਹਿਨਣ ਅਤੇ ਸਮਾਜਕ ਦੂਰੀਆਂ ਦੇ ਵਿਰੋਧ ਵਿਚ ਰੈਲੀਆਂ ਵੀ ਕਰ ਰਿਹਾ ਸੀ। ਬੋਲਸੋਨਾਰੋ ਬ੍ਰਾਜ਼ੀਲ ਵਿਚ ਤਾਲਾਬੰਦੀ ਨੂੰ ਲਾਗੂ ਕਰਨ ਦਾ ਸਭ ਤੋਂ ਵੱਡਾ ਵਿਰੋਧੀ ਰਿਹਾ ਹੈ। ਮਾਹਰਾਂ ਦੇ ਅਨੁਸਾਰ, ਬ੍ਰਾਜ਼ੀਲ ਵਿੱਚ ਲਾਗ ਬਾਰੇ ਉਸ ਦੀ ਗ਼ੈਰ-ਤੱਥ-ਵਿਚਾਰ ਵਟਾਂਦਰੇ ਕਾਰਨ ਸਥਿਤੀ ਇੰਨੀ ਮਾੜੀ ਹੋ ਗਈ ਹੈ। ਬੋਲਸੋਨਾਰੋ ਨੇ ਸੂਬਾਈ ਰਾਜਪਾਲਾਂ ਨੂੰ ਵੀ ਤਾਲਾਬੰਦੀ ਵਿੱਚ ਰਾਹਤ ਦੇਣ ਦੀ ਅਪੀਲ ਕੀਤੀ ਕਿਉਂਕਿ ਇਸ ਨਾਲ ਦੇਸ਼ ਦੀ ਆਰਥਿਕਤਾ ਉਤੇ ਮਾੜਾ ਪ੍ਰਭਾਵ ਪਵੇਗਾ। [caption id="attachment_416548" align="aligncenter" width="300"]Brazilian president Jair Bolsonaro tests positive for coronavirus ਕੋਰੋਨਾ ਨੂੰ ਮਜ਼ਾਕ ਕਰਨ ਵਾਲੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ ਹੋਇਆ ਕੋਰੋਨਾ ,ਪਹਿਲਾਂ ਦਿੱਤੇ ਸੀ ਅਜਿਹੇ ਬਿਆਨ[/caption] ਦੱਸਣਯੋਗ ਹੈ ਕਿ ਅਪ੍ਰੈਲ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਭਾਵੇਂ ਉਸ ਨੂੰ ਕੋਰੋਨਾ ਦੀ ਲਾਗ ਹੋ ਵੀ ਜਾਵੇਂ ਪਰ ਉਹ ਪਰਵਾਹ ਨਹੀਂ ਕਰੇਗਾ ਕਿਉਂਕਿ ਜ਼ਿਆਦਾ ਤੋਂ ਜਿਆਦਾ ਜ਼ੁਕਾਮ ਜਿੰਨੀ ਪਰੇਸ਼ਾਨੀ ਹੋਵੇਗੀ। ਉਸ ਦੇ ਰਵੱਈਏ ਕਾਰਨ ਬ੍ਰਾਜ਼ੀਲ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਪੂਰੀ ਤਰ੍ਹਾਂ ਤਾਲਾਬੰਦੀ ਨਹੀਂ ਹੋਈ ਅਤੇ ਉਸ ਦੇ ਸਮਰਥਕ ਰੈਲੀਆਂ ਕਰਦੇ ਰਹੇ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਵੀ ਨਹੀਂ ਕੀਤੀ। ਬ੍ਰਾਜ਼ੀਲ ਹੁਣ ਕੋਰੋਨਾ ਦੀ ਲਾਗ ਦੇ ਮਾਮਲੇ ਵਿੱਚ ਦੁਨੀਆ ਵਿੱਚ ਦੂਜੇ ਨੰਬਰ ‘ਤੇ ਹੈ। [caption id="attachment_416547" align="aligncenter" width="300"] Brazilian president Jair Bolsonaro tests positive for coronavirus ਕੋਰੋਨਾ ਨੂੰ ਮਜ਼ਾਕ ਕਰਨ ਵਾਲੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ ਹੋਇਆ ਕੋਰੋਨਾ ,ਪਹਿਲਾਂ ਦਿੱਤੇ ਸੀ ਅਜਿਹੇ ਬਿਆਨ[/caption] ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੋਲਸੋਨਾਰੋ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕਰ ਕਿਹਾ, 'ਮੇਰੇ ਮਿੱਤਰ ਰਾਸ਼ਟਰਪਤੀ ਜੇਅਰ ਬੋਲਸੋਨਾਰੋ, ਮੈਂ ਤੁਹਾਡੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ।' ਬੋਲਸੋਨਾਰੋ ਨੇ ਮੰਗਲਵਾਰ ਨੂੰ ਰਾਜਧਾਨੀ ਬ੍ਰਾਸੀਲਿਆ 'ਚ ਪੱਤਰਕਾਰਾਂ ਨਾਲ ਗੱਲਬਾਤ 'ਚ ਆਪਣੇ ਕੋਰੋਨਾ ਸੰਕ੍ਰਮਿਤ ਹੋਣ ਦੀ ਪੁਸ਼ਟੀ ਕੀਤੀ ਸੀ। -PTCNews


Top News view more...

Latest News view more...