ਮਨੋਰੰਜਨ ਜਗਤ

Tiktok ਸਟਾਰ ਪਤਨੀ ਦੀਆਂ ਪੋਸਟਾਂ ਤੋਂ ਤੰਗ ਪਤੀ ਨੇ ਬੇਰਹਿਮੀ ਨਾਲ ਕੀਤਾ ਕਤਲ

By Jagroop Kaur -- January 29, 2021 11:58 pm

ਬ੍ਰਾਜ਼ੀਲ 'ਚ ਸੋਸ਼ਲ ਮੀਡੀਆ ਪਲੇਟਫਾਰਮ ਟਿਕਟੌਕ 'ਤੇ ਬੋਲਡ ਵੀਡੀਓ ਅਪਲੋਡ ਕਰਨ ਵਾਲੀ ਜਨਾਨੀ ਨੂੰ ਉਸ ਦੇ ਹੀ ਪਤੀ ਨੇ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰਦਾਤ ਤੋਂ ਪਹਿਲਾਂ ਦੋਹਾਂ ਪਤੀ-ਪਤਨੀ 'ਚ ਟਿਕਟੌਕ 'ਤੇ ਅਪਲੋਡ ਕੀਤੀ ਗਈ ਵੀਡੀਓ ਨੂੰ ਲੈ ਕੇ ਬਹਿਸਬਾਜ਼ੀ ਹੋਈ ਸੀ। ਜਿਸ ਮਗਰੋਂ ਗੁੱਸੇ 'ਚ ਆਏ ਪਤੀ ਨੇ ਆਪਣੀ ਬੱਚੀ ਦੇ ਸਾਹਮਣੇ ਹੀ ਆਪਣੀ ਪਤਨੀ ਨੂੰ 14 ਗੋਲੀਆਂ ਨਾਲ ਮਾਰ ਦਿੱਤੀਆਂ। ਇਸ ਪਿੱਛੋਂ ਹਮਲਾਵਰ ਪਤੀ ਨੇ ਵੀ ਖੁਦਕੁਸ਼ੀ ਕਰ ਲਈ।

Brazilian influencer who shared videos revealing her figure is shot dead by her husband | Daily Mail Online

ਇਕ ਵੈੱਬਸਾਈਟ ਦੀ ਖਬਰ ਮੁਤਾਬਕ ਇਲਿਯਾਨੇ ਫੇਰੇਰਾ ਸਿਓਲੀਨ (35) ਸ਼ੋਸਲ ਮੀਡੀਆ ਪਲੇਟਫਾਰਮ ਟਿਕਟੌਕ ਦੀ ਵੱਡੀ ਸਟਾਰ ਸੀ। ਇਲਿਯਾਨੇ ਦੇ ਟਿਕਟੌਕ 'ਤੇ ਲੱਖਾਂ ਦੀ ਗਿਣਤੀ 'ਚ ਫਾਲੋਅਰਸ ਸਨ। ਇਸ ਗੱਲ ਨੂੰ ਲੈ ਕੇ ਉਸ ਦਾ ਪਤੀ ਏਲੇਂਜਾਂਦ੍ਰੋ ਐਂਟੋਨੀਓ ਏਗੁਈਲੇਰਾ ਕੈਂਲਾਲੁਪੀ ਹਮੇਸ਼ਾ ਉਸ ਤੋਂ ਖਫਾ ਰਹਿੰਦਾ ਸੀ, ਜਿਸ ਕਾਰਣ ਉਨ੍ਹਾਂ 'ਚ ਕਈ ਵਾਰ ਬਹਿਸਬਾਜ਼ੀ ਵੀ ਹੁੰਦੀ ਸੀ।

Influencer ihjälskjuten av sin make – efter bilder på Insta

Also Read | Govt. extends restrictions on flights between India and UK

24 ਜਨਵਰੀ ਨੂੰ ਘਰੇਲੂ ਫੰਕਸ਼ਨ ਦੌਰਾਨ ਮਾਮਲਾ ਇੰਨਾ ਵਧ ਗਿਆ ਕਿ ਪਤੀ ਨੇ ਆਪਣੀ ਪਤਨੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਬ੍ਰਾਜ਼ੀਲ ਦੇ ਨੋਵਾ ਇਟਮਾਰਤੀ ਜ਼ਿਲੇ 'ਚ ਨਗਰ ਪਾਲਿਕਾ ਪੋਆਰਾ ਪੋਰਾ ਦੀ ਹੈ। ਜੋ ਪੈਰਾਗਵੇ ਨਾਲ ਲੱਗਦੀ ਸਰਹੱਦ ਪੋਂਡੋਰਾ 'ਚ ਸਥਿਤ ਹੈ। ਪੁਲਸ ਨੇ ਦੋਹਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ ਹੈ।

Brazilian model influencer shot dead by husband in murder-suicide

ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਇਲਿਯਾਨੇ ਦੇ ਸਰੀਰ 'ਤੇ ਗੋਲੀਆਂ ਦੇ 14 ਨਿਸ਼ਾਨ ਮਿਲੇ ਹਨ ਜਦਕਿ ਉਸ ਦੇ ਪਤੀ ਦੇ ਸਿਰ 'ਚ ਲੱਗੀ ਗੋਲੀ ਦਾ ਨਿਸ਼ਾਨ ਮਿਲਿਆ ਹੈ। ਘਟਨਾ ਵਾਲੀ ਥਾਂ ਤੋਂ ਪੁਲਸ ਨੂੰ ਕਤਲ ਲਈ ਵਰਤੀ ਗਈ ਪਿਸਤੌਲ ਅਤੇ ਗੋਲੀਆਂ ਦੇ ਖੋਲ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੀ ਗਵਾਹ ਮ੍ਰਿਤਕ ਪਤੀ-ਪਤਨੀ ਦੀ 6 ਸਾਲ ਦੀ ਬੱਚੀ ਬਣੀ, ਜਿਸ ਨੂੰ ਹੁਣ ਰਿਸ਼ਤੇਦਾਰਾਂ ਕੋਲ ਭੇਜ ਦਿੱਤਾ ਗਿਆ ਹੈ।

 Eliane Ferreira Siolin

  • Share