Advertisment

3 ਮਹੀਨੇ ਪਹਿਲਾਂ ਮਹਿਲਾ ਨੇ ਖੁਦ ਨਾਲ ਹੀ ਕੀਤਾ ਸੀ ਵਿਆਹ, ਹੁਣ ਲੈਣ ਜਾ ਰਹੀ ਹੈ ਤਲਾਕ, ਜਾਣੋ ਕਾਰਨ

author-image
Riya Bawa
New Update
3 ਮਹੀਨੇ ਪਹਿਲਾਂ ਮਹਿਲਾ ਨੇ ਖੁਦ ਨਾਲ ਹੀ ਕੀਤਾ ਸੀ ਵਿਆਹ, ਹੁਣ ਲੈਣ ਜਾ ਰਹੀ ਹੈ ਤਲਾਕ, ਜਾਣੋ ਕਾਰਨ
Advertisment
Brazilian Woman: ਚਾਹੇ ਔਰਤ ਹੋਵੇ ਜਾਂ ਮਰਦ, ਹਰ ਕੋਈ ਚੰਗਾ ਅਤੇ ਸੱਚਾ ਜੀਵਨ ਸਾਥੀ ਲੱਭਣਾ ਚਾਹੁੰਦਾ ਹੈ। ਜਿਸ ਦੀ ਮਦਦ ਨਾਲ ਉਹ ਆਪਣੀ ਬਾਕੀ ਦੀ ਜ਼ਿੰਦਗੀ ਬਤੀਤ ਕਰ ਸਕੇ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕੇ। ਕੁਝ ਲੋਕਾਂ ਲਈ ਇਹ ਸੁਪਨਾ ਪੂਰਾ ਵੀ ਹੁੰਦਾ ਹੈ, ਜਦੋਂ ਕਿ ਕੁਝ ਲਈ ਇਹ ਅਧੂਰਾ ਰਹਿ ਜਾਂਦਾ ਹੈ। ਪਰ, ਬ੍ਰਾਜ਼ੀਲ ਦੇ ਮਾਡਲ ਕ੍ਰਿਸ ਗਲੇਰਾ ਦੀ ਕਹਾਣੀ ਵੱਖਰੀ ਹੈ। ਇੱਕ ਸਮਾਂ ਸੀ ਜਦੋਂ ਉਹ ਮਰਦਾਂ ਤੋਂ ਤੰਗ ਆ ਗਈ ਸੀ ਅਤੇ ਉਸਨੇ ਇਕੱਲੇ ਰਹਿਣ ਦਾ ਫੈਸਲਾ ਕੀਤਾ ਸੀ।
Advertisment
publive-image ਇੰਨਾ ਹੀ ਨਹੀਂ ਉਸ ਨੇ ਆਪਣੇ ਨਾਲ ਹੀ ਵਿਆਹ ਵੀ ਕਰਵਾ ਲਿਆ ਸੀ ਪਰ, ਇਕ ਵਾਰ ਫਿਰ ਉਸ ਦੀ ਜ਼ਿੰਦਗੀ ਵਿਚ ਮੋੜ ਆ ਗਿਆ ਅਤੇ ਹੁਣ ਉਹ ਤਲਾਕ ਲੈਣ ਜਾ ਰਹੀ ਹੈ। ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਸ ਨੇ ਸਿਰਫ ਇਕ ਪੁਰਸ਼ ਲਈ ਖੁਦ ਨੂੰ ਤਲਾਕ ਦੇਣ ਦਾ ਫੈਸਲਾ ਕੀਤਾ ਹੈ। publive-image ਜਾਣੋ ਇਹ ਦਿਲਚਸਪ ਮਾਮਲਾ--- ਕਰੀਬ ਤਿੰਨ ਮਹੀਨੇ ਪਹਿਲਾਂ ਯਾਨੀ ਸਤੰਬਰ ਮਹੀਨੇ 'ਚ ਕ੍ਰਿਸ ਗੈਲੇਰਾ ਨੇ ਖੁਦ ਨਾਲ ਹੀ ਵਿਆਹ ਕਰਵਾ ਲਿਆ ਸੀ। ਪਰ, ਕ੍ਰਿਸ ਨੂੰ ਇਕ ਵਾਰ ਫਿਰ ਕੋਈ 'ਖਾਸ' ਮਿਲ ਗਿਆ ਹੈ ਜਿਸ ਕਾਰਨ ਉਹ ਤਲਾਕ ਲੈਣ ਜਾ ਰਿਹਾ ਹੈ। ਕ੍ਰਿਸ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ 'ਚ ਕੋਈ ਅਜਿਹਾ ਆਇਆ ਹੈ, ਜਿਸ ਨਾਲ ਉਹ ਫਿਰ ਤੋਂ ਪਿਆਰ ਕਰਨ ਲੱਗ ਪਿਆ ਹੈ। ਉਸ ਨੇ ਕਿਹਾ ਕਿ ਜਦੋਂ ਮੈਂ ਕਿਸੇ ਖਾਸ ਨੂੰ ਮਿਲੀ ਤਾਂ ਮੈਨੂੰ ਫਿਰ ਤੋਂ ਪਿਆਰ ਵਿੱਚ ਵਿਸ਼ਵਾਸ ਹੋਣ ਲੱਗ ਪਿਆ ਹੈ। ਇਸ ਦੇ ਨਾਲ ਹੀ ਉਸ ਦਾ ਕਹਿਣਾ ਹੈ ਕਿ ਉਸ ਨੇ 90 ਦਿਨਾਂ ਤੱਕ ਆਪਣੀ ਪਤਨੀ ਬਣ ਕੇ ਬਹੁਤ ਕੁਝ ਹਾਸਲ ਕੀਤਾ ਹੈ। ਜਿੰਨਾ ਚਿਰ ਮੇਰਾ ਵਿਆਹ ਚੱਲਿਆ, ਮੈਂ ਖੁਸ਼ ਸੀ। publive-image ਧਿਆਨ ਯੋਗ ਹੈ ਕਿ ਜਦੋਂ ਉਨ੍ਹਾਂ ਨੇ ਖੁਦ ਨਾਲ ਵਿਆਹ ਕੀਤਾ ਸੀ ਤਾਂ ਉਨ੍ਹਾਂ ਦੀ ਤਸਵੀਰ ਕਾਫੀ ਵਾਇਰਲ ਹੋਈ ਸੀ। ਕੁਝ ਲੋਕਾਂ ਨੇ ਇਸ ਦੀ ਤਾਰੀਫ ਕੀਤੀ ਤਾਂ ਕਈਆਂ ਨੇ ਇਸ ਦਾ ਮਜ਼ਾਕ ਵੀ ਉਡਾਇਆ। ਕੁਝ ਲੋਕਾਂ ਨੇ ਬਹੁਤ ਭੱਦੀਆਂ ਟਿੱਪਣੀਆਂ ਵੀ ਕੀਤੀਆਂ। ਹਾਲਾਂਕਿ, ਕ੍ਰਿਸ ਨੇ ਸਾਫ਼ ਕਿਹਾ ਕਿ ਉਹ ਇਸ ਸਭ ਦੀ ਪਰਵਾਹ ਨਹੀਂ ਕਰਦੀ। publive-image -PTC News-
married brazilian-woman cris-galera divorcing
Advertisment

Stay updated with the latest news headlines.

Follow us:
Advertisment