ਦੇਸ਼- ਵਿਦੇਸ਼

ਬ੍ਰਾਜ਼ੀਲ ਦੇ ਰਾਸ਼ਟਰਪਤੀ ਦਾ ਐਲਾਨ, ਨਹੀਂ ਖਰੀਦਾਂਗੇ ਚੀਨੀ ਵੈਕਸੀਨ

By Kaveri Joshi -- October 23, 2020 7:27 pm
China's Sinovac Vaccine- ਬ੍ਰਾਜ਼ੀਲ ਦੇ ਰਾਸ਼ਟਰਪਤੀ ਦਾ ਐਲਾਨ, ਨਹੀਂ ਖਰੀਦਾਂਗੇ ਚੀਨੀ ਵੈਕਸੀਨ : ਬ੍ਰਾਜ਼ੀਲ ਦੇ ਰਾਸ਼ਟਰਪਤੀ Jair Bolsonaro ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੋਵਿਡ -19 ਵਿਰੁੱਧ ਚੀਨ ਦੀ ਸਿਨੋਵਾਕ (Synovac) ਟੀਕਾ ਨਹੀਂ ਖਰੀਦੇਗੀ , ਜਦਕਿ ਸਿਹਤ ਮੰਤਰੀ Health Minister Eduardo Pazuello ਨੇ ਇਕ ਦਿਨ ਪਹਿਲਾਂ ਕਿਹਾ ਸੀ ਕਿ ਇਸ ਨੂੰ ਦੇਸ਼ ਦੇ ਟੀਕਾਕਰਨ ਪ੍ਰੋਗਰਾਮ ਵਿਚ ਸ਼ਾਮਲ ਕਰਨ ਵਾਲਾ ਮੰਤਰਾਲਾ ਇਸ ਵੈਕਸੀਨ ਦੀ ਖਰੀਦ ਕਰੇਗਾ।
Brazil’s Bolsonaro rejects coronavirus vaccine from China
ਬ੍ਰਾਜ਼ੀਲ ਦੇ ਰਾਸ਼ਟਰਪਤੀ ਦਾ ਐਲਾਨ, ਨਹੀਂ ਖਰੀਦਾਂਗੇ ਚੀਨੀ ਵੈਕਸੀਨ
ਦੱਸ ਦੇਈਏ ਕਿ ਰਾਸ਼ਟਰਪਤੀ Jair Bolsonaro ਨੇ ਇਕ ਚੀਨੀ ਕੰਪਨੀ ਦੁਆਰਾ ਵਿਕਸਤ ਕੀਤੇ ਜਾ ਰਹੇ ਕੋਰੋਨਵਾਇਰਸ ਵਿਰੁੱਧ ਸੰਭਾਵਿਤ ਟੀਕੇ ਦੀਆਂ 46 ਮਿਲੀਅਨ ਖੁਰਾਕਾਂ ਦੀ ਖਰੀਦ ਦੀ ਘੋਸ਼ਣਾ ਨੂੰ ਖਾਰਜ ਕਰ ਦਿੱਤਾ । ਬੋਲਸੋਨਾਰੋ ਨੇ ਇੱਕ ਸਮਰਥਕ ਨੂੰ ਜਵਾਬ ਦਿੰਦੇ ਹੋਏ ਕਿਹਾ, ਜਿਸ ਨੇ ਉਸ ਨੂੰ ਇਹ ਟੀਕਾ ਨਾ ਖਰੀਦਣ ਦੀ ਅਪੀਲ ਕੀਤੀ ਸੀ - “ਯਕੀਨਨ, ਅਸੀਂ ਚੀਨੀ ਟੀਕਾ ਨਹੀਂ ਖਰੀਦਾਂਗੇ,” ਉਹਨਾਂ ਕਿਹਾ ਕਿ ਇਸ ਮੁੱਦੇ ਨੂੰ ਬਾਅਦ ਵਿਚ ਸਪੱਸ਼ਟ ਕਰ ਦਿੱਤਾ ਜਾਵੇਗਾ।
ਸੋਸ਼ਲ ਮੀਡੀਆ 'ਤੇ ਬੋਲਸਨਾਰੋ ਨੇ ਕਿਹਾ ', ਉਹ ਬ੍ਰਾਜ਼ੀਲ ਦੇ ਲੋਕਾਂ ਨੂੰ ਬਲੀ ਦਾ ਬੱਕਰਾ ਨਹੀਂ ਬਣਨ ਦੇਣਗੇ ! ਉਹਨਾਂ ਕਿਹਾ ਕਿ ਅਜੇ ਤੱਕ ਉਪਰੋਕਤ ਵੈਕਸੀਨ ਦਾ ਟ੍ਰਾਇਲ ਮੁਕੰਮਲ ਨਹੀਂ ਹੋਇਆ ਹੈ ਅਤੇ ਉਹਨਾਂ ਦਾ ਫ਼ੈਸਲਾ ਅਜਿਹੀ ਵੈਕਸੀਨ ਖਰੀਦਣ ਦਾ ਬਿਲਕੁੱਲ ਵੀ ਨਹੀਂ ਹੈ ।
Brazil’s Bolsonaro rejects coronavirus vaccine from China
ਬ੍ਰਾਜ਼ੀਲ ਦੇ ਰਾਸ਼ਟਰਪਤੀ ਦਾ ਐਲਾਨ, ਨਹੀਂ ਖਰੀਦਾਂਗੇ ਚੀਨੀ ਵੈਕਸੀਨ
ਬ੍ਰਾਜ਼ੀਲ ਵਿੱਚ ਟੀਕਾਕਰਨ ਪ੍ਰੋਗਰਾਮਾਂ ਦੀ ਲੰਮੀ ਪਰੰਪਰਾ ਹੈ। ਦੱਖਣੀ ਅਮਰੀਕਾ ਦੇ ਦੇਸ਼ ਵਿਚ ਸੰਘਰਸ਼ਸ਼ੀਲ, ਪਰ ਸਰਵ ਵਿਆਪੀ ਜਨਤਕ ਸਿਹਤ ਸੰਭਾਲ ਪ੍ਰਣਾਲੀ ਹੈ, ਜੋ ਖਸਰਾ, ਪੀਲਾ ਬੁਖਾਰ ਅਤੇ ਹੋਰ ਬਿਮਾਰੀਆਂ ਦੇ ਪ੍ਰਕੋਪ ਨੂੰ ਰੋਕਣ ਦੀ ਕੁੰਜੀ ਰਹੀ ਹੈ। ਬੋਲਸੋਨਾਰੋ ਨੇ ਕਿਹਾ ਹੈ ਕਿ ਕਿਸੇ ਨੂੰ ਵੀ ਕੋਰੋਨਾਵਾਇਰਸ ਟੀਕਾ ਲਗਵਾਉਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ। ਪਰ ਉਹਨਾਂ ਦੀਆਂ ਇਹ ਟਿੱਪਣੀਆਂ ਚੀਨੀ ਫਾਰਮਾਸਿਟੀਕਲ ਕੰਪਨੀ ਸਿਨੋਵਾਕ ਦੁਆਰਾ ਵਿਕਸਤ ਕੀਤੇ ਜਾ ਰਹੇ ਟੀਕੇ ਪ੍ਰਤੀ ਝਲਕ ਰਹੀਆਂ ਸਨ ।
-Brazil’s Bolsonaro rejects coronavirus vaccine from China
ਬ੍ਰਾਜ਼ੀਲ ਦੇ ਰਾਸ਼ਟਰਪਤੀ ਦਾ ਐਲਾਨ, ਨਹੀਂ ਖਰੀਦਾਂਗੇ ਚੀਨੀ ਵੈਕਸੀਨ
ਦੱਸ ਦੇਈਏ ਕਿ ਕੋਰੋਨਾ ਵਾਇਰਸ ਦੀ ਪੈਦਾਇਸ਼ ਵਾਲੇ ਅਤੇ ਸਮੂਹ ਦੇਸ਼ਾਂ ਨੂੰ ਮੁਸ਼ਕਿਲ ਦੀ ਰਾਹ 'ਤੇ ਖੜਾ ਕਰਨ ਵਾਲੇ ਚੀਨ ਵੱਲੋਂ ਵਿਕਸਤ ਕੀਤੀ ਜਾ ਰਹੀ ਵੈਕਸੀਨ ਪ੍ਰਤੀ ਕਾਫ਼ੀ ਦੇਸ਼ਾਂ 'ਚ ਸ਼ੰਕਾਵਾਂ ਹਨ ।
  • Share