ਮੁੱਖ ਖਬਰਾਂ

48 ਘੰਟੇ 'ਚ 42 ਬੱਚਿਆਂ ਦੀ ਹੋਈ ਮੌਤ, ਸਰਕਾਰ ਦੇ ਕੰਨ 'ਤੇ ਨਹੀਂ ਸਰਕੀ ਜੂੰ, ਜਾਣੋ ਕੀ ਹੈ ਪੂਰਾ ਮਾਮਲਾ!

By Joshi -- August 30, 2017 1:08 pm -- Updated:Feb 15, 2021

BRD Medical College, Gorakhpur witnesses 42 children death in 48 hours

48 ਘੰਟੇ 'ਚ 42 ਬੱਚਿਆਂ ਦੀ ਹੋਈ ਮੌਤ, ਸਰਕਾਰ ਦੇ ਕੰਨ 'ਤੇ ਨਹੀਂ ਸਰਕੀ ਜੂੰ, ਜਾਣੋ ਕੀ ਹੈ ਪੂਰਾ ਮਾਮਲਾ!

ਇਕ ਹੈਰਾਨਕੁਨ ਘਟਨਾ ਵਿਚ, ਗੋਰਖਪੁਰ ਦੇ ਬਾਬਾ ਰਾਘਵ ਦਾਸ ਮੈਡੀਕਲ ਕਾਲਜ ਵਿਚ 48 ਘੰਟੇ ਵਿਚ 42 ਬੱਚਿਆਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ।

ਪੀ.ਕੇ. ਡਾ. ਸਿੰਘ, ਬਾਬਾ ਰਾਘਵ ਦਾਸ (ਬੀ.ਆਰ.ਡੀ.) ਮੈਡੀਕਲ ਕਾਲਜ, ਗੋਰਖਪੁਰ ਦੇ ਪ੍ਰਿੰਸੀਪਲ, ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਇਹਨਾਂ ਮੌਤਾਂ 'ਚੋਂ ਸੱਤ ਮੌਤਾਂ ਐਂਸੇਫਲਾਈਟਿਸ ਕਾਰਨ ਹੋਈਆਂ ਹਨ।

ਦੱਸਣਯੋਗ ਹੈ ਕਿ "ਨੈਸ਼ਨਲ ਇਨਟੈਂਸੀਕੇਅਰ ਕੇਅਰ ਯੂਨਿਟ (ਐਨ ਆਈ ਸੀ ਯੂ) ਵਿਚ 16 ਮੌਤਾਂ ਹੋਈਆਂ ਹਨ ਅਤੇ ਪੀਡੀਆਟਿਕ ਇਨਟੈਨਸਿਅ ਕੇਅਰ ਯੂਨਿਟ (ਪੀਆਈਸੀਯੂ) ਵਿਚ 26 ਮੌਤਾਂ ਹੋਈਆਂ ਹਨ" ਜਿੰਨ੍ਹਾਂ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਲੱਗ ਪਾਇਆ ਹੈ।
BRD Medical College, Gorakhpur witnesses 42 children death in 48 hoursBRD Medical College, Gorakhpur witnesses 42 children death in 48 hours

ਮਨਮੋਹਨ ਸਿੰਘ ਨੇ ਇਹ ਵੀ ਤਰਕ ਦਿੰਦਿਆਂ ਕਿਹਾ, "ਬਹੁਤ ਸਾਰੇ ਬੱਚੇ ਹਨ ਜੋ ਬਹੁਤ ਹੀ ਗੰਭੀਰ ਹਾਲਤ ਵਿਚ ਸਾਡੇ ਕੋਲ ਆ ਰਹੇ ਹਨ, ਅਤੇ ਅੱਧੇ ਤੋਂ ਇਕ ਘੰਟੇ ਤਕ ਜੀ ਰਹੇ ਹਨ"।

ਇੱਥੇ ਤੁਹਾਨੂੰ ਦੱਸ ਦੇਈਏ ਕਿ ਇਸ ਮਹੀਨੇ ਦੇ ਸ਼ੁਰੂ ਵਿਚ ਆਕਸੀਜਨ ਦੀ ਘਾਟ ਕਾਰਨ ਇਕੋ ਹਸਪਤਾਲ ਵਿਚ 70 ਬੱਚੇ ਮਾਰੇ ਗਏ ਸਨ। 23 ਅਗਸਤ ਨੂੰ 9 ਵਿਅਕਤੀਆਂ ਵਿਰੁੱਧ ਐਫਆਈਆਰ ਵੀ ਦਰਜ ਕੀਤੀ ਗਈ ਸੀ, ਜਿਸ ਵਿਚ ਆਕਸਸੀਜਨ ਸਪਲਾਈ ਕਰਨ ਵਾਲੀ ਏਜੰਸੀ ਪੁਸ਼ਪਾ ਸੇਲਜ਼ ਪ੍ਰਾਈਵੇਟ ਲਿਮਿਟੇਡ ਦੇ ਪ੍ਰਿੰਸੀਪਲ ਅਤੇ ਦੋ ਅਧਿਕਾਰੀ ਸ਼ਾਮਿਲ ਸਨ।

ਹਰ ਦਿਨ ਹਸਪਤਾਲ ਵਿਚ ਵਾਰਡ ਦੇ ਮਰੀਜ਼ਾਂ ਦੀ ਗਿਣਤੀ 342 ਤੋਂ 349 ਤਕ ਹੁੰਦੀ ਹੈ। ਹਸਪਤਾਲ ਨੇ ਕਿਹਾ ਕਿ ਉਹ ਆਪਣੀ ਡਿਊਟੀ ਵਧੀਆ ਢੰਗ ਨਾਲ ਕਰ ਰਹੇ ਹਨ ਅਤੇ ਉਮੀਦ ਕਰਦੇ ਹਨ ਕਿ ਮੌਤਾਂ ਦੀ ਗਿਣਤੀ ਜਲਦ ਹੀ ਘਟੇਗੀ।

—PTC News