ਮੁੱਖ ਖਬਰਾਂ

ਬ੍ਰੇਕਿੰਗ ਨਿਊਜ਼: ਪੰਜਾਬ ਬੋਰਡ 10ਵੀਂ ਦੇ ਨਤੀਜੇ ਜਾਰੀ, ਇੰਝ ਕਰੋ ਚੈੱਕ

By Jasmeet Singh -- July 05, 2022 12:29 pm -- Updated:July 05, 2022 1:40 pm

ਪੰਜਾਬ ਬੋਰਡ 10ਵੀਂ ਦੇ ਨਤੀਜੇ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 10ਵੀਂ 2022 ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਵਿਦਿਆਰਥੀ ਹੁਣ ਆਪਣੀ ਪਾਸ ਪ੍ਰਤੀਸ਼ਤਤਾ ਅਤੇ ਮੈਰਿਟ ਸੂਚੀ ਬਾਰੇ ਜਾਣ ਸਕਦੇ ਹਨ। ਦੱਸਣਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜਿਆਂ 'ਚ ਲੜਕੀਆਂ ਨੇ ਫਿਰ ਤੋਂ ਬਾਜ਼ੀ ਮਾਰ ਲਈ ਹੈ। 10ਵੀਂ 2022 ਪੰਜਾਬ ਬੋਰਡ ਦੇ ਨਤੀਜਿਆਂ 'ਚ ਗੁਰਦਸਪੁਰ ਜ਼ਿਲ੍ਹਾ ਅਗਾੜੀ ਰਿਹਾ, ਪਠਾਨਕੋਟ ਦੂਜੇ 'ਤੇ ਜਦਕਿ ਫਿਰੋਜ਼ਪੁਰ ਇਨ੍ਹਾਂ ਇਮਤਿਹਾਨਾਂ 'ਚ ਫਾਡੀ ਰਿਹਾ ਹੈ। ਪੰਜਾਬ ਬੋਰਡ ਵੱਲੋਂ 10ਵੀਂ 2022 ਦੇ ਨਤੀਜਾ ਕੱਲ੍ਹ ਜਾਨੀ 6 ਜੁਲਾਈ ਨੂੰ ਬੋਰਡ ਦੀ ਅਧਿਕਾਰਿਤ ਵੈੱਬਸਾਈਟ 'ਤੇ ਅੱਪਲੋਡ ਕਰ ਦਿੱਤਾ ਜਾਵੇਗਾ।

ਪੰਜਾਬ ਵਿੱਚ 10ਵੀਂ ਜਮਾਤ ਦੇ ਨਤੀਜਿਆਂ ਵਿੱਚ ਲੜਕੀਆਂ ਨੇ ਪਹਿਲੇ ਤਿੰਨ ਸਥਾਨ ਹਾਸਲ ਕੀਤੇ ਹਨ। ਫਿਰੋਜ਼ਪੁਰ ਦੀ ਨੈਨਸੀ ਰਾਣੀ ਨੇ 99.08% ਅੰਕ ਲੈ ਕੇ ਪਹਿਲਾ ਸਥਾਨ, ਸੰਗਰੂਰ ਦੀ ਦਿਲਪ੍ਰੀਤ ਕੌਰ ਵੀ 99.08% ਲੈ ਕੇ ਦੂਜੇ ਅਤੇ ਸੰਗਰੂਰ ਦੀ ਹੀ ਕੋਮਲਪ੍ਰੀਤ ਕੌਰ 98.77% ਲੈ ਕੇ ਤੀਜੇ ਸਥਾਨ 'ਤੇ ਰਹੀ।

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 10ਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਹੈ। ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਵੱਲੋਂ ਜੂਮ ਮੀਟਿੰਗ ਦੇ ਰਾਹੀਂ ਇਸ ਨਤੀਜੇ ਦਾ ਐਲਾਨ ਕੀਤਾ ਗਿਆ। ਇਸ ਮੌਕੇ ਬੋਰਡ ਦੇ ਵਾਈਸ ਚੇਅਰਮੈਨ ਅਤੇ ਪ੍ਰੀਖਿਆ ਕੰਟਰੋਲਰ ਜੇ ਆਰ ਮਹਿਰੋਕ ਵੀ ਮੌਜੂਦ ਸਨ। ਐਲਾਨੇ ਗਏ ਨਤੀਜੇ ਵਿੱਚ ਕੁਲ ਨਤੀਜਾ 97.94 ਫੀਸਦੀ ਰਿਹਾ। ਐਲਾਨੇ ਗਏ ਨਤੀਜਿਆਂ ਵਿੱਚ 3,11,545 ਰੈਗੂਲਰ ਵਿਦਿਆਰਥੀਆਂ ਵੱਲੋਂ ਪ੍ਰੀਖਿਆ ਦਿੱਤੀ ਗਈ ਸੀ, ਜਿਨ੍ਹਾਂ ਵਿੱਚ 3,9,627 ਵਿਦਿਆਰਥੀਆਂ ਨੇ ਮੱਲਾਂ ਮਾਰੀਆਂ ਹਨ।

ਰੈਗੂਲਰ 'ਚ 10ਵੀਂ 2022 ਦਾ ਨਤੀਜਾ 99.6 ਫੀਸਦੀ ਰਿਹਾ ਜਦਕਿ ਓਪਨ ਸਕੂਲ ਰਾਹੀਂ ਪੇਸ਼ ਹੋਏ ਵਿਦਿਆਰਥੀਆਂ ਦਾ ਨਤੀਜਾ 68.31 ਫੀਸਦੀ ਰਿਹਾ। ਜੇਕਰ ਗੱਲ ਕਰੀਏ ਤਾਂ ਕੁਲ 3,23,361 ਵਿਦਿਆਰਥੀ ਪੇਸ਼ ਹੋਏ ਸਨ ਜਿਨ੍ਹਾਂ ਵਿਚੋਂ 3,16,699 ਵਿਦਿਆਰਥੀ ਪਾਸ ਹੋਏ।

ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 99.34% ਰਹੀ ਜਦਕਿ ਲੜਕਿਆਂ ਦੀ 98.83% ਰਹੀ। ਗੱਲ ਕਰੀਏ ਟ੍ਰਾੰਸਜੇੰਡਰਾਂ ਦੀ ਤਾਂ ਇਸ ਵਾਰ 12 ਟ੍ਰਾੰਸਜੇੰਡਰਾਂ ਨੇ ਪੰਜਾਬ ਬੋਰਡ ਦੇ 10ਵੀਂ 2022 ਦੇ ਨਤੀਜੇ ਦਿੱਤੇ ਸਨ ਜਿਨ੍ਹਾਂ ਵਿਚੋਂ 11 ਟ੍ਰਾੰਸਜੇੰਡਰਾਂ ਨੇ ਇਹ ਇਮਤਿਹਾਨ ਪਾਸ ਕਰ ਲਏ ਹਨ।

PSEB 10ਵੀਂ 2022 ਦਾ ਨਤੀਜਾ: ਸਕੋਰਕਾਰਡ ਡਾਊਨਲੋਡ ਕਰਨ ਲਈ ਇਨ੍ਹਾਂ ਕਦਮਾਂ ਦੀ ਪਾਲਣਾ ਕਰੋ

- ਅਧਿਕਾਰਤ ਵੈੱਬਸਾਈਟ- pseb.ac.in 'ਤੇ ਜਾਓ

- PSEB 10ਵੀਂ 2022 ਨਤੀਜਾ ਲਿੰਕ 'ਤੇ ਕਲਿੱਕ ਕਰੋ

- ਲੌਗ-ਇਨ ਪ੍ਰਮਾਣ ਪੱਤਰ ਦਾਖਲ ਕਰੋ

- ਜਿਵੇਂ ਰੋਲ ਨੰਬਰ ਅਤੇ ਜਨਮ ਮਿਤੀ

- PSEB 10ਵੀਂ 2022 ਦਾ ਨਤੀਜਾ ਸਕਰੀਨ 'ਤੇ ਦਿਖਾਈ ਦੇਵੇਗਾ

- PSEB 10ਵੀਂ ਸਕੋਰ ਕਾਰਡ ਡਾਊਨਲੋਡ ਕਰੋ

- ਹੋਰ ਸੰਦਰਭ ਲਈ ਇੱਕ ਪ੍ਰਿੰਟਆਊਟ ਲਓ

-PTC News

  • Share