Advertisment

ਡੇਰਾ ਚੀਫ ਦਾ ਬਿਆਨ, "ਕੋਰਟ 'ਚ ਹਾਜ਼ਰ ਹੋਵਾਂਗਾ" 

author-image
Ragini Joshi
New Update
ਡੇਰਾ ਚੀਫ ਦਾ ਬਿਆਨ, "ਕੋਰਟ 'ਚ ਹਾਜ਼ਰ ਹੋਵਾਂਗਾ" 
Advertisment
ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਉਹ ੨੫ ਅਗਸਤ ਨੂੰ ਅਦਾਲਤ ਵਿਚ ਜਾਣਗੇ। ਸੋਸ਼ਲ ਮੀਡੀਆ 'ਤੇ ਲਿਖੇ ਇਕ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਉਹ ਕਾਨੂੰਨ ਦਾ ਸਤਿਕਾਰ ਕਰਦੇ ਹਨ ਅਤੇ ਆਪਣੀ ਪਿੱਠ ਦਰਦ ਦੇ ਬਾਵਜੂਦ ਉਹ ਪੰਚਕੂਲਾ ਜਾਣਗੇ।
Advertisment
ਡੇਰਾ ਮੁਖੀ ਉੱਤੇ ੧੯੯੯ ਵਿੱਚ ਬਲਾਤਕਾਰ ਦਾ ਦੋਸ਼ ਲੱਗਿਆ ਸੀ। ਸੀ.ਬੀ.ਆਈ ਨੇ ੨੦੦੨ ਵਿੱਚ ਜਾਂਚ ਦੇ ਆਦੇਸ਼ ਦਿੱਤੇ ਸਨ। ੧੭ ਅਗਸਤ ਨੂੰ ਸੀਬੀਆਈ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਕੇਸ ਵਿੱਚ ਸੁਣਵਾਈ ਖਤਮ ਕਰ ਦਿੱਤੀ, ਪਰ ਫੈਸਲੇ ਨੂੰ ੨੫ ਅਗਸਤ ਲਈ ਐਲਾਨ ਕਰ ਦਿੱਤਾ ਸੀ। ਡੇਰਾ ਮੁਖੀ ਨੇ ਅਦਾਲਤ ਵਿਚ ਵਿਅਕਤੀਗਤ ਤੌਰ 'ਤੇ ਹਾਜ਼ਰ ਨਾ ਹੋਣ 'ਤੇ ਸਿਹਤ ਠੀਕ ਨਾ ਹੋਣ ਦਾ ਹਵਾਲਾ ਦਿੱਤਾ ਸੀ। ਗੁਮਨਾਮ ਪੱਤਰਾਂ ਰਾਹੀਂ ਦੋ ਮਹਿਲਾਵਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਸਿੱਟੇ ਵਜੋਂ ੨੦੦੨ ਵਿੱਚ ਸੀਬੀਆਈ ਨੇ ਇਹ ਕੇਸ ਡੇਰਾ ਮੁਖੀ ਦੇ ਖਿਲਾਫ ਕੇਸ ਦਰਜ ਕੀਤਾ ਸੀ। —PTC News-
Advertisment

Stay updated with the latest news headlines.

Follow us:
Advertisment