ਨਵੀਂ ਵਿਆਹੀ ਲਾੜੀ ਨੇ ਕੀਤਾ ਕੁਝ ਅਜਿਹਾ ਕਿ ਉੱਡ ਗਏ ਸਭ ਦੇ ਹੋਸ਼

By Jagroop Kaur - September 24, 2020 3:09 pm

ਨਵੀਂ ਵਿਆਹੀ ਲਾੜੀ ਨੇ ਕੀਤਾ ਕੁਝ ਅਜਿਹਾ ਕਿ ਉੱਡ ਗਏ ਸਭ ਦੇ ਹੋਸ਼ :ਭਾਦਸੋਂ : ਪਹਿਲਾਂ ਜਿਥੇ ਵਿਆਹ ਨੂੰ ਇੱਕ ਪਵਿਤੱਰ ਬੰਧਨ ਵਜੋਂ ਨਿਭਿਆਇਆ ਜਾਂਦਾ ਸੀ , ਉਥੇ ਹੀ ਹੁਣ ਵਿਆਹ ਜਿਹੇ ਰਿਸ਼ਤੇ ਮਹਿਜ਼ ਵਪਾਰ ਧੋਖਾ ਹੀ ਰਹੀ ਗਏ ਹਨ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਭਾਦਸੋਂ ਅਧੀਨ ਆਉਦੇਂ ਪਿੰਡ ਅਜਨੌਦਾ ਕਲਾਂ ਵਿਖੇ ਵਿਆਹ ਦੇ ਕੁੱਝ ਦਿਨਾਂ ਮਗਰੋਂ ਹੀ ਲਾੜੀ ਨੇ ਅਜਿਹਾ ਚੰਨ ਚਾੜ੍ਹਿਆ ਕਿ ਉਸ ਦੀ ਅਸਲੀਅਤ ਜਾਨਣ ਤੋਂ ਬਾਅਦ ਪਤੀ ਸਣੇ ਸਹੁਰੇ ਪਰਿਵਾਰ ਦੇ ਹੋਸ਼ ਉੱਡ ਗਏ। ਨਵੀਂ ਵਿਆਹੀ ਲਾੜੀ ਵਿਆਹ ਤੋਂ ਕੁਝ ਦਿਨ ਮਗਰੋਂ ਹੀ ਆਪਣੇ ਸਹੁਰੇ ਘਰੋਂ ਗਹਿਣੇ ਲੈ ਕੇ ਰਫੂਚੱਕਰ ਹੋ ਗਈ।

indian-wedding-couple

ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਨੇ ਦੱਸਿਆ ਕਿ ਗਗਨਦੀਪ ਨਾਮ ਦੀ ਲੜਕੀ ਨਾਲ ਉਸਦਾ ਵਿਆਹ ਕੁਝ ਸਮਾਂ ਪਹਿਲਾਂ ਹੀ ਹੋਇਆ ਸੀ ਕੁਝ ਦਿਨ ਬਾਅਦ ਹੀ ਉਸ ਵਲੋਂ ਪੇਕੇ ਜਾਣ ਦਾ ਬਹਾਨਾ ਕੀਤਾ ਗਿਆ ਤੇ ਜਾਂਦੇ ਹੋਏ ਗਗਨਦੀਪ ਕੌਰ ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ ਕੁੱਝ ਨਕਦੀ ਲੈ ਕੇ ਫਰਾਰ ਹੋ ਗਈ। ਪੀੜਤ ਪਤੀ ਨੇ ਦੱਸਿਆ ਕਿ ਜਦੋਂ ਪਤਨੀ ਗਗਨਦੀਪ ਕੌਰ ਨੂੰ ਲੈਣ ਗਿਆ ਤਾਂ ਮਾ-ਪਿਉ ਦੇ ਬੀਮਾਰ ਹੋਣ ਦੇ ਬਹਾਨੇ ਲਾ ਕੇ ਉਸ ਨੇ ਸਹੁਰੇ ਘਰ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾ। ਬਾਅਦ 'ਚ ਪਤਾ ਲੱਗਾ ਕਿ ਗਗਨਦੀਪ ਕੌਰ ਦੇ ਤਾਂ ਮਾਤਾ-ਪਿਤਾ ਹੀ ਨਹੀਂ ਹਨ ਅਤੇ ਗਗਨਦੀਪ ਕੌਰ ਦਾ ਅਸਲੀ ਨਾਮ ਗਗਨਦੀਪ ਕੌਰ ਨਹੀ, ਸਗੋਂ ਸੁਲੇਖਾ ਰਾਣੀ ਹੈ। ਅਤੇ ਇਸ ਲੜਕੀ ਦਾ ਪਹਿਲਾਂ ਵੀ 2 ਵਾਰ ਵਿਆਹ ਹੋ ਚੁੱਕਿਆ ਹੈ ਅਤੇ ਹੁਣ ਉਹ ਉਸ ਨੂੰ ਝੂਠੇ ਮੁਕੱਦਮੇ 'ਚ ਫਸਾਉਣ ਦੀ ਧਮਕੀ ਦੇ ਕੇ 2 ਲੱਖ ਰੁਪਏ ਦੀ ਮੰਗ ਵੀ ਕਰ ਰਹੀ ਹੈ।

ਨਵੀਂ ਵਿਆਹੀ ਲਾੜੀ ਨੇ ਕੀਤਾ ਕੁਝ ਅਜਿਹਾ ਕਿ ਉੱਡ ਗਏ ਸਭ ਦੇ ਹੋਸ਼

ਉਸ ਨੇ ਦੱਸਿਆ ਕਿ ਇਸ ਬਾਰੇ ਉਨ੍ਹਾਂ ਥਾਣਾ ਭਾਦਸੋਂ ਵਿਖੇ ਇਤਲਾਹ ਕਰ ਦਿੱਤੀ ਹੈ। ਥਾਣਾ ਮੁਖੀ ਅੰਮ੍ਰਿਤਵੀਰ ਸਿੰਘ ਚਾਹਲ ਨੇ ਦੱਸਿਆ ਕਿ ਇਸ ਮਾਮਲੇ 'ਚ ਸੋਨੀਆ ਪਤਨੀ ਪਰਮਜੀਤ ਸਿੰਘ, ਪਰਮਜੀਤ ਸਿੰਘ, ਅਮਰਜੀਤ ਕੌਰ, ਗਗਨਦੀਪ ਕੌਰ ਅਤੇ ਰਾਣੀ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।ਇਸ ਮਾਮਲੇ 'ਚ ਕੌਣ ਸੱਚ ਕਹਿੰਦਾ ਹੈ ਤੇ ਕੌਣ ਝੂਠ ਇਹ ਤਾਂ ਜਾਂਚ ਤੋਂ ਬਾਅਦ ਸਾਹਮਣੇ ਆਵੇਗਾ , ਪਰ ਲਗਾਤਾਰ ਸਾਹਮਣੇ ਆਉਂਦੇ ਅਜਿਹੇ ਮਾਮਲੇ ਕੀਤੇ ਨਾ ਕੀਤੇ ਰਿਸ਼ਤਿਆਂ ਦਿਨ ਅਹਿਮੀਅਤ ਨੂੰ ਖਤਮ ਕਰ ਰਹੇ ਹਨ। ਜੋ ਈ ਬੇਹੱਦ ਚਿੰਤਾ ਦਾ ਵਿਸ਼ਾ ਹੈ।

 

adv-img
adv-img